ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਥੋੜ੍ਹੇ ਹੀ ਦਿਨ ‘ਚ ਮੌਨਸੂਨ ਦੀ ਹੋਵੇਗੀ ਪੂਰੀ ਤਰ੍ਹਾਂ ਵਿਦਾਇਗੀ

Updated On: 

22 Sep 2026 07:45 AM IST

ਮੌਸਮ ਵਿਭਾਗ ਅਨੁਸਾਰ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ ਦੇ ਬਾਕੀ ਹਿੱਸਿਆਂ, ਹਰਿਆਣਾ, ਚੰਡੀਗੜ੍ਹ-ਦਿੱਲੀ, ਰਾਜਸਥਾਨ ਦੇ ਕੁਝ ਹੋਰ ਇਲਾਕਿਆਂ ਤੋਂ ਇਲਾਵਾ ਸੌਰਾਸ਼ਟਰ ਤੇ ਕੱਛ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ ਵੀ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ।

ਪੰਜਾਬ ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਥੋੜ੍ਹੇ ਹੀ ਦਿਨ ਚ ਮੌਨਸੂਨ ਦੀ ਹੋਵੇਗੀ ਪੂਰੀ ਤਰ੍ਹਾਂ ਵਿਦਾਇਗੀ

ਸੰਕੇਤਕ ਤਸਵੀਰ (ਏਆਈ ਜਨਰੇਟਡ)

ਪੰਜਾਬ ‘ਚ ਅੱਜ ਤੇ ਆਉਣ ਵਾਲੇ ਤਿੰਨ ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੂਬੇ ‘ਚੋਂ ਮੌਨਸੂਨ ਦੀ ਵਿਦਾਈ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਮੁਤਾਬਕ ਦੱਖਣ-ਪੱਛਮੀ ਮੌਨਸੂਨ ਨੇ ਰਾਜਸਥਾਨ ਦੇ ਕੁਝ ਹੋਰ ਹਿੱਸਿਆਂ ਦੇ ਨਾਲ-ਨਾਲ ਹਰਿਆਣਾ ਤੇ ਪੰਜਾਬ ਦੇ ਕੁਝ ਇਲਾਕਿਆਂ ਤੋਂ ਵੀ ਵਾਪਸੀ ਕਰ ਲਈ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ ਦੇ ਬਾਕੀ ਹਿੱਸਿਆਂ, ਹਰਿਆਣਾ, ਚੰਡੀਗੜ੍ਹ-ਦਿੱਲੀ, ਰਾਜਸਥਾਨ ਦੇ ਕੁਝ ਹੋਰ ਇਲਾਕਿਆਂ ਤੋਂ ਇਲਾਵਾ ਸੌਰਾਸ਼ਟਰ ਤੇ ਕੱਛ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ ਵੀ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ।

ਪੰਜਾਬ ‘ਚ ਬੀਤੇ 24 ਘੰਟਿਆਂ ‘ਚ ਸੂਬੇ ਦੇ ਕਿਸੇ ਵੀ ਮੌਸਮ ਨਿਗਰਾਨੀ ਸਟੇਸ਼ਨ ‘ਤੇ ਬਾਰਿਸ਼ ਨਹੀਂ ਦਰਜ ਕੀਤੀ ਗਈ ਹੈ। ਸੂਬੇ ‘ਚ ਦਿਨ ਵੇਲੇ ਧੁੱਪ ਕਾਰਨ ਤਾਪਮਾਨ ‘ਚ ਵਾਧੇ ਕਾਰਨ ਹਲਕੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਸਵੇਰੇ ਤੇ ਸ਼ਾਮ ਹਲਕੀ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ।

ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ ‘ਚ ਦਰਜ ਕੀਤਾ ਗਿਆ, ਜੋ ਕਿ 36.2 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ ਸਿਟੀ 35.7
ਚੰਡੀਗੜ੍ਹ (ਏਅਰਪੋਰਟ/IAF) 34
ਅੰਮ੍ਰਿਤਸਰ 32.6
ਲੁਧਿਆਣਾ 34.2
ਪਟਿਆਲਾ 36.2
ਪਠਾਨਕੋਟ 35.6
ਬਠਿੰਡਾ 34.6
ਫਰੀਦਕੋਟ 33.5
ਗੁਰਦਾਸਪੁਰ 33
ਬੱਲੋਵਾਲ ਸੌਂਖੜੀ (ਐਸਬੀਐਸ ਨਗਰ) 33.5
ਬਠਿੰਡਾ (ਏਅਰਪੋਰਟ) 35.2
RRS ਫਰੀਦਕੋਟ 32.7
ਫਤਿਹਗੜ੍ਹ ਸਾਹਿਬ 34.5
ਫਿਰੋਜ਼ਪੁਰ 33.4
ਫਿਰੋਜ਼ਪੁਰ KVK 32.9
ਹੁਸ਼ਿਆਰਪੁਰ 33.3
ਜਲੰਧਰ 32.9
ਕਪੂਰਥਲਾ 32.9
ਮੁਹਾਲੀ 35.2
ਮੁਕਤਸਰ 32.3
KVK ਪਠਾਨਕੋਟ 34.2
ਥੀਨ ਡੈਮ (ਪਠਾਨਕੋਟ) 33.2
KVK ਰੌਣੀ (ਪਟਿਆਲਾ) 33.6
ਰੌਣੀ (ਪਟਿਆਲਾ) 33
ਭਾਖੜਾ ਡੈਮ (ਰੂਪਨਗਰ) 35.9
ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ) 34.2
ਰੋਪੜ KVK 34.7
Loading...
Unable to load recommendations.
Follow Us