CM on Sidhu-Majithia Hug: ਸਿੱਧੂ-ਮਜੀਠੀਆ ਦੀ ਜੱਫੀ ‘ਤੇ CM ਦਾ ਨਿਸ਼ਾਨਾ, ਮਾਨ ਨੇ ਕਿਹਾ- ਅਸਲੀ ਚਿਹਰਾ ਆਇਆ ਸਾਹਮਣੇ
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ਵਿੱਚ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਨੇ ਦੋਵਾਂ ਦੀ ਜੱਫ਼ੀ 'ਤੇ ਨਿਸ਼ਾਨ ਸਾਧਿਆ ਹੈ।
ਪੁਰਾਣੇ ਵੀਡੀਓ ਵੀ ਆ ਰਹੇ ਸਾਹਮਣੇ- CM
ਜਲੰਧਰ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਜੱਫੀ ‘ਤੇ ਸਿਆਸਤ ਗਰਮਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਦੋਵਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ ਹੈ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਪੁੱਛਿਆ ਕਿ ਤੁਸੀਂ ਦੋਹਾਂ ਨੂੰ ਜੱਫੀਆਂ ਪਾਉਂਦੇ ਦੇਖਿਆ ਹੈ। ਦੋਵਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ ਹੈ। ਅੱਜ ਨੌਜਵਾਨਾਂ ਦੇ ਹੱਥਾਂ ਵਿੱਚ ਮੋਬਾਈਲ ਹਨ, ਪੁਰਾਣੇ ਵੀਡੀਓ ਵੀ ਸਾਹਮਣੇ ਆਉਂਦੇ ਹਨ।ਜੋ ਦਿਲ ‘ਚ ਹੈ ਓਹੀ ਜ਼ੁਬਾਨ ‘ਤੇ ਹੋਣਾ ਚਾਹੀਦਾ- CM
ਪੁਰਾਣੀ ਵੀਡੀਓ ‘ਚ ਲੋਕ ਦੇਖ ਰਹੇ ਹਨ ਕਿ ਪਹਿਲਾਂ ਇਸ ਤਰ੍ਹਾਂ ਕਹਿੰਦੇ ਸਨ, ਹੁਣ ਅਜਿਹਾ ਕਹਿ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਦਿਲ ‘ਚ ਹੁੰਦਾ ਹੈ, ਜ਼ੁਬਾਨ ‘ਤੇ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਇੱਥੇ ਇਸ ਲਈ ਆਏ ਹਨ ਤਾਂ ਜੋ ਗਰੀਬਾਂ ਦੀ ਭਲਾਈ ਨੂੰ ਕੋਈ ਖੋਹ ਨਾ ਸਕੇ। ਪਰ ਤੁਸੀਂ ਜਾਣਦੇ ਹੋ ਜੋ ਪਹਿਲਾਂ ਆਉਂਦੇ ਰਹੇ ਹਨ, ਉਹ ਆਪਣੇ ਘਰਾਂ ਨੂੰ ਸੰਭਾਲਦੇ ਰਹੇ।10 ਸਾਲਾਂ ਦੀ ਖਟਾਸ ਇੱਕ ਜੱਫੀ ਨੇ ਬਦਲੀ
ਨਵਜੋਤ ਸਿੰਘ ਸਿੱਧੂ ਅਤੇ ਮਜੀਠੀਆ-ਬਾਦਲ ਪਰਿਵਾਰ ਵਿਚਾਲੇ ਖਟਾਸ ਕਰੀਬ 10 ਸਾਲਾਂ ਤੋਂ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ (Congress) ਦੀ ਤਰਫੋਂ ਲੜਨ ਤੋਂ ਲੈ ਕੇ ਹੁਣ ਤੱਕ ਪ੍ਰਚਾਰ ਦੌਰਾਨ ਬਿਕਰਮ ਮਜੀਠੀਆ ਦੇ ਖਿਲਾਫ ਬੋਲਦੇ ਰਹੇ ਹਨ। ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ
Follow Us
