ਦਿੱਲੀ ‘ਚ CWC ਦੀ ਅੱਜ ਅਹਿਮ ਬੈਠਕ, ਚੰਨੀ ਰਹਿਣਗੇ ਗੈਰ-ਹਾਜ਼ਰ

Updated On: 

19 Aug 2026 12:37 PM IST

ਦਿੱਲੀ 'ਚ ਹੋਣ ਵਾਲੀ CWC ਦੀ ਬੈਠਕ 'ਚ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੈ ਇੰਦਰ ਸਿੰਗਲਾ ਵੀ ਬੈਠਕ 'ਚ ਮੌਜੂਦ ਰਹਿਣਗੇ।

ਦਿੱਲੀ ਚ CWC ਦੀ ਅੱਜ ਅਹਿਮ ਬੈਠਕ, ਚੰਨੀ ਰਹਿਣਗੇ ਗੈਰ-ਹਾਜ਼ਰ

ਦਿੱਲੀ ’ਚ CWC ਦੀ ਅੱਜ ਅਹਿਮ ਬੈਠਕ, ਚੰਨੀ ਰਹਿਣਗੇ ਗੈਰ-ਹਾਜ਼ਰ

ਅੱਜ ਦਿੱਲੀ ‘ਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਬੈਠਕ ਦੌਰਾਨ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਪਾਰਟੀ ਦੀ ਰਣਨੀਤੀ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ‘ਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਗੁੱਟਬਾਜ਼ੀ ਵਿਚਕਾਰ ਇਹ ਮੀਟਿੰਗ ਪੰਜਾਬ ਦੀ ਰਾਜਨੀਤੀ ਲਈ ਵੀ ਅਹਿਮ ਮੰਨੀ ਜਾ ਹੀ ਹੈ।

ਪੰਜਾਬ ਦੇ ਕਈ ਸੀਨੀਅਰ ਆਗੂ ਹੋਣਗੇ ਸ਼ਾਮਲ

ਦਿੱਲੀ ‘ਚ ਹੋਣ ਵਾਲੀ CWC ਦੀ ਬੈਠਕ ‘ਚ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੈ ਇੰਦਰ ਸਿੰਗਲਾ ਵੀ ਬੈਠਕ ‘ਚ ਮੌਜੂਦ ਰਹਿਣਗੇ।

ਸੂਤਰਾਂ ਮੁਤਾਬਕ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇਸ ਬੈਠਕ ‘ਚ ਸ਼ਾਮਲ ਨਹੀਂ ਹੋਣਗੇ। ਜਾਣਕਾਰੀ ਮੁਤਾਬਕ ਜ਼ਰੂਰੀ ਕੰਮ ਦੇ ਚੱਲਦਿਆਂ ਉਨ੍ਹਾਂ ਨੇ ਬੈਠਕ ਤੋਂ ਦੂਰੀ ਬਣਾਈ ਹੈ।

ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਵਿਚਕਾਰ ਅਹਿਮ ਬੈਠਕ

ਪੰਜਾਬ ਕਾਂਗਰਸ ਇਸ ਸਮੇਂ ਅੰਦਰੂਨੀ ਗੁੱਟਬਾਜ਼ੀ ਨਾਲ ਜੂਝ ਰਹੀ ਹੈ। ਪਾਰਟੀ ਦੇ ਕਈ ਆਗੂਆਂ ਵਿਚਕਾਰ ਮਤਭੇਦ ਲਗਾਤਾਰ ਚਰਚਾ ‘ਚ ਰਹੇ ਹਨ। ਅਜਿਹੇ ‘ਚ CWC ਦੀ ਇਹ ਬੈਠਕ ਪੰਜਾਬ ਕਾਂਗਰਸ ਲਈ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।

ਬੈਠਕ ਦੌਰਾਨ ਪੰਜਾਬ ‘ਚ ਪਾਰਟੀ ਦੀ ਮੌਜੂਦਾ ਸਥਿਤੀ, ਸੰਗਠਨ ਨੂੰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨ ਸਬੰਧੀ ਚਰਚਾ ਹੋਣ ਦੀ ਸੰਭਾਵਨਾ ਹੈ। ਜੁਲਾਈ ‘ਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਵੱਲੋਂ ਚੋਣ ਕਮੇਟੀ ਦੇ ਐਲਾਨ ਤੋਂ ਬਾਅਦ ਇਹ ਪਹਿਲਾ ਵੱਡਾ ਮੌਕਾ ਹੈ, ਜਦੋਂ ਪੰਜਾਬ ਦੇ ਕਈ ਸੀਨੀਅਰ ਆਗੂ ਹਾਈਕਮਾਨ ਦੇ ਸਾਹਮਣੇ ਇੱਕੋ ਮੰਚ ‘ਤੇ ਹੋਣਗੇ।

Loading...
Unable to load recommendations.
Follow Us