ਲੁਧਿਆਣਾ ‘ਚ ਘਰ ‘ਚ ਵੜ ਕੇ ਨੌਜਵਾਨ ਦਾ ਕਤਲ, ਵੱਢਿਆ ਹੱਥ ਕਰਿਆਨਾ ਸਟੋਰ ‘ਤੇ ਛੱਡ ਕੇ ਫ਼ਰਾਰ ਹੋਏ ਹਮਲਾਵਰ

Updated On: 

24 Oct 2026 15:54 PM IST

ਲੁਧਿਆਣਾ ਵਿਖੇ ਗੈਂਗਵਾਰ ਵਰਗੇ ਖ਼ੂਨੀ ਟਕਰਾਅ ਅਤੇ ਪੁਰਾਣੀ ਆਪਸੀ ਰੰਜਿਸ਼ ਤਹਿਤ ਇੱਕ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਇੱਥੋਂ ਦੇ ਇਤਿਹਾਸਕ ਰੇੜੂ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵਾਪਰੀ, ਜਿੱਥੇ ਕੁਝ ਹਥਿਆਰਬੰਦ ਹਮਲਾਵਰਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ।

ਲੁਧਿਆਣਾ ਚ ਘਰ ਚ ਵੜ ਕੇ ਨੌਜਵਾਨ ਦਾ ਕਤਲ, ਵੱਢਿਆ ਹੱਥ ਕਰਿਆਨਾ ਸਟੋਰ ਤੇ ਛੱਡ ਕੇ ਫ਼ਰਾਰ ਹੋਏ ਹਮਲਾਵਰ

ਲੁਧਿਆਣਾ ਵਿਖੇ ਗੈਂਗਵਾਰ ਵਰਗੇ ਖ਼ੂਨੀ ਟਕਰਾਅ ਅਤੇ ਪੁਰਾਣੀ ਆਪਸੀ ਰੰਜਿਸ਼ ਤਹਿਤ ਇੱਕ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਇੱਥੋਂ ਦੇ ਇਤਿਹਾਸਕ ਰੇੜੂ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵਾਪਰੀ, ਜਿੱਥੇ ਕੁਝ ਹਥਿਆਰਬੰਦ ਹਮਲਾਵਰਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਬਸੰਤ ਨਗਰ ਦੇ ਵਸਨੀਕ ਸ਼ਕਤੀ ਸਿੰਘ ਉਰਫ਼ ਭੂਰਾ ਵਜੋਂ ਹੋਈ ਹੈ, ਜਿਸ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।

ਵਾਰਦਾਤ ਮਗਰੋਂ ਵੱਢਿਆ ਹੱਥ ਲਿਫ਼ਾਫ਼ੇ ‘ਚ ਪਾ ਦੁਕਾਨ ‘ਤੇ ਛੱਡਿਆ

ਹਮਲਾਵਰਾਂ ਦੀ ਦਰਿੰਦਗੀ ਦਾ ਆਲਮ ਇਹ ਰਿਹਾ ਕਿ ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉਹ ਮ੍ਰਿਤਕ ਦਾ ਇੱਕ ਵੱਢਿਆ ਹੋਇਆ ਹੱਥ ਲਿਫ਼ਾਫ਼ੇ ਵਿੱਚ ਬੰਦ ਕਰਕੇ ਸਤਿਗੁਰੂ ਨਗਰ ਦੀ ਗਲੀ ਨੰਬਰ 9 ਵਿੱਚ ਸਥਿਤ ਰਾਣਾ ਕਰਿਆਨਾ ਸਟੋਰ ‘ਤੇ ਰੱਖ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਰੂਹ ਕੰਬਾਊ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮੁੱਚੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਭਾਜੜਾਂ ਪੈ ਗਈਆਂ। ਮੌਕੇ ‘ਤੇ ਪਹੁੰਚੇ ਸਬੰਧਤ ਥਾਣੇ ਦੇ ਐੱਸਐੱਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਪੁਲਿਸ ਕੰਟਰੋਲ ਰੂਮ ਰਾਹੀਂ ਇਸ ਵਾਰਦਾਤ ਬਾਰੇ ਸੂਚਨਾ ਪ੍ਰਾਪਤ ਹੋਈ ਸੀ, ਜਿਸ ਤੋਂ ਤੁਰੰਤ ਬਾਅਦ ਪੁਲਿਸ ਫੋਰਸ ਮੌਕੇ ‘ਤੇ ਰਵਾਨਾ ਹੋਈ।

ਪੁਰਾਣੀ ਰੰਜਿਸ਼ ਦਾ ਸਿੱਟਾ

ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖ਼ੂਨੀ ਕਾਂਡ ਪੁਰਾਣੀ ਆਪਸੀ ਰੰਜਿਸ਼ ਅਤੇ ਦੁਸ਼ਮਣੀ ਦਾ ਸਿੱਟਾ ਹੈ। ਪੁਲਿਸ ਅਨੁਸਾਰ ਮ੍ਰਿਤਕ ਸ਼ਕਤੀ ਸਿੰਘ ਦਾ ਵੀ ਪੁਰਾਣਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਅਪਰਾਧਿਕ ਮਾਮਲੇ ਦਰਜ ਸਨ। ਦੂਜੇ ਪਾਸੇ, ਜਿਨ੍ਹਾਂ ਹਮਲਾਵਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਨ੍ਹਾਂ ਦਾ ਪਿਛੋਕੜ ਵੀ ਕਾਫ਼ੀ ਗੰਭੀਰ ਅਪਰਾਧਾਂ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਵਿਰੁੱਧ ਵੀ ਲਗਭਗ 12 ਅਪਰਾਧਿਕ ਕੇਸ ਦਰਜ ਦੱਸੇ ਜਾ ਰਹੇ ਹਨ।

CCTV ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਤੇਜ਼

ਘਟਨਾ ਉਪਰੰਤ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਸ਼ਕਤੀ ਸਿੰਘ ਨੂੰ ਤੁਰੰਤ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਲਿਜਾਂਦੇ ਸਮੇਂ ਜ਼ਖ਼ਮੀ ਹੋਸ਼ ਵਿੱਚ ਸੀ ਅਤੇ ਗੱਲਬਾਤ ਕਰ ਰਿਹਾ ਸੀ, ਪ੍ਰੰਤੂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਰਾਣਾ ਕਰਿਆਨਾ ਸਟੋਰ ਅਤੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਕੈਮਰਿਆਂ ਦੀ ਵੀਡੀਓ ਰਿਕਾਰਡਿੰਗ ਵਿੱਚ ਹਮਲਾਵਰ ਦੁਕਾਨ ‘ਤੇ ਕੱਟਿਆ ਹੋਇਆ ਹੱਥ ਦਿੰਦੇ ਅਤੇ ਵਾਰਦਾਤ ਤੋਂ ਬਾਅਦ ਭੱਜਦੇ ਸਾਫ਼ ਨਜ਼ਰ ਆ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਵਿਜ਼ੂਅਲ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਪੱਕੀ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਹੈ।

Loading...
Unable to load recommendations.
Follow Us
Related Stories
ਜੰਮੂ ਦੇ ਸਾਂਬਾ ‘ਚ ਸ਼ੱਕੀ ਕਬੂਤਰ ਮਿਲਣ ਤੋਂ ਬਾਅਦ ਹੜਕੰਪ, ਪੈਰ ‘ਚ ਮਿਲੀ ਅੰਗੂਠੀ; ਉਰਦੂ ‘ਚ ਲਿਖਿਆ ਨੋਟ ਤੇ ਪਾਕਿਸਤਾਨੀ ਕਰੰਸੀ
ਪਹਿਲਾਂ ਬਾਈਕ ਨੂੰ ਮਾਰੀ ਟੱਕਰ, ਫਿਰ ਜ਼ਬਰਦਸਤੀ ਕਾਰ ‘ਚ ਬਿਠਾਇਆ… ਪਟਿਆਲਾ ‘ਚ ਨੌਜਵਾਨ ਨੂੰ ਅਗਵਾ ਕਰ ਕੀਤਾ ਕਤਲ
ਅੰਮ੍ਰਿਤਸਰ ‘ਚ 28 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਹਟਾਉਣ ਨੂੰ ਲੈ ਕੇ ਹੋਇਆ ਵਿਵਾਦ
ਗੁਰਦਾਸਪੁਰ ਦੇ ਡੀਸੀ ਨੇ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ, ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਈ ਜਾਵੇ; ਕਿਸਾਨ ਹੈਲਪਲਾਈਨ ਨੰਬਰ ਕੀਤਾ ਜਾਰੀ
ਫਿਰੋਜ਼ਪੁਰ ‘ਚ 15 ਕਿਲੋ ਹੈਰੋਇਨ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ; ਮੋਟਰ ਸਾਈਕਲ ਤੋਂ ਸਪਲਾਈ ਦੇਣ ਜਾ ਰਹੇ ਸੀ ਤਸਕਰ
ਪੰਜਾਬ ‘ਚ ਅੱਜ ਤੋਂ ਦੋ ਦਿਨਾਂ ਤੱਕ ਮੀਂਹ ਦੀ ਸੰਭਾਵਨਾ, 11 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੀ ਚੇਤਾਵਨੀ; ਜਾਣੋ ਚੰਡੀਗੜ੍ਹ ਦੇ ਮੌਸਮ ਦਾ ਹਾਲ