ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਨ ‘ਚ ਲੱਗੇ CM ਮਾਨ, ਫਰੀਦਕੋਟ-ਪਟਿਆਲਾ ਦੇ MLAs ਨਾਲ ਕੀਤੀ ਮੁਲਾਕਾਤ

Updated On: 

02 Apr 2024 16:41 PM IST

CM Mann Met With MLAs: ਲੋਕ ਸਭਾ ਚੋਣਾਂ 2024 ਲਈ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ 'ਤੇ ਹੈ। ਮੁੱਖ ਮੰਤਰੀ CM Maan Met MLAs: ਭਗਵੰਤ ਮਾਨ ਦੀ ਸਲਾਹ 'ਤੇ ਹੀ INDI ਗਠਜੋੜ ਤੋਂ ਬਾਹਰ ਰਹਿ ਕੇ ਹਾਈਕਮਾਂਡ ਨੇ ਪੰਜਾਬ 'ਚ ਕਾਂਗਰਸ ਤੋਂ ਬਿਨਾਂ ਚੋਣ ਲੜਨ ਦਾ ਐਲਾਨ ਕੀਤਾ ਹੈ। ਪਰ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਤੇ ਵਿਧਾਇਕ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਹੋਰਨਾਂ ਵਿਧਾਇਕਾਂ ਵਿੱਚ ਵੀ ਅਸੰਤੋਸ਼ ਪੈਦਾ ਹੋ ਗਿਆ ਹੈ।

ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਨ ਚ ਲੱਗੇ CM ਮਾਨ, ਫਰੀਦਕੋਟ-ਪਟਿਆਲਾ ਦੇ MLAs ਨਾਲ ਕੀਤੀ ਮੁਲਾਕਾਤ

ਫਰੀਦਕੋਟ ਤੇ ਪਟਿਆਲਾ ਦੇ ਵਿਧਾਇਕਾਂ ਨਾਲ ਸੀਐਮ ਮਾਨ ਦੀ ਮੁਲਾਕਾਤ

Follow Us On
ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਸਾਬਕਾ ਸੰਸਦ ਮੈਂਬਰ ਅਤੇ ਬੀਜੇਪੀ ਵੱਲੋਂ ਐਲਾਨੇ ਗਏ ਲੋਕ ਸਭਾ ਚੋਣ ਲਈ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 2024 ਦੀ ਕਮਾਨ ਸੰਭਾਲ ਲਈ ਹੈ। ਮੁੱਖ ਮੰਤਰੀ ਖੁਦ ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਵਿਧਾਇਕਾਂ ਵਿਚਾਲੇ ਫੈਲੀ ਨਰਾਜ਼ਗੀ ਅਤੇ ਅਸੰਤੁਸ਼ਟੀ ਨੂੰ ਦੂਰ ਕਰਨ ਵਿੱਚ ਜੁਟ ਗਏ ਹਨ। ਸੀਐਮ ਮਾਨ ਦੀਆਂ ਇਨ੍ਹਾਂ ਮੁਲਾਕਾਤਾਂ ਦੇ ਪਿੱਛੇ ਮੁੱਖ ਮਕਸਦ ਆਪਣੇ ਵਿਧਾਇਕਾਂ ਦੀ ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਹੱਲ ਕੱਢਣਾ ਹੈ। ਇਸੇ ਸਿਲਸਿਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਪਟਿਆਲਾ ਅਤੇ ਫਰੀਦਕੋਟ ਪਹੁੰਚੇ ਅਤੇ ਇਥੋਂ ਦੇ ਵਿਧਾਇਕਾਂ ਨਾਲ ਡੁੰਘਾਈ ਨਾਲ ਗੱਲਬਾਤ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸਾਰੇ ਆਗੂਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ। ਨਾਲ ਹੀ ਲੋਕ ਸਭਾ ਸੀਟ ਫਰੀਦਕੋਟ ਲਈ ਚੋਣ ਪ੍ਰਚਾਰ ਲਈ ਕਿਹੜੀ ਰਣਨੀਤੀ ਅਪਣਾਈ ਜਾਵੇਗੀ, ਇਸ ਬਾਰੇ ਵੀ ਡੁੰਘਾਈ ਨਾਲ ਮੰਥਨ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਅਤੇ ਪਟਿਆਲਾ ਤੋਂ ਵਿਧਾਇਕ ਡਾ: ਬਲਬੀਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ। ਇਹ ਵੀ ਪੜ੍ਹੋ – AAP ਸਾਂਸਦ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ED ਬੋਲੀ ਜ਼ਮਾਨਤ ਮਿਲਣ ਤੇ ਇਤਰਾਜ਼ ਨਹੀਂ

ਸਾਰੇ ਜ਼ਿਲ੍ਹਿਆਂ ਵਿੱਚ ਜਾਣਗੇ ਸੀਐਮ ਮਾਨ

ਸਾਰੇ ਜਿਲ੍ਹਿਆਂ ਦੇ ਦੌਰਿਆਂ ਲਈ ਮੁੱਖ ਮੰਤਰੀ ਦਾ ਇਹ ਸ਼ਡਿਊਲ ਪਹਿਲਾਂ ਹੀ ਤੈਅ ਸੀ। ਪਰ ਦਿੱਲੀ ਰੈਲੀ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। ਜਲਦੀ ਹੀ ਸੀਐਮ ਮਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਇੱਕ-ਇੱਕ ਕਰਕੇ ਦੌਰਾ ਕਰਨਗੇ ਅਤੇ ਉਥੋਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ।