ਪੰਜਾਬ ‘ਚ ਲਖੀਮਪੁਰ ਕੇਸ ਨੂੰ ਲੈਕੇ ਪ੍ਰਦਰਸ਼ਨ, ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਲਖੀਮਪੁਰੀ ਵਿਖੇ ਜਿਸ ਕਿਸਾਨ ਦੀ ਹੱਤਿਆ ਕਰ ਦਿੱਤੀ ਗਈ ਸੀ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਜਿਸ ਕਾਰਨ ਕਿਸਾਨਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਤੇ ਇਸਦੇ ਤਹਿਤ ਕਿਸਾਨਾਂ ਨੇ ਪੂਰੇ ਦੇਸ਼ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਨਿਊਜ। ਲਖੀਮਪੁਰ ਖੇੜੀ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ (Farmers organizations) ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਪੁਤਲਾ ਸਾੜ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਘਰ ਦੀ ਵੀਡੀਓ ਵਾਇਰਲ ਕਰ ਦਿੱਤੀ ਹੈ। ਜਿਸ ਵਿੱਚ ਬਿਜਲੀ ਸਿੱਧੀ ਉਸਦੇ ਘਰ ਜਾਂਦੀ ਨਜ਼ਰ ਆ ਰਹੀ ਹੈ।
ਆਮ ਆਦਮੀ ਪਾਰਟੀ (Aam Aadmi Party) ਦੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੀ ਰਿਹਾਇਸ਼ ਤਪਾ ਵਿੱਚ ਹੈ। ਜਿਸ ਦੇ ਬਾਹਰ ਕਿਸਾਨ ਲਖੀਮਪੁਰ ਖੇੜੀ ਵਿੱਚ ਮਾਰੇ ਗਏ ਕਿਸਾਨਾਂ ਲਈ ਇਨਸਾਫ਼ ਅਤੇ ਪੰਜਾਬ ਸਰਕਾਰ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਵੀ ਇਕੱਠੇ ਹੋਏ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਹੈ।
ਘੱਗਰ ਨਦੀ ਦੇ ਕੰਢੇ ਕੰਕਰੀਟ ਬੰਨ੍ਹ ਬਣਾਇਆ ਜਾਵੇ
ਘੱਗਰ ਨਦੀ (Ghaggar River) ਦੇ ਕੰਢੇ ਟਿਵਾਣਾ ਪਿੰਡ ਤੋਂ ਨਵੀਂ ਬਣੀ ਅੰਬਾਲਾ ਚੰਡੀਗੜ੍ਹ ਸੜਕ ਤੱਕ ਬੰਨ੍ਹ ਨੂੰ ਕੰਕਰੀਟ ਕੀਤਾ ਜਾਵੇਗਾ। ਹੜ੍ਹਾਂ ਕਾਰਨ ਪ੍ਰਭਾਵਿਤ ਜ਼ਮੀਨਾਂ ਦਾ ਮੁਆਵਜ਼ਾ 1 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਹੜ੍ਹਾਂ ਕਾਰਨ ਜ਼ਮੀਨ ਦੇ ਜ਼ਿਆਦਾ ਵਹਿ ਜਾਣ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ।
ਬਿਜਲੀ ਲਾਇਨਾਂ ਦੀ ਮੁਰੰਮਤ ਕੀਤੀ ਜਾਵੇ
ਕਿਸਾਨਾਂ ਨੇ ਕਿਹਾ ਕਿ 5 ਏਕੜ ਤੱਕ ਦੀ ਜ਼ਮੀਨ ਦਾ ਮੁਆਵਜ਼ਾ ਦੇਣ ਦੀ ਸ਼ਰਤ ਹਟਾਈ ਜਾਵੇ ਅਤੇ ਕੁੱਲ ਨੁਕਸਾਨੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ। ਹੜ੍ਹ ਕਾਰਨ ਪ੍ਰਭਾਵਿਤ ਹੋਈ ਟਿਊਬਵੈੱਲ ਦੀ ਪਾਣੀ ਦੀ ਪਾਈਪ ਲਾਈਨ ਸਰਕਾਰ ਵੱਲੋਂ ਵਿਛਾਈ ਜਾਵੇ। ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਬਿਜਲੀ ਲਾਈਨਾਂ ਦੀ ਮੁਰੰਮਤ ਕੀਤੀ ਜਾਵੇ।ਫੈਕਟਰੀ ਦਾ ਗੰਦਾ ਪਾਣੀ ਬਲਾਕ ਡੇਰਾਬੱਸੀ ਦੇ ਘੱਗਰ ਅਤੇ ਝਰਮਲ ਦਰਿਆਵਾਂ ਅਤੇ ਸਟੋਰਮ ਡਰੇਨਾਂ ਵਿੱਚ ਆ ਰਿਹਾ ਹੈ, ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਜਾਂ ਫਿਰ ਸਾਫ਼ ਕਰਕੇ ਛੱਡਿਆ ਜਾਵੇ।
ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਬਣਾਈਆਂ ਜਾਣ
ਹੜ੍ਹ ਕਾਰਨ ਪਿੰਡ ਟਿਵਾਣਾ ਵਿੱਚ ਘੱਗਰ ਦਰਿਆ ਤੇ ਬਣਿਆ ਪੁਲ ਟੁੱਟਣ ਕਾਰਨ ਸੜਕ ਬੰਦ ਹੋ ਗਈ। ਘੱਗਰ ਨਦੀ ਤੇ ਕੰਕਰੀਟ ਦਾ ਪੁਲ ਬਣਾਇਆ ਜਾਵੇ। ਹੜ੍ਹਾਂ ਕਾਰਨ ਜਾਨਾਂ ਗੁਆਉਣ ਵਾਲੇ ਮਕਾਨ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬਰਸਾਤੀ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।