ਜਲੰਧਰ ‘ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਹੋਈ ਕਿਰਕਿਰੀ, PM ਦਾ ਪੁਤਲਾ ਫੂਕਦੇ ਸਾੜਿਆ ਆਪਣਾ ਹੀ ਝੰਡਾ; ਵਰਕਰਾਂ ‘ਚ ਹਫ਼ੜਾ-ਦਫ਼ੜੀ

Updated On: 

19 Sep 2026 13:49 PM IST

ਜਲੰਧਰ ਦੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਜ਼ੋਰਦਾਰ ਰੋਸ ਪ੍ਰਦਰਸ਼ਨ ਦੌਰਾਨ ਬੇਹੱਦ ਅਜੀਬੋ-ਗਰੀਬ ਅਤੇ ਨਮੋਸ਼ੀ ਭਰੀ ਸਥਿਤੀ ਪੈਦਾ ਹੋ ਗਈ। ਮੌਕੇ 'ਤੇ ਹਾਲਾਤ ਉਸ ਵੇਲੇ ਹਾਸੋਹੀਣੇ ਬਣ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਸਮੇਂ ਕਾਂਗਰਸ ਪਾਰਟੀ ਦਾ ਆਪਣਾ ਹੀ ਝੰਡਾ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ।

ਜਲੰਧਰ ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਹੋਈ ਕਿਰਕਿਰੀ, PM ਦਾ ਪੁਤਲਾ ਫੂਕਦੇ ਸਾੜਿਆ ਆਪਣਾ ਹੀ ਝੰਡਾ; ਵਰਕਰਾਂ ਚ ਹਫ਼ੜਾ-ਦਫ਼ੜੀ

ਜਲੰਧਰ ਦੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਜ਼ੋਰਦਾਰ ਰੋਸ ਪ੍ਰਦਰਸ਼ਨ ਦੌਰਾਨ ਬੇਹੱਦ ਅਜੀਬੋ-ਗਰੀਬ ਅਤੇ ਨਮੋਸ਼ੀ ਭਰੀ ਸਥਿਤੀ ਪੈਦਾ ਹੋ ਗਈ। ਮੌਕੇ ‘ਤੇ ਹਾਲਾਤ ਉਸ ਵੇਲੇ ਹਾਸੋਹੀਣੇ ਬਣ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਸਮੇਂ ਕਾਂਗਰਸ ਪਾਰਟੀ ਦਾ ਆਪਣਾ ਹੀ ਝੰਡਾ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ। ਇੰਨਾ ਹੀ ਨਹੀਂ, ਕੇਂਦਰ ਸਰਕਾਰ ਦੇ ਖ਼ਿਲਾਫ਼ ਉਲੀਕੇ ਗਏ ਇਸ ਇਕੱਠ ਵਿੱਚ ਕੁਝ ਕਾਂਗਰਸੀ ਵਰਕਰ ਕੇਂਦਰ ਦੀ ਬਜਾਏ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ, ਜਿਸ ਨਾਲ ਚਾਰੇ ਪਾਸੇ ਭੰਬਲਭੂਸਾ ਪੈਦਾ ਹੋ ਗਿਆ।

ਦਰਅਸਲ, ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਯੂਪੀਆਈ (UPI) ‘ਤੇ ਟੈਕਸ ਲਗਾਉਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਇਹ ਰੋਸ ਧਰਨਾ ਉਲੀਕਿਆ ਗਿਆ ਸੀ। ਇਸ ਮੁਜ਼ਾਹਰੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਅਤੇ ਕੌਂਸਲਰ ਸ਼ੈਰੀ ਚੱਢਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਅਤੇ ਵਰਕਰ ਇਕੱਠੇ ਹੋਏ ਸਨ।

ਕਾਂਗਰਸ ਦਾ ਆਪਣਾ ਝੰਡਾ ਲਪਟਾਂ ‘ਚ ਘਿਰਿਆ

ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਅੱਗ ਦੇ ਹਵਾਲੇ ਕੀਤਾ। ਇਸ ਦੌਰਾਨ ਜਿਉਂ ਹੀ ਪੁਤਲੇ ਨੇ ਭਾਂਬੜ ਫੜਿਆ ਤਾਂ ਉੱਥੇ ਮੌਜੂਦ ਵਰਕਰ ਉਸ ਨੂੰ ਸੰਤੁਲਿਤ ਕਰਨ ਦਾ ਜਤਨ ਕਰਨ ਲੱਗੇ। ਇਸੇ ਹਫ਼ੜਾ-ਦਫ਼ੜੀ ਦੌਰਾਨ ਕਾਂਗਰਸ ਪਾਰਟੀ ਦਾ ਝੰਡਾ ਵੀ ਅੱਗ ਦੀਆਂ ਤੇਜ਼ ਲਪਟਾਂ ਦੀ ਲਪੇਟ ਵਿੱਚ ਆ ਗਿਆ ਅਤੇ ਪਲਕ ਝਪਕਦਿਆਂ ਹੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਮੌਜੂਦ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਤੁਰੰਤ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਨੁਕਸਾਨ ਹੋ ਚੁੱਕਾ ਸੀ ਅਤੇ ਘਟਨਾ ਉੱਥੇ ਮੌਜੂਦ ਕੈਮਰਿਆਂ ਵਿੱਚ ਕੈਦ ਹੋ ਗਈ।

UPI ਟੈਕਸ ਨੂੰ ਦੱਸਿਆ ‘ਮੋਦੀ ਟੈਕਸ’, ਫ਼ੈਸਲਾ ਵਾਪਸ ਲੈਣ ਦੀ ਮੰਗ

ਦੂਜੇ ਪਾਸੇ, ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਯੂਪੀਆਈ ਲੈਣ-ਦੇਣ ‘ਤੇ ਲਗਾਏ ਜਾਣ ਵਾਲੇ ਟੈਕਸ ਨੂੰ ਸਿੱਧੇ ਤੌਰ ‘ਤੇ ‘ਮੋਦੀ ਟੈਕਸ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਟੈਕਸ ਦੇਸ਼ ਦੇ ਆਮ ਨਾਗਰਿਕਾਂ, ਨੌਜਵਾਨਾਂ, ਮੱਧ ਵਰਗ ਅਤੇ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ‘ਤੇ ਇੱਕ ਵੱਡਾ ਅਸਿੱਧਾ ਆਰਥਿਕ ਬੋਝ ਹੈ, ਜਿਸ ਨੂੰ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਪ੍ਰਭਾਵ ਨਾਲ ਵਾਪਸ ਲਵੇ।

ਬੇਰੀ ਨੇ ਤਨਜ਼ ਕੱਸਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਜਨਮਦਿਨ ਮੌਕੇ ਦੇਸ਼ ਦੀ ਜਨਤਾ ਨੂੰ ਯੂਪੀਆਈ ਟੈਕਸ ਦਾ ਅਣਚਾਹਿਆ ‘ਤੋਹਫ਼ਾ’ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਦੋਹਰੇ ਰਵੱਈਏ ‘ਤੇ ਉਂਗਲ ਚੁੱਕਦਿਆਂ ਚੇਤੇ ਕਰਵਾਇਆ ਕਿ ਪਹਿਲਾਂ ਇਸੇ ਸਰਕਾਰ ਨੇ ਨਕਦੀ ਵਿੱਚ ਟੈਕਸ ਚੋਰੀ ਅਤੇ ਹੇਰਾਫੇਰੀ ਦੇ ਹਵਾਲੇ ਦੇ ਕੇ ਲੋਕਾਂ ਨੂੰ ਡਿਜੀਟਲ ਤੇ ਯੂਪੀਆਈ ਲੈਣ-ਦੇਣ ਅਪਣਾਉਣ ਲਈ ਮਜਬੂਰ ਕੀਤਾ ਸੀ, ਅਤੇ ਹੁਣ ਜਦੋਂ ਆਮ ਲੋਕ ਇਸ ਦੇ ਆਦੀ ਹੋ ਚੁੱਕੇ ਹਨ ਤਾਂ ਸਰਕਾਰ ਆਪਣਾ ਖ਼ਜ਼ਾਨਾ ਭਰਨ ਲਈ ਇਸ ‘ਤੇ ਟੈਕਸ ਥੋਪ ਕੇ ਲੋਕਾਂ ਦੀਆਂ ਜੇਬਾਂ ਕੱਟਣ ‘ਤੇ ਉਤਾਰੂ ਹੋ ਗਈ ਹੈ।

Loading...
Unable to load recommendations.
Follow Us
Related Stories
ਤਰਨਤਾਰਨ ‘ਚ ਪੁਲਿਸ ਮੁੱਠਭੇੜ ਮਗਰੋਂ ਬਦਮਾਸ਼ ਕਾਬੂ, RPG ਕਾਂਡ ਦੇ ਮੁਲਜ਼ਮ ਦੇ ਕਤਲ ‘ਚ ਸੀ ਲੋੜੀਂਦਾ
ਲੁਧਿਆਣਾ ‘ਚ AAP ਨੇ ਵਿੱਢੀ ਚੋਣ ਮੁਹਿੰਮ, ਪੈਂਫਲੇਟ ਜਾਰੀ; CM ਮਾਨ ਬੋਲੇ- ‘ਅਕਾਲੀ-ਭਾਜਪਾ ਨੇ ਨਸ਼ਾ ਫੈਲਾਇਆ, ਹੁਣ ਕੱਢ ਰਹੇ ਯਾਤਰਾਵਾਂ’
ਪਠਾਨਕੋਟ ‘ਚ ਸੁਜਾਨਪੁਰ ਨਹਿਰ ਕੰਢਿਓਂ ਮਿਲਿਆ ਪੁਰਾਣਾ ਬੰਬ ਸ਼ੈੱਲ, ਪੁਲਿਸ ਨੇ ਇਲਾਕਾ ਸੀਲ ਕਰ ਫ਼ੌਜ ਬੁਲਾਈ
ਜਲੰਧਰ-ਲੁਧਿਆਣਾ ਹਾਈਵੇ ‘ਤੇ ਵੱਡੀ ਵਾਰਦਾਤ, ਗੰਨ ਪੁਆਇੰਟ ‘ਤੇ ਟਰੱਕ ਡਰਾਈਵਰ ਦੀ ਕੁੱਟਮਾਰ; 50 ਹਜ਼ਾਰ ਤੇ ਮੋਬਾਈਲ ਲੁੱਟਿਆ
ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਫਿਰ ਗਰਮਾਇਆ ਨਸ਼ੇ ਦਾ ਮੁੱਦਾ AAP, BJP, ਕਾਂਗਰਸ ਤੇ ਅਕਾਲੀ ਦਲ ਆਹਮੋ-ਸਾਹਮਣੇ; ਜਾਣੋ ਧਰਾਤਲ ਦੀ ਖ਼ੌਫ਼ਨਾਕ ਹਕੀਕਤ
ਅੰਮ੍ਰਿਤਸਰ ‘ਚ ਪਾਈਪ ਪਾਉਣ ਵੇਲੇ ਟੁੱਟੀ ਨਹਿਰ, ਘਰਾਂ ‘ਚ ਵੜਿਆ ਗੋਡੇ-ਗੋਡੇ ਪਾਣੀ; ਅਧਿਕਾਰੀ ਮੌਕੇ ਤੋਂ ਫ਼ਰਾਰ