ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

CM Mann Visit Bhakra Dam: CM ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਬੋਲੇ- ਹੜ੍ਹਾਂ ਕਾਰ ਹੋਇਆ ਕਰੋੜਾਂ ਦਾ ਨੁਕਸਾਨ, ਖਤਰੇ ਦੀ ਕੋਈ ਗੱਲ੍ਹ ਨਹੀਂ

ਸੀਐੱਮ ਭਗਵੰਤ ਮਾਨ ਵੱਲੋਂ ਭਾਖੜਾ ਡੈਮ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।

CM Mann Visit Bhakra Dam: CM ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਬੋਲੇ- ਹੜ੍ਹਾਂ ਕਾਰ ਹੋਇਆ ਕਰੋੜਾਂ ਦਾ ਨੁਕਸਾਨ, ਖਤਰੇ ਦੀ ਕੋਈ ਗੱਲ੍ਹ ਨਹੀਂ
Follow Us
abhishek-thakur
| Updated On: 23 Jul 2023 21:11 PM
ਨਗੰਲ ਨਿਊਜ਼। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਖੜਾ ਡੈਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਸੂਬਾ ਸਰਕਾਰ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਮੀਂਹ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਥੇ ਪੁੱਜੇ ਮੁੱਖ ਮੰਤਰੀ ਮਾਨ (CM Bhagwant Mann) ਨੇ ਸੂਬਾ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਇਸ ਲਈ ਡੈਮ ਤੋਂ ਪਾਣੀ ਛੱਡਣ ਦੀ ਫੌਰੀ ਲੋੜ ਨਹੀਂ ਹੈ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਭਾਖੜਾ ਡੈਮ (Bhakra Dam) ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ ਜਦਕਿ 23 ਜੁਲਾਈ ਨੂੰ ਡੈਮ ਵਿੱਚ ਪਾਣੀ ਦਾ ਪੱਧਰ 1653 ਫੁੱਟ ਸੀ। CM ਨੇ ਕਿਹਾ ਘਬਰਾਉਣ ਦੀ ਲੋੜ ਨਹੀਂ ਮੁੱਖ ਮੰਤਰੀ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਪਾਣੀ ਦੇ ਪੱਧਰ ਬਾਰੇ ਨਿਯਮਤ ਤੌਰ ‘ਤੇ ਜਾਣੂ ਕਰਵਾਉਣ ਤਾਂ ਜੋ ਕੋਈ ਗਲਤਫਹਿਮੀ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪਾਣੀ ਦਾ ਪੱਧਰ ਹੋਰ ਘੱਟ ਜਾਵੇਗਾ। ਸੀਐੱਮ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਦੀ ਪੁਸ਼ਟੀ ਤੋਂ ਬਿਨਾਂ ਡੈਮਾਂ ਦੇ ਫਲੱਡ ਗੇਟ (Flood Gates) ਖੋਲ੍ਹਣ ਜਾਂ ਹੜ੍ਹਾਂ ਨਾਲ ਜੁੜੀਆਂ ਅਫਵਾਹਾਂ ‘ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰਨ। ਹੜ੍ਹਾਂ ਬਾਰੇ ਝੂਠੀਆਂ ਖ਼ਬਰਾਂ ਨਾ ਚਲਾਉਣ ਦੀ ਅਪੀਲ- CM ਮੁੱਖ ਮੰਤਰੀ ਨੇ ਮੀਡੀਆ ਨੂੰ ਹੜ੍ਹਾਂ ਬਾਰੇ ਝੂਠੀਆਂ ਖ਼ਬਰਾਂ ਚਲਾ ਕੇ ਦਹਿਸ਼ਤ ਪੈਦਾ ਕਰਨ ਦੀ ਬਜਾਏ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ 9, 10 ਅਤੇ 11 ਜੁਲਾਈ ਨੂੰ ਭਾਰੀ ਮੀਂਹ ਪਿਆ, ਜੋ ਕਿ ਪਿਛਲੇ ਇੱਕ ਮਹੀਨੇ ਵਿੱਚ ਹੋਈ ਕੁੱਲ ਬਾਰਿਸ਼ ਤੋਂ ਵੱਧ ਸੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ (Punjab Government) ਸਮੁੱਚੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......