ਬਹਿਬਲ ਕਲਾਂ ਗੋਲੀ ਕਾਂਡ: ਵਿਜੇ ਸਾਂਪਲਾ ਨੂੰ ਮੁੜ SIT ਦਾ ਸੰਮਨ, 27 ਅਗਸਤ ਨੂੰ ਪੇਸ਼ ਹੋਣ ਦਾ ਹੁਕਮ; ਰੁਝੇਵਿਆਂ ਦੇ ਚਲਦੇ ਕੀਤਾ ਇਨਕਾਰ

Updated On: 

25 Aug 2026 12:50 PM IST

ਵਿਜੇ ਸਾਂਪਲਾ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ 27 ਅਗਸਤ ਨੂੰ ਉਨ੍ਹਾਂ ਦੀ ਪਾਰਟੀ ਦੀਆਂ ਪਹਿਲਾਂ ਤੋਂ ਨਿਰਧਾਰਤ ਮੀਟਿੰਗਾਂ ਤੇ ਪ੍ਰੋਗਰਾਮ ਹਨ, ਜਿਸ ਕਾਰਨ ਉਹ ਉਸ ਦਿਨ SIT ਦੇ ਸਾਹਮਣੇ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਨੇ ਸਤੰਬਰ ਮਹੀਨੇ 'ਚ ਕੋਈ ਹੋਰ ਤਾਰੀਖ ਦੇਣ ਦੀ ਅਪੀਲ ਕੀਤੀ ਹੈ।

ਬਹਿਬਲ ਕਲਾਂ ਗੋਲੀ ਕਾਂਡ: ਵਿਜੇ ਸਾਂਪਲਾ ਨੂੰ ਮੁੜ SIT ਦਾ ਸੰਮਨ, 27 ਅਗਸਤ ਨੂੰ ਪੇਸ਼ ਹੋਣ ਦਾ ਹੁਕਮ; ਰੁਝੇਵਿਆਂ ਦੇ ਚਲਦੇ ਕੀਤਾ ਇਨਕਾਰ

ਬਹਿਬਲ ਕਲਾਂ ਗੋਲੀ ਕਾਂਡ: ਵਿਜੇ ਸਾਂਪਲਾ ਨੂੰ ਮੁੜ SIT ਦਾ ਸੰਮਨ, 27 ਅਗਸਤ ਨੂੰ ਪੇਸ਼ ਹੋਣ ਦਾ ਹੁਕਮ; ਰੁਝੇਵਿਆਂ ਦੇ ਚਲਦੇ ਕੀਤਾ ਇਨਕਾਰ

ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ SIT ਨੇ ਮੁੜ ਸੰਮਨ ਭੇਜਿਆ ਹੈ। ਵਿਜੇ ਸਾਂਪਲਾ ਦੇ ਘਰ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ SIT ਦਾ ਸੰਮਨ ਲੈ ਕੇ ਪਹੁੰਚੀ। SIT ਵੱਲੋਂ ਵਿਜੇ ਸਾਂਪਲਾ ਨੂੰ 27 ਅਗਸਤ ਨੂੰ ਚੰਡੀਗੜ੍ਹ ‘ਚ ਪੇਸ਼ ਹੋਣ ਲਈ ਸੰਮਨ ਦਿੱਤਾ ਗਿਆ ਹੈ। ਹਾਲਾਂਕਿ, ਸਾਂਪਲਾ ਨੇ 27 ਅਗਸਤ ਨੂੰ ਪਾਰਟੀ ਨਾਲ ਸਬੰਧਤ ਪ੍ਰੋਗਰਾਮਾਂ ‘ਚ ਵਿਅਸਤ ਹੋਣ ਦਾ ਹਵਾਲਾ ਦਿੰਦੇ ਹੋਏ SIT ਦੇ ਸਾਹਮਣੇ ਪੇਸ਼ ਹੋਣ ‘ਚ ਅਸਮਰੱਥਾ ਜਤਾਈ ਹੈ ਤੇ ਅਗਲੀ ਤਾਰੀਖ ਦੇਣ ਦੀ ਮੰਗ ਕੀਤੀ ਹੈ।

ਕੋਈ ਹੋਰ ਤਾਰੀਖ਼ ਦੇਣ ਦੀ ਅਪੀਲ

ਵਿਜੇ ਸਾਂਪਲਾ ਨੇ ਆਪਣੇ ਪੱਤਰ ‘ਚ ਕਿਹਾ ਹੈ ਕਿ 27 ਅਗਸਤ ਨੂੰ ਉਨ੍ਹਾਂ ਦੀ ਪਾਰਟੀ ਦੀਆਂ ਪਹਿਲਾਂ ਤੋਂ ਨਿਰਧਾਰਤ ਮੀਟਿੰਗਾਂ ਤੇ ਪ੍ਰੋਗਰਾਮ ਹਨ, ਜਿਸ ਕਾਰਨ ਉਹ ਉਸ ਦਿਨ SIT ਦੇ ਸਾਹਮਣੇ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਨੇ ਸਤੰਬਰ ਮਹੀਨੇ ‘ਚ ਕੋਈ ਹੋਰ ਤਾਰੀਖ਼ ਦੇਣ ਦੀ ਅਪੀਲ ਕੀਤੀ ਹੈ। ਉੱਥੇ ਹੀ, ਸਾਂਪਲਾ ਇਲਜ਼ਾਮ ਲਗਾਇਆ ਕਿ ਪੰਜਾਬ ‘ਚ ਲਗਾਤਾਰ ਭਾਜਪਾ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਨ੍ਹਾਂ ਨੂੰ ਬੇਵਜ੍ਹਾ ਇਸ ਮਾਮਲੇ ‘ਚ ਸ਼ਾਮਲ ਕੀਤਾ ਜਾ ਰਿਹਾ ਹੈ।

ਪੰਜਵੀਂ ਵਾਰ SIT ਵੱਲੋਂ ਵਿਜੇ ਸਾਂਪਲਾ ਨੂੰ ਸੰਮਨ

ਸਾਂਪਲਾ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਉਨ੍ਹਾਂ ਨੂੰ SIT ਦੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ, ਤਾਂ ਸਬੰਧਤ ਦਸਤਾਵੇਜ਼ਾਂ ਦੀਆਂ ਕਾਪੀਆਂ ਉਨ੍ਹਾਂ ਨੂੰ ਉਪਲਬਧ ਨਹੀਂ ਕਰਵਾਈਆਂ ਗਈਆਂ ਸਨ। ਉਨ੍ਹਾਂ ਨੇ ਇਸ ਵਾਰ ਵੀ SIT ਤੋਂ ਸਬੰਧਤ ਦਸਤਾਵੇਜ਼ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਮਾਮਲੇ ਦੀ ਪੂਰੀ ਜਾਣਕਾਰੀ ਨਾਲ ਜਾਂਚ ‘ਚ ਸਹਿਯੋਗ ਕਰ ਸਕਣ।

ਦੱਸਿਆ ਜਾ ਰਿਹਾ ਹੈ ਕਿ ਇਹ ਪੰਜਵੀਂ ਵਾਰ ਹੈ ਜਦੋਂ SIT ਵੱਲੋਂ ਵਿਜੇ ਸਾਂਪਲਾ ਨੂੰ ਸੰਮਨ ਦੇਣ ਦੀ ਕਾਰਵਾਈ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ SIT ਵੱਲੋਂ ਸਾਂਪਲਾ ਨੂੰ ਅਗਲੀ ਤਾਰੀਖ ਕਦੋਂ ਦਿੱਤੀ ਜਾਂਦੀ ਹੈ।

ਥਾਣਾ ਮਾਡਲ ਟਾਊਨ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ SIT ਦੇ ਸੰਮਨ ਪ੍ਰਾਪਤ ਹੋਏ ਸਨ, ਜੋ ਉਹ ਵਿਜੇ ਸਾਂਪਲਾ ਦੇ ਘਰ ਦੇਣ ਲਈ ਪਹੁੰਚੇ ਸਨ। ਸੰਮਨ ‘ਚ ਉਨ੍ਹਾਂ ਨੂੰ 27 ਤਾਰੀਖ਼ ਨੂੰ ਚੰਡੀਗੜ੍ਹ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਜਾਖਾਨਾ ‘ਚ ਇੱਕ ਮਾਮਲਾ ਦਰਜ ਹੈ, ਜਿਸ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਸਾਂਪਲਾ ਵੱਲੋਂ ਵਿਅਸਤ ਹੋਣ ਕਾਰਨ ਪੇਸ਼ ਨਾ ਹੋਣ ਦੀ ਗੱਲ ਕਹੀ ਗਈ ਹੈ।

Loading...
Unable to load recommendations.
Follow Us
Related Stories
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ ਬੰਦ: ਕਾਂਗੜਾ ਘਾਟੀ ‘ਚ ਮੀਂਹ ਕਾਰਨ ਲੈਂਡ ਸਲਾਈਡਿੰਗ ਦਾ ਵਧਿਆ ਖ਼ਤਰਾ, ਯਾਤਰੀ ਹੁਣ ਬੱਸਾਂ ‘ਤੇ ਨਿਰਭਰ
ਗੁਰਦਾਸਪੁਰ: ਸੇਵਾਮੁਕਤ ਕਰਮਚਾਰੀ ਦੇ ਘਰ ‘ਤੇ ਫਾਇਰਿੰਗ, ਫ਼ੋਨ ‘ਤੇ ਧਮਕੀ- ਅਗਲੀ ਵਾਰ ਤੇਰਾ ਪੁੱਤਰ ਮਾਰਾਂਗੇ; ਇੱਕ ਦਿਨ ਪਹਿਲਾਂ ਮੰਗੀ ਸੀ 50 ਲੱਖ ਦੀ ਫ਼ਿਰੌਤੀ
ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਸਭ ਤੋਂ ਅੱਗੇ, ਜਾਣੋ ਸਾਰੇ ਜ਼ਿਲ੍ਹਿਆਂ ਦਾ ਹਾਲ
ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ
ਜਲੰਧਰ: ਸਰਪੰਚ ‘ਤੇ ਜਬਰ-ਜਨਾਹ ਦਾ ਇਲਜ਼ਾਮ, ਮਹਿਲਾ ਦਾ ਇਲਜ਼ਾਮ- ਕੋਲ ਡਰਿੰਕ ‘ਚ ਦਿੱਤਾ ਨਸ਼ੀਲਾ ਪਦਾਰਥ, ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ
ਰਾਮ ਰਹੀਮ ਨੂੰ ਦਿੱਤੀ ਜਾ ਰਹੀ ਰਾਜਨੀਤਿਕ ਪੈਰੋਲ, AAP ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਚੁੱਕੇ ਸਵਾਲ