ਮਾਤਾ ਦੇ ਮੰਦਰ ‘ਚ ਬੋਲੇ CM ਮਾਨ, ‘ਸ਼ਹਿਰ ਪਟਿਆਲਾ ਇੱਕ ਨਗੀਨਾ, ਲੋਕ ਆਉਣ ਇੱਕ ਦਿਨ ਲਈ ਪਰ ਰਹਿੰਦੇ ਸਵਾ ਮਹੀਨਾ’
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬੀਤੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪਟਿਆਲਾ ਸ਼ਹਿਰ ਵਿੱਚ ਕਰੀਬ 6 ਸਾਲ ਰਹੇ ਹਨ ਅਤੇ ਉਹ ਸ਼ਹਿਰ ਦੀ ਇਕੱਲੀ ਇਕੱਲੀ ਗਲੀ- ਮੁਹੱਲੇ ਬਾਰੇ ਜਾਣਦੇ ਹਨ। ਮੁੱਖ ਮੰਤਰੀ ਨੇ ਪਟਿਆਲਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 'ਸ਼ਹਿਰ ਪਟਿਆਲਾ ਇੱਕ ਨਗੀਨਾ, ਲੋਕ ਆਉਣ ਇੱਕ ਦਿਨ ਲਈ ਪਰ ਰਹਿੰਦੇ ਸਵਾ ਮਹੀਨਾ'
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੌਰੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਕਾਲੀ ਮਾਤਾ ਮੰਦਰ ਵਿਖੇ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਮੇਨ ਰੋਡ ਉੱਪਰੋਂ ਮੰਦਰ ਵਿੱਚ ਦਰਸ਼ਨਾਂ ਲਈ ਆਉਣ ਪੈਂਦਾ ਸੀ ਜਿੱਥੇ ਰਾਹੀਂ ਭੀੜ ਅਤੇ ਜਾਮ ਲਗ ਜਾਂਦਾ ਸੀ ਪਰ ਹੁਣ ਇਹਨਾਂ ਵਿਕਾਸ ਕਾਰਜਾਂ ਤੋਂ ਬਾਅਦ ਸ਼ਰਧਾਲੂ ਸ਼ੋਰ ਵਾਲੇ ਪਾਸਿਓ ਨਹੀਂ, ਸਗੋਂ ਸ਼ਾਂਤੀ ਵਾਲੇ ਗੇਟ ਰਾਹੀਂ ਦਰਸ਼ਨਾਂ ਲਈ ਆਉਣਗੇ। ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਲੋਕ ਹੀ ਧਰਮਾਂ ਤੋਂ ਉੱਪਰ ਉੱਠ ਕੇ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸ਼ੁਭਾਗਸ਼ਾਲੀ ਹੈ ਕਿ ਉਹਨਾਂ ਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ, ਉਹਨਾਂ ਨੇ ਕਿਹਾ ਕਿ ਮੰਦਰ ਕੰਪਲੈਕਸ ਵਿੱਚ ਆਮ ਆਦਮੀ ਕਲੀਨਿਕ ਵੀ ਖੋਲਿਆ ਜਾ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਆਸਾਨੀ ਨਾਲ ਮਿਲ ਸਕਣਗੀਆਂ।
ਉਹਨਾਂ ਨੇ ਕਿਹਾ ਕਿ ਜੋ ਕਾਲੀ ਮਾਤਾ ਮੰਦਰ ਦੇ ਚੇਅਰਮੈਨ ਸਨ ਰਜਿੰਦਰ ਗੁਪਤਾ, ਹੁਣ ਉਹ ਮੈਂਬਰ ਰਾਜ ਸਭਾ ਬਣ ਗਏ ਹਨ। ਇਹ ਸਭ ਮਾਤਾ ਦੀ ਕਿਰਪਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬੀਤੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪਟਿਆਲਾ ਸ਼ਹਿਰ ਵਿੱਚ ਕਰੀਬ 6 ਸਾਲ ਰਹੇ ਹਨ ਅਤੇ ਉਹ ਸ਼ਹਿਰ ਦੀ ਇਕੱਲੀ ਇਕੱਲੀ ਗਲੀ- ਮੁਹੱਲੇ ਬਾਰੇ ਜਾਣਦੇ ਹਨ। ਮੁੱਖ ਮੰਤਰੀ ਨੇ ਪਟਿਆਲਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ‘ਸ਼ਹਿਰ ਪਟਿਆਲਾ ਇੱਕ ਨਗੀਨਾ, ਲੋਕ ਆਉਣ ਇੱਕ ਦਿਨ ਲਈ ਪਰ ਰਹਿੰਦੇ ਸਵਾ ਮਹੀਨਾ’
ਮੁੱਖ ਮੰਤਰੀ ਤੀਰਥ ਯੋਜਨਾ ਦੀ ਸ਼ੁਰੂਆਤ
ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਨੇ ਧੂਰੀ ਤੋਂ ਮੁੱਖ ਮੰਤਰੀ ਤੀਰਥ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿੱਥੋਂ ਸ਼੍ਰੀ ਹਰਿਮੰਦਰ ਸਾਹਿਬ, ਦੁਗਿਆਣਾ ਮੰਦਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਸ਼ਰਧਾਲੂਆਂ ਨੂੰ ਕਰਵਾਏ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਸਾਲ ਨੌਵੇਂ ਗੁਰੂ ਦਾ ਸ਼ਹੀਦੀ ਸ਼ਤਾਬਦੀ ਸਮਾਗਮ ਮਨਾ ਰਹੇ ਹਾਂ। ਇਸ ਤੋਂ ਮਗਰੋਂ ਸ਼ਰਧਾਲੂਆਂ ਨੂੰ ਖਾਟੂ-ਸ਼ਿਆਮ, ਹਰਿਦੁਆਰ ਅਤੇ ਹੋਰਨਾਂ ਤੀਰਥ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ।
ਇਹ ਵੀ ਪੜ੍ਹੋ
ਉਹਨਾਂ ਕਿਹਾ ਕਿ ਕਈ ਬਜ਼ੁਰਗ ਤਾਂ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਮਜ਼ਬੂਰੀਆਂ ਕਾਰਨ ਇਹਨਾਂ ਤੀਰਥਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਸਨ ਪਰ ਹੁਣ ਸਰਕਾਰ ਉਹਨਾਂ ਨੂੰ ਦਰਸ਼ਨ ਕਰਵਾ ਰਹੀ ਹੈ।
