ਗੁਰਦਾਸਪੁਰ ‘ਚ ਦਿੱਲੀ ਤੋਂ ਆਈ ਜੰਗਲੀ ਜੀਵ ਵਿਭਾਗ ਦੀ ਰੇਡ, ਇੱਕ ਘਰ ‘ਚੋਂ 34 ਤੋਤੇ ਬਰਾਮਦ, 1 ਕਾਬੂ
ਜੰਗਲੀ ਜੀਵ ਵਿਭਾਗ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ 'ਚ ਇੱਕ ਵਿਅਕਤੀ ਤੋਤਿਆਂ ਨੂੰ ਫੜ ਕੇ, ਪੈਸਿਆਂ ਲਈ ਉਨ੍ਹਾਂ ਨੂੰ ਵੇਚ ਰਿਹਾ ਸੀ। ਇਸ ਖੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਦਿੱਲੀ ਤੋਂ ਵਿਸ਼ੇਸ਼ ਟੀਮ ਗੁਰਦਾਸਪੁਰ ਪਹੁੰਚੀ ਤੇ ਸਥਾਨਕ ਜੰਗਲੀ ਜੀਵ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ, ਮੁਲਜ਼ਮ ਦੇ ਘਰ 'ਤੇ ਛਾਪੇਮਾਰੀ ਕੀਤੀ।
ਗੁਰਦਾਸਪੁਰ ‘ਚ, ਜੰਗਲੀ ਜੀਵ ਵਿਭਾਗ ਨੇ ਤੋਤਿਆਂ ਦੇ ਗੈਰ-ਕਾਨੂੰਨੀ ਵਪਾਰ ‘ਚ ਸ਼ਾਮਲ ਇੱਕ ਵਿਅਕਤੀ ਦੇ ਘਰ ਛਾਪਾ ਮਾਰ ਕੇ ਵੱਡੀ ਕਾਰਵਾਈ ਕੀਤੀ। ਦਿੱਲੀ ਤੋਂ ਪਹੁੰਚੀ ਜੰਗਲੀ ਜੀਵ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਨੇ ਪੁਲਿਸ ਦੀ ਸਹਾਇਤਾ ਨਾਲ ਸੰਗਲਪੁਰਾ ਰੋਡ ‘ਤੇ ਸਥਿਤ ਇੱਕ ਰਿਹਾਇਸ਼ ‘ਤੇ ਛਾਪਾ ਮਾਰਿਆ। ਇਸ ਛਾਪੇਮਾਰੀ ‘ਚ ਕਰੀਬ 34 ਤੋਤੇ ਬਰਾਮਦ ਕੀਤੇ ਗਏ। ਇਸ ਮਾਮਲੇ ਦੇ ਸਬੰਧ ‘ਚ, ਮੁਲਜ਼ਮ ਰਾਜਿੰਦਰ ਕੁਮਾਰ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ, ਜੰਗਲੀ ਜੀਵ ਵਿਭਾਗ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ‘ਚ ਇੱਕ ਵਿਅਕਤੀ ਤੋਤਿਆਂ ਨੂੰ ਫੜ ਕੇ, ਪੈਸਿਆਂ ਲਈ ਉਨ੍ਹਾਂ ਨੂੰ ਵੇਚ ਰਿਹਾ ਸੀ। ਇਸ ਖੁਫ਼ੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਦਿੱਲੀ ਤੋਂ ਵਿਸ਼ੇਸ਼ ਟੀਮ ਗੁਰਦਾਸਪੁਰ ਪਹੁੰਚੀ ਤੇ ਸਥਾਨਕ ਜੰਗਲੀ ਜੀਵ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ, ਮੁਲਜ਼ਮ ਦੇ ਘਰ ‘ਤੇ ਛਾਪੇਮਾਰੀ ਕੀਤੀ।
ਜੰਗਲੀ ਜੀਵ ਵਿਭਾਗ ਦੀ ਵਿਸ਼ੇਸ਼ ਟੀਮ ਦੇ ਅਧਿਕਾਰੀ ਸਾਹਿਲ ਸ਼ਰਮਾ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਜਾਣਕਾਰੀ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਟੀਮ ਨੇ ਗੁਰਦਾਸਪੁਰ ਜੰਗਲੀ ਜੀਵ ਵਿਭਾਗ ਨੂੰ ਵੀ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਸੀ। ਛਾਪੇਮਾਰੀ ਦੌਰਾਨ, ਘਰ ਤੋਂ ਕਰੀਬ 34 ਤੋਤੇ ਬਰਾਮਦ ਕੀਤੇ ਗਏ। ਇਹ ਸਾਰੀ ਕਾਰਵਾਈ ਪੁਲਿਸ ਦੀ ਸਹਾਇਤਾ ਵੀ ਲਈ ਗਈ।
ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਦੀ ਪਛਾਣ ਰਾਜਿੰਦਰ ਕੁਮਾਰ ਵਜੋਂ ਹੋਈ ਹੈ। ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਵੇਲੇ ਹੋਰ ਕਾਨੂੰਨੀ ਕਾਰਵਾਈ ਜਾਰੀ ਹੈ।