AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

12ਵੀਂ ਦੇ ਟੌਪਰਾਂ ਨਾਲ ਸੀਐਮ ਮਾਨ ਕਰਨਗੇ ਮੁਲਾਕਾਤ, ਵਿਦਿਆਰਥੀਆਂ ਦਾ ਕਰਨਗੇ ਵਿਸ਼ੇਸ਼ ਸਨਮਾਨ

ਮੁੱਖ ਮੰਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਗੇ ਤੇ ਟੌਪਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੋਵਾਂ ਦਾ ਸਨਮਾਨ ਕਰਨਗੇ। ਉਹ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਪੜ੍ਹਾਈ ਲਈ ਉਤਸ਼ਾਹ ਵਜੋਂ ਸਕਾਲਰਸ਼ਿਪ ਦੇ ਚੈੱਕ ਵੀ ਵੰਡਣਗੇ।

12ਵੀਂ ਦੇ ਟੌਪਰਾਂ ਨਾਲ ਸੀਐਮ ਮਾਨ ਕਰਨਗੇ ਮੁਲਾਕਾਤ, ਵਿਦਿਆਰਥੀਆਂ ਦਾ ਕਰਨਗੇ ਵਿਸ਼ੇਸ਼ ਸਨਮਾਨ
10ਵੀਂ ਦੇ ਟਾਪਰਾਂ ਨਾਲ CM ਦੀ ਮੁਲਾਕਾਤ
tv9-punjabi
| Updated On: 14 May 2026 11:16 AM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (14 ਮਈ) ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) 12ਵੀਂ ਜਮਾਤ ਦੇ ਟੌਪਰਾਂ ਨਾਲ ਮੁਲਾਕਾਤ ਕਰਨਗੇ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੀਐਮ ਦਫ਼ਤਰ ਵੱਲੋਂ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਗੇ ਤੇ ਟੌਪਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਗੇ। ਉਹ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀ ਪੜ੍ਹਾਈ ਲਈ ਉਤਸ਼ਾਹ ਵਜੋਂ ਸਕਾਲਰਸ਼ਿਪ ਚੈੱਕ ਵੀ ਵੰਡਣਗੇ।

ਟਾਪ-3 ਚ ਤਿੰਨੋਂ ਹੀ ਲੜਕੀਆਂ

ਇਸ ਵਾਰ 12ਵੀਂ ਜਮਾਤ ਚ ਟਾਪ-3 ਚ ਤਿੰਨੋਂ ਹੀ ਲੜਕੀਆਂ ਰਹੀਆਂ ਹਨ। ਟਾਪਰਸ ਚ ਪਹਿਲੇ ਨੰਬਰ ਤੇ ਸੁਪਨੀਤ ਕੌਰ (ਮਾਨਸਾ), ਦੂਜੇ ਨੰਬਰ ਤੇ ਸੁਹਾਨੀ ਚੌਹਾਨ (ਲੁਧਿਆਣਾ) ਤੇ ਤੀਜੇ ਨੰਬਰ ਚ ਦਿਵਾਂਸ਼ੀ (ਲੁਧਿਆਣਾ) ਰਹੀ ਹੈ। ਤਿੰਨਾਂ ਨੇ ਪ੍ਰੀਖਿਆਂ ਦੇ ਕੁੱਲ ਅੰਕਾਂ ਚ 500 ਤੋਂ 500 ਅੰਕ ਪ੍ਰਾਪਤ ਕੀਤੇ ਹਨ, ਯਾਨੀ ਕਿ ਇਨ੍ਹਾਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।

ਪਾਸ ਫ਼ੀਸਦੀ

ਇਸ ਸਾਲ ਕੁੱਲ 2,65,417 ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ ਚ ਇਸ ਵਾਰ ਪਾਸ ਫ਼ੀਸਦੀ 91.46 ਰਹੀ ਹੈ। ਲਿੰਗ ਦੇ ਆਧਾਰ ਤੇ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਲੜਕੀਆਂ ਦੀ ਪਾਸ ਫ਼ੀਸਦੀ 94.73 ਫ਼ੀਸਦੀ ਰਹੀ ਹੈ। ਇਸ ਵਾਰ 1,25,695 ਲੜਕੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 1,19,073 ਲੜਕੀਆਂ ਪਾਸ ਹੋਈਆਂ ਹਨ। ਦੂਜੇ, ਪਾਸੇ ਲੜਕਿਆਂ ਦੀ ਪਾਸ ਫ਼ੀਸਦੀ 88.52 ਫ਼ੀਸਦੀ ਰਹੀ ਹੈ। ਇਸ ਵਾਰ 1,39,716 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 1,23,676 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਟ੍ਰਾਂਸਜੈਂਡਰਾਂ ਚੋਂ 6 ਦੇ 6 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ।

ਸ਼ਹਿਰੀ ਖੇਤਰ ਚ ਪਾਸ ਫ਼ੀਸਦੀ 91.24 ਰਹੀ ਹੈ। ਇਸ ਵਾਰ ਸ਼ਹਿਰੀ ਖੇਤਰਾਂ ਚੋਂ ਕੁੱਲ 1,16,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 1,06,196 ਵਿਦਿਆਰਥੀ ਪਾਸ ਹੋਏ ਹਨ। ਦੂਜੇ ਪਾਸੇ, ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਇਸ ਦੀ ਪਾਸ ਫ਼ੀਸਦੀ 91.63 ਰਹੀ ਹੈ

Follow Us
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ...
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ...
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...