ਰਿਹੱਸ ਬਣੀ ਫਰੀਦਕੋਟ ਦੋ ਸਕੇ ਭਰਾਵਾਂ ਦੀ ਮੌਤ, ਚਚੇਰੇ ਭਰਾ ਦੀ ਬਰਾਤ ਜਾਣ ਲਈ ਸ਼ਹਿਰ ਲੈਣ ਗਏ ਸਨ ਕੱਪੜੇ
ਬੀਤੇ ਸਨੀਵਾਰ ਦੀ ਸ਼ਾਮ ਤੋਂ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਲਾਪਤਾ ਹੋਏ ਸਨ ਜਿੰਨ ਵਿਚੋਂ ਦੋ ਸਕੇ ਭਰਾਵਾਂ, ਅਨਮੋਲਦੀਪ ਅਤੇ ਅਕਸ਼ਦੀਪ ਦੀਆਂ ਲਾਸ਼ਾਂ ਤਾਂ ਕਰੀਬ ਚਾਰ ਦਿਨਾਂ ਬਾਅਦ ਨਹਿਰ ਵਿਚੋਂ ਬਰਾਮਦ ਹੋ ਗਈਆਂ ਹਨ ਜਦੋਂ ਕਿ ਉਹਨਾਂ ਦੇ ਚਚੇਰੇ ਭਰਾ ਅਰਸ਼ਦੀਪ ਦੀ ਨਾਂ ਤਾਂ ਅੱਜ ਤੱਕ ਲਾਸ਼ ਨਹੀਂ ਮਿਲੀ ਹੈ ਅਤੇ ਨਾਂ ਹੀ ਉਸ ਦਾ ਕੋਈ ਸੁਰਾਗ ਮਿਲਆ ਹੈ। ਪਰਿਵਾਰ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।

ਫਰੀਦਕੋਟ ਜਿਲ੍ਹੇ ਦੇ ਪਿੰਡ ਝਾੜੀ ਵਾਲਾ ਦੇ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੀਤੇ ਸਨੀਵਾਰ ਦੀ ਸ਼ਾਮ ਤੋਂ ਲਾਪਤਾ ਸਨ ਜਿੰਨ ਵਿਚੋਂ ਦੋ ਸਕੇ ਭਰਾਵਾਂ, ਅਨਮੋਲਦੀਪ ਅਤੇ ਅਕਸ਼ਦੀਪ ਦੀਆਂ ਲਾਸ਼ਾਂ ਤਾਂ ਕਰੀਬ ਚਾਰ ਦਿਨਾਂ ਬਾਅਦ ਨਹਿਰ ਵਿਚੋਂ ਬਰਾਮਦ ਹੋ ਗਈਆ ਹਨ ਜਦੋਂਕਿ ਉਹਨਾਂ ਦੇ ਚਚੇਰੇ ਭਰਾ ਅਰਸ਼ਦੀਪ ਦੀ ਨਾਂ ਤਾਂ ਅੱਜ ਤੱਕ ਲਾਸ਼ ਬਰਾਮ ਹੋਈ ਹੈ ਅਤੇ ਨਾਂ ਹੀ ਉਸ ਦਾ ਕੋਈ ਸੁਰਾਗ ਮਿਲਆ ਹੈ। ਪੰਜ ਦਿਨ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ ਅਤੇ ਪਰਿਵਾਰ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ।
ਕੌਂਣ ਸਨ ਅਨਮੋਲਦੀਪ, ਅਕਾਸ਼ਦੀਪ ਅਤੇ ਅਰਸ਼ਦੀਪ ?
ਅਨਮੋਲਦੀਪ ਅਤੇ ਅਕਾਸ਼ਦੀਪ ਦੋਹੇਂ ਪਿੰਡ ਝਾੜੀ ਵਾਲਾ ਦੇ ਝਿਰਮਲ ਸਿੰਘ ਦੇ ਲੜਕੇ ਸਨ ਜੋ ਬਚਪਨ ਤੋਂ ਹੀ ਆਪਣੇ ਨਾਨਕੇ ਪਿੰਡ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੇ ਸਨ। ਅਰਸ਼ਦੀਪ ਉਹਨਾਂ ਦੇ ਚਾਚੇ ਦਾ ਲੜਕਾ ਸੀ ਜੋ ਪਿੰਡ ਝਾੜੀ ਵਾਲੇ ਹੀ ਰਹਿੰਦਾ ਸੀ।ਕਰੀਬ ਤਿੰਨ ਕੁ ਮਹਨਿੇ ਪਹਿਲਾਂ ਹੀ ਅਨਮੋਲਦੀਪ ਅਤੇ ਅਕਾਸ਼ਦੀਪ ਦੇ ਮਾਤਾ ਪਿਤਾ ਨੇ ਉਹਨਾਂ ਦੇ ਨਾਨਕਿਆ ਤੋਂ ਆ ਕੇ ਪਿੰਡ ਝਾੜੀ ਵਾਲਾ ਵਿਖੇ ਨਵਾਂ ਮਕਾਨ ਬਣਾ ਕੇ ਪਿੰਡ ਝਾੜੀ ਵਾਲਾ ਵਿਖੇ ਰਹਿਣ ਲੱਗੇ ਸਨ ਪਰ ਅਕਾਸ਼ਦੀਪ ਅਤੇ ਅਨਮੋਲਦੀਪ ਦਾ ਦਿਲ ਪਿੰਡ ਝਾੜੀ ਵਾਲਾ ਨਹੀਂ ਸੀ ਲਗਦਾ ਅਤੇ ਉਹ ਆਪਣੇ ਨਾਨਕੇ ਪਿੰਡ ਹੀ ਵਾਪਸ ਚਲੇ ਗਏ ਸਨ।
ਬੀਤੇ ਸਨੀਵਾਰ ਅਤੇ ਐਤਵਾਰ ਨੂੰ ਅਕਾਸ਼ਦੀਪ ਅਤੇ ਅਨਮੋਲਦੀਪ ਆਪਣੇ ਇਕ ਹੋਰ ਰਿਸ਼ਤੇਦਾਰ ਦੇ ਲੜਕੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਿੰਡ ਝਾੜੀ ਵਾਲਾ ਵਿਖੇ ਆਏ ਹੋਏ ਸਨ। ਅਤੇ ਸਨਵਿਾਰ ਸ਼ਾਮ ਨੂੰ ਉਹ ਆਪਣੇ ਚਚੇਰੇ ਭਰਾ ਅਰਸ਼ਦੀਪ ਨਾਲ ਫਿਰੋਜਪੁਰ ਤੋਂ ਬਰਾਤ ਜਾਣ ਲਈ ਨਵੇਂ ਕੱਪੜੇ ਖ੍ਰੀਦਣ ਲਈ ਮੋਟਰਸਾਇਕਲ ਤੇ ਗਏ ਸਨ ਜੋ ਤਿੰਨੇ ਅੱਜ ਤੱਕ ਘਰ ਵਾਪਸ ਨਹੀਂ ਸਨ ਪਰਤੇ। ਉਹਨਾਂ ਦਾ ਮੋਟਰਸਾਇਕਲ ਫਿਰੋਜਪੁਰ ਫਰੀਦਕੋਟ ਰੋਡ ਤੇ ਨਹਿਰ ਦੇ ਪੁਲ ਤੋਂ ਹਾਦਸਾਗ੍ਰਸ਼ਤ ਹਾਲਤ ਵਿਚ ਮਿਲਿਆ ਸੀ ਪਰ ਉਹਨਾਂ ਤਿੰਨਾਂ ਦਾ ਕੋਈ ਥਹੁ ਪਤਾ ਨਹੀਂ ਸੀ ਲੱਗ ਰਿਹਾ। ਬੀਤੇ ਮੰਗਲਵਾਰ ਦੀ ਰਾਤ ਨੂੰ ਅਕਾਸ਼ਦੀਪ ਅਤੇ ਅਨਮੋਲਦੀਪ ਦੀਆਂ ਲਾਸ਼ਾਂ ਨਹਿਰ ਵਿਚੋਂ ਬ੍ਰਾਮਦ ਹੋ ਹੋ ਗਈਆਂ ਜਦੋਕਿ ਉਹਨਾਂ ਦੇ ਚਚੇਰੇ ਭਰਾ ਦਾ ਅੱਜ ਤੱਕ ਕੋਈ ਅਤਾ ਪਤਾ ਨਹੀਂ ਲੱਗਾ।
ਅਰਸ਼ਦੀਪ ਨੇ ਵਾਰ ਵਾਰ ਫੋਨ ਕਰ ਕੇ ਵਿਆਹ ‘ਤੇ ਸੱਦਿਆ
ਗੱਲਬਾਤ ਕਰਦਿਆਂ ਮ੍ਰਿਤਕ ਮਿਲੇ ਦੋਹਾਂ ਨੋਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਕਾਸ਼ਦੀਪ ਅਤੇ ਅਨਮੋਲਦੀਪ ਨੂੰ ਉਨਾਂ ਦੇ ਚਚੇਰੇ ਭਰਾ ਅਰਸ਼ਦੀਪ ਨੇ ਹੀ ਵਾਰ ਵਾਰ ਫੋਨ ਕਰ ਕੇ ਵਿਆਹ ਤੇ ਸੱਦਿਆ ਸੀ। ਉਹਨਾਂ ਕਿਹਾ ਕਿ ਅਰਸ਼ਦੀਪ ਅਤੇ ਅਨਮੋਲਦੀਪ ਹੋਰੀ ਤਿੰਨੇ ਇਕੱਠੇ ਹੀ ਜੇਕਰ ਨਹਿਰ ਵਿਚ ਡਿੱਗੇ ਸਨ ਤਾਂ ਉਹਨਾਂ ਦੀਆ ਲਾਸ਼ਾਂ ਬ੍ਰਾਮਦ ਹੋ ਗਈਆਂ ਅਰਸ਼ਦੀਪ ਦੀ ਲਾਸ਼ ਕਿੱਧਰ ਗਈ। ਉਹਨਾਂ ਸ਼ੰਕਾ ਪ੍ਰਗਟਾਈ ਕਿ ਉਹਨਾਂ ਦੇ ਲੜਕਿਆਂ ਦਾ ਕੁੱਟਮਾਰ ਕਰ ਕੇ ਕਤਲ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਵੀ ਉਹਨਾਂ ਨੂੰ ਸਾਫ ਨਹੀਂ ਦੱਸ ਰਹੀ। ਉਹਨਾਂ ਕਿਹਾ ਕਿ ਦੇ ਲੜਕਿਆ ਨਾਲ ਜਰੂਰ ਕੁਝ ਗਲਤ ਹੋਇਆ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਉਨਾਂ ਚਿਰ ਆਪਣੇ ਲੜਕਿਆਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।
ਇਹ ਵੀ ਪੜ੍ਹੋ
ਨਿੱਜੀ ਸਕੂਲ ਖਿਲਾਫ ਵੀ ਪਰਿਵਾਰ ‘ਚ ਰੋਸ਼
ਘਟਨਾਂ ਸਥਾਨ ਦੇ ਐਨ ਨੇੜੇ ਪੈਂਦੇ ਇੱਕ ਨਿਜੀ ਸਕੂਲ ਖਿਲਾਫ ਵੀ ਪਰਿਵਾਰ ਵਿੱਚ ਭਾਰੀ ਰੋਸ਼ ਹੈ ਅਤੇ ਪਰਿਵਾਰ ਨੂੰ ਸ਼ੱਕ ਹੈ ਕਿ ਸਕੂਲ ਵਾਲੇ ਵੀ ਕਿਸੇ ਵੱਡੇ ਰਾਜ ਨੂੰ ਦੱਬੀ ਬੈਠੇ ਹਨ ਜਿਸ ਤੋਂ ਸਾਫ ਹੋ ਸਕਦਾ ਹੈ ਕਿ ਉਹਨਾਂ ਦੇ ਲੜਕਿਆਂ ਨਾਲ ਆਖਰ ਨਹਿਰ ਕਿਨਾਰੇ ਵਾਪਰਿਆ ਕੀ? ਉਹਨਾਂ ਕਿਹਾ ਕਿ ਸਕੂਲ ਪ੍ਰਸਾਸਨ ਨੇ ਉਹਨਾਂ ਨਾਲ ਸਹਿਯੋਗ ਨਹੀਂ ਕੀਤਾ ਅਤੇ ਅੱਜ ਤੱਕ ਘਟਨਾਂ ਸਥਾਨ ਤੇ ਲੱਗੇ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਸਕੂਲ ਵੱਲੋਂ ਨਹੀ ਦਿੱਤੀ ਜਾ ਰਹੀ।ਪੀੜਤ ਪਰਿਵਾਰ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਕੀ ਕਹਿ ਰਹੀ ਹੈ ਪੁਲਿਸ ?
ਇਸ ਮਾਮਲੇ ਵਿਚ ਜਾਂਚ ਕਰ ਰਹੀ ਫਿਰੋਜ਼ਪੁਰ ਦੇ ਥਾਨਾਂ ਕੁਲਗੜੀ ਦੀ ਪੁਲਿਸ ਦਾ ਕਹਿਣਾ ਕਿ ਪਿੰਡ ਝਾੜੀ ਵਾਲਾ ਦੇ ਤਿੰਨ ਨੌਜਵਾਨਾਂ ਜੋ ਸ਼ਨੀਵਾਰ ਦੀ ਸ਼ਾਮ ਨੂੰ ਘਰੋਂ ਫਿਰੋਜ਼ਪੁਰ ਨੂੰ ਜ਼ਾ ਰਹੇ ਸਨ ਤਾਂ ਰਾਸਤੇ ਵਿਚ ਕਿਤੇ ਲਾਪਤਾ ਹੋ ਗਏ ਸਨ। ਉਹਨਾਂ ਦੱਸਿਆ ਕਿ ਤਿੰਨਾਂ ਨੌਜਵਾਨਾਂ ਦਾ ਮੋਟਰਸਾਈਕਲ ਫਰੀਦਕੋਟ ਰੋਡ ਤੇ ਨਹਿਰ ਦੇ ਪੁੱਲ ਤੋਂ ਮਿਲਿਆ ਹੈ ਅਤੇ ਦੇਖਣ ਵਿਚ ਲਗਦਾ ਹੈ ਕਿ ਮੋਟਰਸਾਈਕਲ ਨੂੰ ਪਿੱਛੇ ਤੋਂ ਕਿਸੇ ਭਾਰੀ ਵਹੀਕਲ ਨੇ ਫੇਟ ਮਾਰੀ ਹੈ ਜਿਸ ਨਾਲ ਤਿੰਨੇ ਨੌਜਵਾਨਾਂ ਦੇ ਨਹਿਰ ਵਿਚ ਡਿਗਣ ਦਾ ਖਦਸਾ ਸੀ।
ਨਹਿਰ ਵਿਚੋਂ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ ਜੋ ਦੋਵੇਂ ਸਕੇ ਭਰਾ ਸਨ। ਉਹਨਾ ਦਸਿਆ ਕਿ ਤੀਜੇ ਨੌਜਵਾਨ ਦੀ ਹਾਲੇ ਭਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ । ਜਾਂਚ ਵਿਚ ਜੋ ਸਾਹਮਣੇ ਆਇਆ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।