ਸੀਐਮ ਮਾਨ ਨੇ Vardhman-Aichi Steel ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ, ਜਪਾਨੀ ਕੰਪਨੀ ਨੇ 1100 ਕਰੋੜ ਰੁਪਏ ਕੀਤੇ ਇਨਵੈਸਟ

Updated On: 

27 Jul 2026 15:20 PM IST

ਮੁੱਖ ਮੰਤਰੀ ਮਾਨ ਨੇ ਕਿਹਾ ਅੱਜ ਨੇ ਕਿਹਾ ਕਿ ਪੰਜਾਬ 'ਚੋਂ ਇੰਡਸਟਰੀ ਕੂਚ ਕਰ ਗਈ ਸੀ, ਪਰ ਹੁਣ ਇਹ ਘੜੀ ਦੁਬਾਰਾ ਆਈ ਹੈ, ਜਦੋਂ ਫਿਰ ਤੋਂ ਵੱਖ-ਵੱਖ ਇੰਡਸਟਰੀਜ਼ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇੱਥੇ ਕੰਮ ਕਰਨ ਦਾ ਮਾਹੌਲ ਨਹੀਂ ਸੀ, ਪਰ ਹੁਣ ਅਸੀਂ ਵੱਖ-ਵੱਖ, ਦੇਸ਼ਾਂ-ਵਿਦੇਸ਼ਾਂ ਦੇ ਇੰਡਸਟਰੀ ਮਾਲਿਕਾਂ ਨਾਲ ਮੁਲਾਕਾਤਾਂ ਕੀਤੀਆਂ ਤੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ।

ਸੀਐਮ ਮਾਨ ਨੇ Vardhman-Aichi Steel ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ, ਜਪਾਨੀ ਕੰਪਨੀ ਨੇ 1100 ਕਰੋੜ ਰੁਪਏ ਕੀਤੇ ਇਨਵੈਸਟ

CM ਨੇ ਰੱਖਿਆ Vardhman-Aichi Steel ਪ੍ਰੋਜੈਕਟ ਦਾ ਨੀਂਹ ਪੱਥਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸ਼ਨ ਇਸਵੈਸਟ ਪੰਜਾਬ ਤਹਿਤ VardhmanAichi Steel ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਦੇ ਲਈ ਪਿੰਡ ਕੋਹਾਰਾ, ਸਾਹਨੇਵਾਲ (ਲੁਧਿਆਣਾ) ‘ਚ ਸੂਬਾ ਪੱਧਰੀ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ‘ਚ ਜਪਾਨ ਦੀ Aichi Steel ਕੰਪਨੀ ਦੇ ਉੱਚ ਅਧਿਕਾਰੀ ਤੇ ਵਰਧਮਾਨ ਕੰਪਨੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਤੇ ਪ੍ਰਜੈਕਟ ਦਾ ਉਦਘਾਟਨ ਕੀਤਾ।

ਇੰਡਸਟਰੀਜ਼ ਨੂੰ ਪੰਜਾਬ ਆਉਣ ਦਾ ਸੱਦਾ

ਮੁੱਖ ਮੰਤਰੀ ਮਾਨ ਨੇ ਕਿਹਾ ਅੱਜ ਨੇ ਕਿਹਾ ਕਿ ਪੰਜਾਬ ‘ਚੋਂ ਇੰਡਸਟਰੀ ਕੂਚ ਕਰ ਗਈ ਸੀ, ਪਰ ਹੁਣ ਇਹ ਘੜੀ ਦੁਬਾਰਾ ਆਈ ਹੈ, ਜਦੋਂ ਫਿਰ ਤੋਂ ਵੱਖ-ਵੱਖ ਇੰਡਸਟਰੀਜ਼ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇੱਥੇ ਕੰਮ ਕਰਨ ਦਾ ਮਾਹੌਲ ਨਹੀਂ ਸੀ, ਪਰ ਹੁਣ ਅਸੀਂ ਵੱਖ-ਵੱਖ, ਦੇਸ਼ਾਂ-ਵਿਦੇਸ਼ਾਂ ਦੇ ਇੰਡਸਟਰੀ ਮਾਲਿਕਾਂ ਨਾਲ ਮੁਲਾਕਾਤਾਂ ਕੀਤੀਆਂ ਤੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ।

ਆਇਚੀ ਸਟੀਲ ਦੇ ਬਾਰੇ ਜਾਣਕਾਰੀ ਦਿੰਦੇ ਹੋਏ, ਸੀਐਮ ਮਾਨ ਨੇ ਕਿਹਾ ਕੀ ਆਈਚੀ ਕੰਪਨੀ ਟੋਇਟਾ-ਫੌਰਚੂਨਰ ਵਰਗੀਆਂ ਗੱਡੀਆਂ ਲਈ ਸਟੀਲ ਮੁਹੱਈਆ ਕਰਵਾਉਂਦੀ ਹੈ। ਸੀਐਮ ਨੇ ਦੱਸਿਆ ਕਿ ਅੱਜ ਇਸ ਕੰਪਨੀ ਦੀ ਫੋਰਜਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਦੌਰਾਨ ਜਪਾਨੀ ਭਾਸ਼ਾ ‘ਚ ਆਇਚੀ ਸਟੀਲ ਦੇ ਨੁਮਾਇੰਦੀਆਂ ਦਾ ਸਵਾਗਤ ਤੇ ਧੰਨਵਾਦ ਕੀਤਾ।

1100 ਕਰੋੜ ਰੁਪਏ ਇਨਵੈਸਟ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਰਧਮਾਨ ਤੇ ਆਇਚੀ ਸਟੀਲ ਕੰਪਨੀ ਦਾ ਜਪਾਨ ਦੌਰੇ ਦੌਰਾਨ 500 ਕਰੋੜ ਰੁਪਏ ਦਾ ਕੰਟ੍ਰੈਕਟ ਹੋਇਆ ਸੀ, ਪਰ ਜਦੋਂ ਆਇਚੀ ਸਟੀਲ ਕੰਪਨੀ ਵਾਲਿਆਂ ਨੇ ਇੱਥੇ ਇੰਡਸਟਰੀ ਦਾ ਵਾਤਾਵਰਣ, ਕੰਮ ਤੇ ਲੇਬਰ ਦੀ ਗੁਣਵੱਤਾ ਦੇਖੀ ਤਾਂ ਉਨ੍ਹਾਂ ਨੇ 1100 ਪ੍ਰਜੈਕਟ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਕਿਹਾ ਅੱਜ ਇਸ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

ਸੀਐਮ ਮਾਨ ਨੇ ਕਿਹਾ ਕਿ ਇਸ ਨਾਲ 500 ਨੌਜਵਾਨ ਕਮਚਾਰੀਆਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ, ਜਦੋਂ ਕਿ ਜੇਕਰ ਅਸਿੱਧੇ ਤੌਰ ‘ਤੇ ਕੰਮ ਦੀ ਗੱਲ ਕਰੀਏ ਤਾਂ 1000 ਤੋਂ ਵੱਧ ਲੋਕਾਂ ਨੂੰ ਇਸ ਨਾਲ ਰੁਜ਼ਗਾਰ ਮਿਲੇਗਾ।

ਦੇਸ਼ ਤੇ ਵਿਦੇਸ਼ਾਂ ‘ਚ ਸਪਲਾਈ ਹੋਵੇਗੀ

ਸੀਐਮ ਨੇ ਕਿਹਾ ਕਿ ਇੱਥੋਂ ਹੁਣ ਆਟੋਮੋਬਾਇਲ ਇੰਡਸਟਰੀ ਦੇ ਹਾਈ ਵੈਲਯੂ ਕੰਪੋਨੈਂਟ ਬਣਨਗੇ। ਉਨ੍ਹਾਂ ਕਿਹਾ ਕਿ ਇਹ ਆਪਣੇ ਦੇਸ਼ ਦੇ ਨਾਲ, ਯੂਰਪ, ਆਸੀਆਨ ਮੁਲਕ, ਅਫ਼ਰੀਕਾ ਤੇ ਮੈਕਸਿਕੋ ਨੂੰ ਸਪਲਾਈ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਆਪਣੀ ਇੰਡਸਟਰੀਅਲ ਪਾਲਿਸੀ ਇੰਡਸਟਰੀ ਕਾਰੋਬਾਰੀਆਂ ਨਾਲ ਸਲਾਹ ਕਰਕੇ ਬਣਾਈ ਹੈ ਤੇ ਹਰ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਾਅ ਕੀਤੇ।

ਅਮਨ ਅਰੋੜਾ ਬੋਲੇ- ਪੰਜਾਬ ‘ਚ ਇੰਡਸਟਰੀਅਲ ਕ੍ਰਾਂਤੀ ਦੀ ਨਵੀਂ ਸ਼ੁਰੂਆਤ

ਪੰਜਾਬ ਦੇ ਉਦਯੋਗ ਤੇ ਵਣਜ (ਇੰਡਸਟਰੀ) ਮੰਤਰੀ ਅਮਨ ਅਰੋੜਾ ਕਿਹਾ ਕਿ ਪੰਜਾਬ ਦੀ ਇੰਡਸਟਰੀਅਲ ਕ੍ਰਾਂਤੀ ‘ਚ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇੰਡਸਟਰੀ ਦੇ ਖੇਤਰ ‘ਚ ਇੱਕ ਸ਼ਾਨਦਾਰ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਮਹਿਜ਼ 7 ਮਹੀਨੇ ਪਹਿਲਾਂ ਮੁੱਖ ਮੰਤਰੀ ਮਾਨ ਤੇ ਹੋਰ ਨੁਮਾਇੰਦੇ ਜਪਾਨ ਗਏ ਤੇ ਮਹਿਜ਼ 7 ਮਹੀਨੇ ਅੰਦਰ ਇਸ ਆਈਡੀਆ ਦਾ ਲਾਗੂਕਰਨ ਹੋ ਗਿਆ।

Follow Us