ਵੀਡੀਓ ਮਾਮਲਾ: ਸੀਐਮ ਮਾਨ ਨੇ ਵੱਡੇ ਸਬੂਤ ਕੀਤੇ ਪੇਸ਼, ਸ਼ਖ਼ਸ ਦੇ ਮਾਸਕ ਪਾਏ ਹੋਣ ਦਾ ਦਾਅਵਾ

Updated On: 

25 Jun 2026 15:24 PM IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੀ ਨਕਲੀ-ਫਰਜ਼ੀ ਵੀਡੀਓ ਬਣਾ ਕੇ ਸਿਆਸੀ ਲਾਹਾ ਲੈਣ ਵਾਸਤੇ, ਧਾਰਮਿਕ ਹੁਕਮਨਾਮੇ ਜਾਰੀ ਕਰਵਾਏ ਗਏ। ਧਾਰਮਿਕ ਅਹੁਦਿਆਂ ਦੇ ਬੈਠੇ ਲੋਕਾਂ ਦੇ ਸਿਆਸੀ ਆਕਾ ਉਨ੍ਹਾਂ ਤੋਂ ਅਨਾਊਂਟਮੈਂਟ ਕਰਵਾ ਰਹੇ ਹਨ। ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਰਾਜਨੀਤਿਕ ਤੌਰ 'ਤੇ ਉਹ ਮੁਕਾਬਲਾ ਨਹੀਂ ਕਰ ਸਕਦੇ।

ਵੀਡੀਓ ਮਾਮਲਾ: ਸੀਐਮ ਮਾਨ ਨੇ ਵੱਡੇ ਸਬੂਤ ਕੀਤੇ ਪੇਸ਼, ਸ਼ਖ਼ਸ ਦੇ ਮਾਸਕ ਪਾਏ ਹੋਣ ਦਾ ਦਾਅਵਾ

ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁੜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵੀਡੀਓ ਪੂਰੀ ਤਰ੍ਹਾਂ ਫਰਜ਼ੀ-ਨਕਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਦਿਖਾਉਂਦੇ ਹੋਏ ਦੱਸਿਆ ਕਿ ਇਸ ਵੀਡੀਓ ‘ਚ ਸ਼ਖ਼ਸ ਨੇ ਮਾਸਕ ਪਾਇਆ ਹੋਇਆ ਹੈ, ਜੋ ਕਿ ਸਾਫ਼ ਨਜ਼ਰ ਆ ਰਿਹਾ ਹੈ। ਸੀਐਮ ਮਾਨ ਨੇ ਵੀਡੀਓ ਦੇ ਵੱਖ-ਵੱਖ ਤੱਥ ਸਾਹਮਣੇ ਰੱਖੇ। ਸੀਐਮ ਮਾਨ ਨੇ ਇਸ ਵੀਡੀਓ ਰਾਹੀਂ ਦੱਸਿਆ ਕਿ ਇਸ ‘ਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਵੀਡੀਓ ‘ਚ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ।

ਸੀਐਮ ਨੇ ਵੀਡੀਓ ਦੇ ਵੱਖ-ਵੱਖ ਐਂਗਲ ਦਿਖਾਏ, ਜਿਸ ‘ਚ ਉਨ੍ਹਾਂ ਨੇ ਵਿਅਕਤੀ ਵੱਲੋਂ ਉਨ੍ਹਾਂ ਦੇ ਮਾਸਕ ਪਾਏ ਹੋਣ ਦੇ ਤੱਥ ਪੇਸ਼ ਕੀਤੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਪਣੇ ਗਲੇ ‘ਤੇ ਆਪ੍ਰੇਸ਼ਨ ਦਾ ਨਿਸ਼ਾਨ ਹੋਣ ਦੀ ਗੱਲ ਕਹੀ, ਜੋ ਕਿ ਵਾਇਰਲ ਵੀਡੀਓ ‘ਚ ਨਜ਼ਰ ਨਹੀਂ ਆ ਰਿਹਾ ਹੈ।

ਜਗਮਨ ਸਮਰਾ ਨੇ ਹੱਥ ‘ਚ ਫੜਿਆ ਮਾਸਕ

ਇਸ ਪੂਰੀ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਜਗਮਨ ਸਮਰਾ ਦਾ ਹੱਥ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਮਨ ਸਮਰਾ ਦੀ ਇੱਕ ਵੀਡੀਓ ਦਿਖਾਈ, ਜਿਸ ‘ਚ ਉਸ ਦੇ ਹੱਥ ‘ਚ ਮਾਸਕ ਹੈ। ਉਨ੍ਹਾਂ ਨੇ ਕਿਹਾ ਕਿ ਜਗਮਨ ਸਮਰਾ ਨੇ ਮਾਸਕ ਦੀ ਡਿਲੀਵਰੀ ਲੈਣ ਤੋਂ ਬਾਅਦ ਇਹ ਵੀਡੀਓ ਬਣਾਈ, ਜਿਸ ‘ਚ ਪਤਾ ਚੱਲ ਰਿਹਾ ਹੈ ਕਿ ਇਹ ਉਹੀ ਮਾਸਕ ਹੈ ਜੋ ਵੀਡੀਓ ‘ਚ ਸ਼ਖ਼ਸ ਨੇ ਪਾਇਆ ਹੋਇਆ ਹੈ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੀ ਨਕਲੀ-ਫਰਜ਼ੀ ਵੀਡੀਓ ਬਣਾ ਕੇ ਸਿਆਸੀ ਲਾਹਾ ਲੈਣ ਵਾਸਤੇ, ਧਾਰਮਿਕ ਹੁਕਮਨਾਮੇ ਜਾਰੀ ਕਰਵਾਏ ਗਏ। ਧਾਰਮਿਕ ਅਹੁਦਿਆਂ ਦੇ ਬੈਠੇ ਲੋਕਾਂ ਦੇ ਸਿਆਸੀ ਆਕਾ ਉਨ੍ਹਾਂ ਤੋਂ ਅਨਾਊਂਟਮੈਂਟ ਕਰਵਾ ਰਹੇ ਹਨ। ਮੈਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਰਾਜਨੀਤਿਕ ਤੌਰ ‘ਤੇ ਉਹ ਮੁਕਾਬਲਾ ਨਹੀਂ ਕਰ ਸਕਦੇ।

ਸੀਐਮ ਮਾਨ ਨੇ ਦਾਅਵਾ ਕੀਤਾ ਕਿ ਚਾਹੇ ਕੋਈ ਵੀ ਕੰਮ ਹੋਵੇ- ਸਮਾਜਿਕ, ਆਰਥਿਕ ਜਾਂ ਧਾਰਮਿਕ, ਜਿੰਨੇ ਉਨ੍ਹਾਂ ਦੀ ਸਰਕਾਰ ਨੇ ਕੀਤੇ, ਓਨੇ ਕੋਈ ਵੀ ਨਹੀਂ ਕਰ ਸਕਿਆ। ਉਨ੍ਹਾਂ ਨੇ ਬੇਅਦਬੀ ਕਾਨੂੰਨ, ਪਾਲਕੀ ਸਾਹਿਬ ਦਾ ਟੈਕਸ ਮੁਆਫ਼ ਕਰਨਾ, ਤਿੰਨ ਪਵਿੱਤਰ ਸ਼ਹਿਰਾਂ ਦਾ ਦਰਜਾ ਤੇ ਅਨੰਦਪੁਰ ਸਾਹਿਬ ‘ਚ ਵਿਸ਼ੇਸ਼ ਸੈਸ਼ਨ ਨੂੰ ਆਪਣੀਆਂ ਉਪਲੱਬਧੀਆਂ ਵਜੋ ਗਿਣਵਾਇਆ। ਸੀਐਮ ਮਾਨ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਪਾਰਟੀਆਂ ਆਪ ਇਨ੍ਹਾਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਇਸ ਕਰਕੇ ਉਹ ਮੇਰੇ ਪਿੱਛੇ ਹੋ ਗਏ ਹਨ।

Follow Us