ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਜਲੰਧਰ ਪੁੱਜੀਆਂ ਕੌਮਾਂਤਰੀ ਟੀਮਾਂ ਦਾ ਨਿੱਘਾ ਸਵਾਗਤ, 27 ਅਕਤੂਬਰ ਨੂੰ ਤੋਂ ਹੋਵੇਗਾ ਸ਼ੁਰੂ

Published: 

24 Oct 2026 19:56 PM IST

ਜਲੰਧਰ ਸ਼ਹਿਰ ਵਿੱਚ 'ਹੀਰੋ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026' ਦਾ ਰੰਗ ਪੂਰੀ ਤਰ੍ਹਾਂ ਚੜ੍ਹ ਚੁੱਕਾ ਹੈ। ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿਖੇ ਅਭਿਆਸ ਸੈਸ਼ਨਾਂ ਲਈ ਪੁੱਜੀਆਂ ਵੱਖ-ਵੱਖ ਮੁਲਕਾਂ ਦੀਆਂ ਅੰਤਰਰਾਸ਼ਟਰੀ ਹਾਕੀ ਟੀਮਾਂ ਦਾ ਪੰਜਾਬੀ ਸੱਭਿਆਚਾਰ ਅਨੁਸਾਰ ਢੋਲ ਦੇ ਡਗੇ ਅਤੇ ਭੰਗੜੇ ਦੀਆਂ ਜੋਸ਼ੀਲੀਆਂ ਤਾਲਾਂ ਨਾਲ ਬੇਹੱਦ ਨਿੱਘਾ ਤੇ ਰਵਾਇਤੀ ਸਵਾਗਤ ਕੀਤਾ ਗਿਆ।

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਜਲੰਧਰ ਪੁੱਜੀਆਂ ਕੌਮਾਂਤਰੀ ਟੀਮਾਂ ਦਾ ਨਿੱਘਾ ਸਵਾਗਤ, 27 ਅਕਤੂਬਰ ਨੂੰ ਤੋਂ ਹੋਵੇਗਾ ਸ਼ੁਰੂ

ਜਲੰਧਰ ਸ਼ਹਿਰ ਵਿੱਚ ‘ਹੀਰੋ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਦਾ ਰੰਗ ਪੂਰੀ ਤਰ੍ਹਾਂ ਚੜ੍ਹ ਚੁੱਕਾ ਹੈ। ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿਖੇ ਅਭਿਆਸ ਸੈਸ਼ਨਾਂ ਲਈ ਪੁੱਜੀਆਂ ਵੱਖ-ਵੱਖ ਮੁਲਕਾਂ ਦੀਆਂ ਅੰਤਰਰਾਸ਼ਟਰੀ ਹਾਕੀ ਟੀਮਾਂ ਦਾ ਪੰਜਾਬੀ ਸੱਭਿਆਚਾਰ ਅਨੁਸਾਰ ਢੋਲ ਦੇ ਡਗੇ ਅਤੇ ਭੰਗੜੇ ਦੀਆਂ ਜੋਸ਼ੀਲੀਆਂ ਤਾਲਾਂ ਨਾਲ ਬੇਹੱਦ ਨਿੱਘਾ ਤੇ ਰਵਾਇਤੀ ਸਵਾਗਤ ਕੀਤਾ ਗਿਆ। ਬੰਗਲਾਦੇਸ਼, ਜਾਪਾਨ, ਚੀਨ ਅਤੇ ਮਲੇਸ਼ੀਆ ਦੀਆਂ ਟੀਮਾਂ ਜਿਉਂ ਹੀ ਮੈਦਾਨ ‘ਤੇ ਪਹੁੰਚੀਆਂ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਸਥਾਨਕ ਖੇਡ ਪ੍ਰੇਮੀਆਂ ਅਤੇ ਉੱਭਰਦੇ ਨੌਜਵਾਨ ਹਾਕੀ ਖਿਡਾਰੀਆਂ ਨੇ ਤਾੜੀਆਂ ਦੀ ਗੂੰਜ ਵਿੱਚ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕਰਕੇ ਮਾਹੌਲ ਨੂੰ ਉਤਸ਼ਾਹਜਨਕ ਬਣਾ ਦਿੱਤਾ।

ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਆਯੋਜਨ

ਇਹ ਵੱਕਾਰੀ ਖੇਡ ਸਮਾਗਮ ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਣ ਜਾ ਰਿਹਾ ਹੈ, ਕਿਉਂਕਿ ਸੂਬੇ ਨੂੰ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ ਹੈ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਕੌਮਾਂਤਰੀ ਪੱਧਰ ਦੇ ਟੂਰਨਾਮੈਂਟ ਨੂੰ ਭਾਰਤੀ ਹਾਕੀ ਦੇ ਗੜ੍ਹ ਪੰਜਾਬ ਵਿੱਚ ਲਿਆਉਣਾ ਸੰਭਵ ਹੋਇਆ ਹੈ, ਜਿਸ ਨਾਲ ਸੂਬੇ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਨਵਾਂ ਜੋਸ਼ ਭਰੇਗਾ।

ਖਿਡਾਰੀਆਂ ਲਈ ਉੱਚ ਪੱਧਰੀ ਸਹੂਲਤਾਂ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਟੂਰਨਾਮੈਂਟ ਨੂੰ ਸਫ਼ਲ ਬਣਾਉਣ ਅਤੇ ਖਿਡਾਰੀਆਂ ਨੂੰ ਯਾਦਗਾਰੀ ਅਨੁਭਵ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਵਿਆਪਕ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਕੁੱਲ 6 ਪ੍ਰਮੁੱਖ ਟੀਮਾਂ ਭਾਰਤ, ਜਾਪਾਨ, ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਦੇ ਖਿਡਾਰੀਆਂ ਤੇ ਅਧਿਕਾਰੀਆਂ ਲਈ ਉੱਚ ਪੱਧਰੀ ਪਰਾਹੁਣਚਾਰੀ, ਰਿਹਾਇਸ਼, ਵਿਸ਼ਵ ਪੱਧਰੀ ਖੇਡ ਸਹੂਲਤਾਂ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ।

27 ਅਕਤੂਬਰ ਨੂੰ ਉਦਘਾਟਨ

27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਇੱਕ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਹੋਵੇਗਾ। ਟੂਰਨਾਮੈਂਟ ਦੇ ਪਹਿਲੇ ਦਿਨ ਖੇਡੇ ਜਾਣ ਵਾਲੇ ਉਦਘਾਟਨੀ ਮੁਕਾਬਲਿਆਂ ਵਿੱਚ ਮਲੇਸ਼ੀਆ ਦਾ ਸਾਹਮਣਾ ਚੀਨ ਨਾਲ ਹੋਵੇਗਾ, ਜਦਕਿ ਦੂਜੇ ਮੈਚ ਵਿੱਚ ਜਾਪਾਨ ਦੀ ਟੀਮ ਦੱਖਣੀ ਕੋਰੀਆ ਨਾਲ ਭਿੜੇਗੀ। ਦਿਨ ਦੇ ਆਖ਼ਰੀ ਅਤੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਮੇਜ਼ਬਾਨ ਭਾਰਤੀ ਟੀਮ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ।

ਜਲੰਧਰ ਦੇ ਮੈਦਾਨ ‘ਤੇ ਪੂਲ ਗੇੜ ਦੇ ਅਹਿਮ ਮੁਕਾਬਲੇ 29 ਤੇ 30 ਅਕਤੂਬਰ ਦੇ ਨਾਲ-ਨਾਲ 1 ਤੇ 2 ਨਵੰਬਰ ਨੂੰ ਖੇਡੇ ਜਾਣਗੇ। ਇਸ ਉਪਰੰਤ ਟੂਰਨਾਮੈਂਟ ਦਾ ਅਗਲਾ ਪੜਾਅ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ, ਜਿੱਥੇ 4 ਨਵੰਬਰ ਨੂੰ ਸੈਮੀਫ਼ਾਈਨਲ ਮੁਕਾਬਲੇ ਹੋਣਗੇ ਅਤੇ 5 ਨਵੰਬਰ ਨੂੰ ਸ਼ਾਨਦਾਰ ਖ਼ਿਤਾਬੀ ਫ਼ਾਈਨਲ ਮੁਕਾਬਲੇ ਨਾਲ ਇਸ ਕੌਮਾਂਤਰੀ ਚੈਂਪੀਅਨਸ਼ਿਪ ਦਾ ਸਮਾਪਨ ਹੋਵੇਗਾ।

Loading...
Unable to load recommendations.
Follow Us
Related Stories
ਨਸ਼ਾ ਤਸਕਰਾਂ ਖ਼ਿਲਾਫ਼ ਬਟਾਲਾ ਪੁਲਿਸ ਵੱਲੋ ਪੂਰੇ ਜ਼ਿਲ੍ਹੇ ‘ਚ ਚਲਾਇਆ CASO ਆਪ੍ਰੇਸ਼ਨ, 50 ਵਿਅਕਤੀ ਰਾਊਂਡਅੱਪ; 15 ਗ੍ਰਿਫ਼ਤਾਰ
ਜਲੰਧਰ ‘ਚ ਸ਼ੋਭਾ ਯਾਤਰਾ ਦੌਰਾਨ ਪਿਸਤੌਲ ਲਹਿਰਾ ਦਿੱਤੀ ਮਾਰਨ ਦੀ ਧਮਕੀ, ਪੁਲਿਸ ਕੋਲ ਪੁੱਜਣ ‘ਤੇ ਘਰ ‘ਚ ਵੜ ਕੀਤਾ ਹਮਲਾ
ਅਕਾਲੀ ਦਲ ਨਾਲ ਗਠਜੋੜ ਜਾਂ ਇਕੱਲਿਆਂ ਚੋਣ ਮੈਦਾਨ, ਪੰਜਾਬ ਦੀਆਂ 117 ਸੀਟਾਂ ਲਈ ਭਾਜਪਾ ਦਾ ਕੀ ਪਲਾਨ?
ਦਰਬਾਰ ਸਾਹਿਬ ਵਿਖੇ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਹੋਵੇਗੀ ਦੀਪਮਾਲਾ
ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦਾ ਹੁਸ਼ਿਆਰਪੁਰ ਪੁੱਜਣ ‘ਤੇ ਸ਼ਾਨਦਾਰ ਸਵਾਗਤ, ਰੇਲਵੇ ਮੰਡੀ ਗਰਾਊਂਡ ‘ਚ ਖੇਡਿਆ ਗਿਆ ਫ਼ਰੈਂਡਲੀ ਮੈਚ
ਲੁਧਿਆਣਾ ‘ਚ ਘਰ ‘ਚ ਵੜ ਕੇ ਨੌਜਵਾਨ ਦਾ ਕਤਲ, ਵੱਢਿਆ ਹੱਥ ਕਰਿਆਨਾ ਸਟੋਰ ‘ਤੇ ਛੱਡ ਕੇ ਫ਼ਰਾਰ ਹੋਏ ਹਮਲਾਵਰ