ਅਹਿਮਦਾਬਾਦ ‘ਚ ਕਾਂਗਰਸ ਦਾ ਅਧਿਵੇਸ਼ਨ, LOP ਪ੍ਰਤਾਪ ਬਾਜਵਾ ਸਣੇ ਹੋਰ ਆਗੂ ਲੈ ਰਹੇ ਹਿੱਸਾ
Gujarat AICC session 2025: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ, ਪੰਜਾਬ ਦੇ ਜ਼ਿਆਦਾਤਰ ਸੰਸਦ ਮੈਂਬਰ ਵੀ ਉੱਥੇ ਮੌਜੂਦ ਹਨ। ਇਸ ਸਬੰਧੀ ਰਾਜਾ ਵੜਿੰਗ ਨੇ ਖੁਦ ਇੱਕ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕਈ ਸੰਸਦ ਮੈਂਬਰ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ।

ਕਾਂਗਰਸ ਦਾ 84ਵਾਂ ਸੈਸ਼ਨ ਅੱਜ ਅਹਿਮਦਾਬਾਦ ਵਿੱਚ ਸ਼ੁਰੂ ਹੋ ਗਿਆ ਹੈ। ਇਹ 8 ਅਤੇ 9 ਅਪ੍ਰੈਲ ਦੋ ਦਿਨ ਤੱਕ ਚੱਲੇਗਾ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਇਸ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਤੇ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ, ਵਿਧਾਨ ਸਭਾ ‘ਚ ਡਿਪਟੀ ਸੀਐਲਪੀ ਲੀਡਰ ਅਰੁਣਾ ਚੌਧਰੀ, ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਐਨਐਸਆਈ ਦੇ ਸੂਬਾ ਪ੍ਰਧਾਨ ਇਸਪ੍ਰੀਤ ਸਿੰਘ ਅਤੇ ਕਈ ਹੋਰ ਵਿਧਾਇਕ ਅਤੇ ਮੰਤਰੀ ਸ਼ਾਮਲ ਹਨ।
ਇਸ ਸਬੰਧੀ ਇੱਕ ਫੋਟੋ ਪੰਜਾਬ ਕਾਂਗਰਸ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ।
Arrived in Ahmedabad for the 2-day @INCIndia session, ‘Nyaypath: Sankalp, Samarpan, Sangharsh’, aimed at charting the party’s future course. This significant gathering will discuss key strategies for the upcoming elections and the party’s vision for India’s progress. pic.twitter.com/oPFl0lRPRi
— Amarinder Singh Raja Warring (@RajaBrar_INC) April 7, 2025
ਇਹ ਵੀ ਪੜ੍ਹੋ
ਰਾਜਾ ਵੜਿੰਗ ਤੇ ਬਾਜਵਾ ਵੀ ਪ੍ਰੋਗਰਾਮ ਲਈ ਪੁੱਜੇ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ, ਪੰਜਾਬ ਦੇ ਜ਼ਿਆਦਾਤਰ ਸੰਸਦ ਮੈਂਬਰ ਵੀ ਉੱਥੇ ਮੌਜੂਦ ਹਨ। ਇਸ ਸਬੰਧੀ ਰਾਜਾ ਵੜਿੰਗ ਨੇ ਖੁਦ ਇੱਕ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕਈ ਸੰਸਦ ਮੈਂਬਰ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ।
ਇੰਡੀਅਨ ਨੈਸ਼ਨਲ ਕਾਂਗਰਸ ਦੇ 2 ਦਿਨਾਂ ਸੈਸ਼ਨ ਨਿਆਇਪਥ : ਸੰਕਲਪ, ਸਮਰਪਣ, ਸੰਘਰਸ਼ ਵਿੱਚ ਹਿੱਸਾ ਲੈਣ ਲਈ ਅਹਿਮਦਾਬਾਦ ਵਿਖੇ ਪਹੁੰਚ ਗਏ ਹਾਂ। ਇਸ ਸੈਸ਼ਨ ਵਿੱਚ ਭਾਰਤ ਦੀ ਤਰੱਕੀ ਲਈ ਪਾਰਟੀ ਦੇ ਦ੍ਰਿਸ਼ਟੀਕੋਣ ਅਤੇ ਆਉਣ ਵਾਲੀਆਂ ਚੋਣਾਂ ਲਈ ਮੁੱਖ ਰਣਨੀਤੀਆਂ ਤੇ ਚਰਚਾ ਕਰਾਂਗੇ।@INCIndia @INCPunjab @kharge @RahulGandhi pic.twitter.com/XttKdtHwpc
— Partap Singh Bajwa (@Partap_Sbajwa) April 8, 2025
ਕਾਂਗਰਸ ਦੇ ਗੁਜਰਾਤ ਅਧਿਵੇਸ਼ਨ ਵਿੱਚ ਕੀ ਹੋਵੇਗਾ?
8 ਅਪ੍ਰੈਲ 2025: ਪਹਿਲੇ ਦਿਨ, ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਸਮਾਰਕ ਵਿਖੇ ਹੋਵੇਗੀ। ਦੇਸ਼ ਭਰ ਤੋਂ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਲਗਭਗ 262 ਪ੍ਰਤੀਨਿਧੀ ਇਸ ਵਿੱਚ ਹਿੱਸਾ ਲੈਣਗੇ। ਇਸ ਦੀ ਪ੍ਰਧਾਨਗੀ ਮੱਲਿਕਾਰਜੁਨ ਖੜਗੇ ਕਰਨਗੇ। ਸਾਬਰਮਤੀ ਆਸ਼ਰਮ ਵਿਖੇ ਸ਼ਾਮ 5 ਵਜੇ ਭਜਨ ਅਤੇ ਪ੍ਰਾਰਥਨਾ ਸਭਾਵਾਂ ਵੀ ਹੋਣਗੀਆਂ।
9 ਅਪ੍ਰੈਲ 2025: ਮੁੱਖ ਸੈਸ਼ਨ ਆਖਰੀ ਦਿਨ ਸਾਬਰਮਤੀ ਰਿਵਰਫ੍ਰੰਟ ‘ਤੇ ਹੋਵੇਗਾ, ਜਿਸ ਵਿੱਚ ਸਾਰੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਸੀਡਬਲਯੂਸੀ ਮੈਂਬਰ ਸ਼ਾਮਲ ਹੋਣਗੇ।