ਅੰਮ੍ਰਿਤਸਰ: ਸ਼ਖ਼ਸ ਨੇ ਸਹੁਰੇ ਘਰ ਲਿਆ ਫਾਹਾ, ਸੁਸਾਇਡ ਤੋਂ ਪਹਿਲਾਂ ਬਣਾਈ ਵੀਡੀਓ- ਸਹੁਰਿਆਂ ਨੂੰ ਠਹਿਰਾਇਆ ਜ਼ਿੰਮੇਵਾਰ

Updated On: 

25 Aug 2026 14:12 PM IST

ਮ੍ਰਿਤਕ ਦੀ ਪਛਾਣ ਤਜਿੰਦਰ ਸਿੰਘ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦਾ ਵਿਆਹ ਲਗਭਗ 15 ਸਾਲ ਪਹਿਲਾਂ ਹੋਇਆ ਸੀ ਤੇ ਉਹ ਗੁੱਜਰਪੁਰਾ 'ਚ ਵਿਆਹਿਆ ਹੋਇਆ ਸੀ। ਤਜਿੰਦਰ ਦੇ ਦੋ ਬੱਚੇ ਹਨ।

ਅੰਮ੍ਰਿਤਸਰ: ਸ਼ਖ਼ਸ ਨੇ ਸਹੁਰੇ ਘਰ ਲਿਆ ਫਾਹਾ, ਸੁਸਾਇਡ ਤੋਂ ਪਹਿਲਾਂ ਬਣਾਈ ਵੀਡੀਓ- ਸਹੁਰਿਆਂ ਨੂੰ ਠਹਿਰਾਇਆ ਜ਼ਿੰਮੇਵਾਰ

ਅੰਮ੍ਰਿਤਸਰ ਦੇ ਇੱਕ ਵਿਅਕਤੀ ਨੇ ਆਪਣੇ ਸਹੁਰੇ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਪਹਿਲਾਂ ਉਸ ਨੇ ਮੋਬਾਇਲ ‘ਤੇ ਇੱਕ ਵੀਡੀਓ ਰਿਕਾਰਡ ਕੀਤੀ ਤੇ ਇਸਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਵੀਡੀਓ ‘ਚ ਉਹ ਆਪਣੀ ਮੌਤ ਲਈ ਆਪਣੇ ਸਹੁਰਿਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਇਸ ਮਾਮਲੇ ‘ਚ ਮ੍ਰਿਤਕ ਦੇ ਪਰਿਵਾਰ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਤੇ ਵੀਡੀਓ ਨੂੰ ਜਾਂਚ ‘ਚ ਸ਼ਾਮਲ ਕਰਨ ਦੀ ਮੰਗ ਕੀਤੀ।

ਮ੍ਰਿਤਕ ਦੀ ਪਛਾਣ ਤਜਿੰਦਰ ਸਿੰਘ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦਾ ਵਿਆਹ ਲਗਭਗ 15 ਸਾਲ ਪਹਿਲਾਂ ਹੋਇਆ ਸੀ ਤੇ ਉਹ ਗੁੱਜਰਪੁਰਾ ‘ਚ ਵਿਆਹਿਆ ਹੋਇਆ ਸੀ। ਤਜਿੰਦਰ ਦੇ ਦੋ ਬੱਚੇ ਹਨ।

ਮੌਤ ਤੋਂ ਪਹਿਲਾਂ ਬਣਾਈ ਵੀਡੀਓ

ਤਜਿੰਦਰ ਸਿੰਘ ਨੇ ਘਟਨਾ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਇੱਕ ਵੀਡੀਓ ‘ਚ ਆਪਣੇ ਆਪ ਨੂੰ ਬਹੁਤ ਦੁਖੀ ਦੱਸਿਆ। ਵੀਡੀਓ ‘ਚ ਉਸ ਨੇ ਆਪਣੀ ਮੌਤ ਲਈ ਪੂਰੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਹ ਵੀਡੀਓ ‘ਚ ਕਹਿ ਰਿਹਾ ਹੈ ਕਿ ਉਹ ਬਹੁਤ ਪਰੇਸ਼ਾਨ ਹੋ ਚੁੱਕਾ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਪੋਸਟ ਹੋਣ ਤੋਂ ਬਾਅਦ ਸਾਹਮਣੇ ਆਇਆ।

ਭਰਾ ਨੇ ਮਾਨਸਿਕ ਤਸ਼ੱਦਦ ਦਾ ਲਗਾਇਆ ਇਲਜ਼ਾਮ

ਮ੍ਰਿਤਕ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਤਜਿੰਦਰ ਨੂੰ ਉਸ ਦੀ ਪਤਨੀ ਤੇ ਸਹੁਰਿਆਂ ਨੇ ਲੰਬੇ ਸਮੇਂ ਤੋਂ ਪਰੇਸ਼ਾਨ ਕੀਤਾ ਹੋਇਆ ਸੀ। ਉਸ ਦੇ ਅਨੁਸਾਰ, ਤਜਿੰਦਰ ਨੇ ਵਾਰ-ਵਾਰ ਆਪਣੀਆਂ ਸਮੱਸਿਆਵਾਂ ਆਪਣੇ ਸਹੁਰਿਆਂ ਨੂੰ ਦੱਸੀਆਂ ਸਨ, ਪਰ ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ, ਸਹੁਰੇ ਪਰਿਵਾਰ ਨੇ ਉਸ ‘ਤੇ ਹੋਰ ਦਬਾਅ ਪਾਇਆ।

ਕੁਲਵਿੰਦਰ ਨੇ ਦੱਸਿਆ ਕਿ ਤਜਿੰਦਰ ਨੂੰ ਉਸ ਦੇ ਪਰਿਵਾਰ ਨਾਲ ਰਹਿਣ ਵੀ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਤਜਿੰਦਰ ਨੇ ਐਤਵਾਰ ਸ਼ਾਮ ਨੂੰ ਇਹ ਸਖ਼ਤ ਕਦਮ ਚੁੱਕਿਆ। ਪਰਿਵਾਰ ਨੂੰ ਰਾਤ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ, ਜਿਸ ‘ਚ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।

ਪਰਿਵਾਰ ਦਾ ਇਲਜ਼ਾਮ ਹੈ ਕਿ ਸਹੁਰਿਆਂ ਨੇ ਉਨ੍ਹਾਂ ਨੂੰ ਤਜਿੰਦਰ ਦੀ ਮੌਤ ਬਾਰੇ ਨਹੀਂ ਦੱਸਿਆ। ਉਨ੍ਹਾਂ ਨੂੰ ਗੁਆਂਢੀਆਂ ਰਾਹੀਂ ਘਟਨਾ ਬਾਰੇ ਪਤਾ ਲੱਗਾ। ਪਰਿਵਾਰ ਦੇ ਅਨੁਸਾਰ, ਸਹੁਰੇ ਪਰਿਵਾਰ ਦੇ ਮੈਂਬਰ ਘਟਨਾ ਤੋਂ ਬਾਅਦ ਘਰ ‘ਚ ਮੌਜੂਦ ਨਹੀਂ ਸਨ ਤੇ ਉਨ੍ਹਾਂ ਦੇ ਫ਼ਰਾਰ ਹੋਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਤੇ ਪੋਸਟਮਾਰਟਮ ਕਰਵਾਇਆ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ‘ਚ ਪੋਸਟਮਾਰਟਮ ਰਿਪੋਰਟ, ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਦੇ ਨਾਲ ਹੋਰ ਤੱਥ ਸ਼ਾਮਲ ਕੀਤੀ ਜਾਣਗੇ। ਜਾਂਚ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Loading...
Unable to load recommendations.
Follow Us
Related Stories
ਰਾਮ ਰਹੀਮ ਨੂੰ ਮਿਲੀ ਫ਼ਰਲੋ ਦਾ ਜਥੇਦਾਰ ਗੜਗੱਜ ਵੱਲੋਂ ਵਿਰੋਧ, ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ?
ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ
ਕਾਂਗਰਸ ਦਾ ਕਲੇਸ਼ ਖਤਮ ਕਰਨ ਪੰਜਾਬ ਆਉਣਗੇ ਰਾਹੁਲ ਗਾਂਧੀ, ਇਕੱਠੇ ਦਿਖਾਈ ਦੇਣਗੇ ਚੰਨੀ-ਵੜਿੰਗ!
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ ਬੰਦ: ਕਾਂਗੜਾ ਘਾਟੀ ‘ਚ ਮੀਂਹ ਕਾਰਨ ਲੈਂਡ ਸਲਾਈਡਿੰਗ ਦਾ ਵਧਿਆ ਖ਼ਤਰਾ, ਯਾਤਰੀ ਹੁਣ ਬੱਸਾਂ ‘ਤੇ ਨਿਰਭਰ
ਬਹਿਬਲ ਕਲਾਂ ਗੋਲੀ ਕਾਂਡ: ਵਿਜੇ ਸਾਂਪਲਾ ਨੂੰ ਮੁੜ SIT ਦਾ ਸੰਮਨ, 27 ਅਗਸਤ ਨੂੰ ਪੇਸ਼ ਹੋਣ ਦਾ ਹੁਕਮ; ਰੁਝੇਵਿਆਂ ਦੇ ਚਲਦੇ ਕੀਤਾ ਇਨਕਾਰ
ਗੁਰਦਾਸਪੁਰ: ਸੇਵਾਮੁਕਤ ਕਰਮਚਾਰੀ ਦੇ ਘਰ ‘ਤੇ ਫਾਇਰਿੰਗ, ਫ਼ੋਨ ‘ਤੇ ਧਮਕੀ- ਅਗਲੀ ਵਾਰ ਤੇਰਾ ਪੁੱਤਰ ਮਾਰਾਂਗੇ; ਇੱਕ ਦਿਨ ਪਹਿਲਾਂ ਮੰਗੀ ਸੀ 50 ਲੱਖ ਦੀ ਫ਼ਿਰੌਤੀ