ਸੰਗਰੂਰ ਵਿੱਚ BJP ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ: ਕੰਧ ਨੂੰ ਨੁਕਸਾਨ, ਆਫਿਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼; ਵਧੀ ਸੁਰੱਖਿਆ

Updated On: 

27 Jul 2026 13:22 PM IST

ਬੀਜੇਪੀ ਦੇ ਸੰਗਰੂਰ ਜ਼ਿਲ੍ਹਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਦਫ਼ਤਰ ਦੇ ਨਾਲ ਲੱਗਦੀ ਸੜਕ ਤੋਂ ਪੈਟਰੋਲ ਬੰਬ ਸੁੱਟਿਆ ਗਿਆ, ਜਿਸ ਨਾਲ ਕੰਧ ਦਾ ਇੱਕ ਹਿੱਸਾ ਨੁਕਸਾਨਿਆ ਗਿਆ। ਹਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚੀਆਂ। ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬੰਬ ਪੈਟਰੋਲ ਨਾਲ ਭਰੀ ਬੀਅਰ ਦੀ ਬੋਤਲ ਦੀ ਵਰਤੋਂ ਕਰਕੇ ਸੁੱਟਿਆ ਗਿਆ ਸੀ।

ਸੰਗਰੂਰ ਵਿੱਚ BJP ਦਫ਼ਤਰ ਤੇ ਪੈਟਰੋਲ ਬੰਬ ਨਾਲ ਹਮਲਾ: ਕੰਧ ਨੂੰ ਨੁਕਸਾਨ, ਆਫਿਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼; ਵਧੀ ਸੁਰੱਖਿਆ

ਬੀਜੇਪੀ ਦੇ ਸੰਗਰੂਰ ਜ਼ਿਲ੍ਹਾ ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਦਫ਼ਤਰ ਦੇ ਨਾਲ ਲੱਗਦੀ ਸੜਕ ਤੋਂ ਪੈਟਰੋਲ ਬੰਬ ਸੁੱਟਿਆ ਗਿਆ, ਜਿਸ ਨਾਲ ਕੰਧ ਦਾ ਇੱਕ ਹਿੱਸਾ ਨੁਕਸਾਨਿਆ ਗਿਆ। ਹਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚੀਆਂ। ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬੰਬ ਪੈਟਰੋਲ ਨਾਲ ਭਰੀ ਬੀਅਰ ਦੀ ਬੋਤਲ ਦੀ ਵਰਤੋਂ ਕਰਕੇ ਸੁੱਟਿਆ ਗਿਆ ਸੀ।

ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਹਮਲਾ ਐਤਵਾਰ ਸਵੇਰੇ 3 ਵਜੇ ਦੇ ਕਰੀਬ ਹੋਇਆ ਸੀ। ਪਰ, ਸਹੀ ਸਮੇਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਨਵਜੋਤ ਗਰੇਵਾਲ ਨੇ ਕਿਹਾ ਕਿ ਜਾਂਚ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।

ਕੇਅਰਟੇਕਰ ਨੇ ਦਿੱਤੀ ਅੱਗ ਲੱਗਣ ਦੀ ਜਾਣਕਾਰੀ

ਸੰਗਰੂਰ ਭਾਜਪਾ ਨੇਤਾ ਰਣਦੀਪ ਦਿਓਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਕੇਅਰਟੇਕਰ ਨੇ ਉਨ੍ਹਾਂ ਨੂੰ ਦੱਸਿਆ ਕਿ ਦਫ਼ਤਰ ਵਿੱਚ ਅੱਗ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਘਟਨਾ ਦੀਆਂ ਫੋਟੋਆਂ ਭੇਜੀਆਂ। ਮੈਂ ਤੁਰੰਤ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੂੰ ਸੂਚਿਤ ਕੀਤਾ। ਫਿਰ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਸੂਚਿਤ ਕੀਤਾ। ਉਸਤੋਂ ਬਾਅਦ ਪੁਲਿਸ ਪਹੁੰਚੀ। ਇਸ ਬਾਰੇ ਸੰਗਰੂਰ ਦੇ ਐਸਪੀ ਦੇਵੇਂਦਰ ਅਤਰੀ ਨੇ ਕਿਹਾ, “ਸੋਮਵਾਰ ਸਵੇਰੇ ਸਾਨੂੰ ਭਾਜਪਾ ਦਫਤਰ ‘ਤੇ ਬੋਤਲ ਸੁੱਟੇ ਜਾਣ ਦੀ ਸੂਚਨਾ ਮਿਲੀ। ਡੀਐਸਪੀ ਅਤੇ ਐਸਐਚਓ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੋਤਲ ਆਉਟਡੋਰ ਗਾਰਡਨ ਦੀ ਕੰਧ ਦੇ ਉੱਪਰੋਂ ਸੁੱਟੀ ਗਈ ਸੀ, ਜੋ ਇਮਾਰਤ ਦੇ ਦੋ ਹਿੱਸਿਆਂ ਵਿਚਕਾਰ ਡਿੱਗੀ ਸੀ। ਘਟਨਾ ਸਥਾਨ ‘ਤੇ ਅੱਗ ਦੇ ਨਿਸ਼ਾਨ ਵੀ ਮਿਲੇ ਹਨ।”

ਪੁਲਿਸ ਬੋਲੀ – ਛੇਤੀ ਗ੍ਰਿਫਤਾਰ ਹੋਣਗੇ ਮੁਲਜ਼ਮ

ਡੀਐਸਪੀ ਨੇ ਅੱਗੇ ਕਿਹਾ, “ਇਸ ਵੇਲੇ, ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਇਸ ਸਮੇਂ ਹੋਰ ਵੇਰਵੇ ਸ਼ੇਅਰ ਨਹੀਂ ਕੀਤੇ ਜਾ ਸਕਦੇ। ਇਸ ਸ਼ਰਾਰਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।” ਇਹ ਘਟਨਾ ਐਤਵਾਰ ਸਵੇਰੇ 2 ਵਜੇ ਤੋਂ 2:30 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਡੀਐਸਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Loading...
Unable to load recommendations.
Follow Us