CM Bhagwant ਸਿੰਘ ਮਾਨ ਦਾ ਪ੍ਰਤਾਪ ਬਾਜਵਾ ਨੂੰ ਲੈ ਕੇ ਵੱਡਾ ਦਆਵਾ, ਪੜ੍ਹੋਂ ਕੀ ਬੋਲੇ ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨਿੱਜੀ ਚੈਨਲ 'ਤੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ 2022 ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਸੀ।
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨਿੱਜੀ ਚੈਨਲ ‘ਤੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ 2022 ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਸੀ।
ਉਹ ਖੁਦ ਮੇਰੇ ਕੋਲ ਚੱਲ ਕੇ ਆਏ ਸੀ। ਸੀਐੱਮ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਬਣਨ ਲਈ ਸ਼ਰਤ ਰੱਖੀ ਸੀ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਮੰਗ ਵੀ ਕੀਤੀ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਇਸ ਲਈ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ।
SGPC ਪ੍ਰਧਾਨ ਧਾਮੀ ‘ਤੇ CM ਦਾ ਬਿਆਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ (Harjinder Singh Dhami) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਨੇ ਤੱਕੜੀ ਲਈ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਬਣ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਜਾਂ ਤਾਂ ਰਾਜਨੀਤੀ ਕਰਨ ਜਾਂ ਫਿਰ ਧਰਮ ਦੀ ਸੇਵਾ ਨਿਭਾਉਣ ਦੋਵੇਂ ਕੰਮ ਇਕੱਠੇ ਨਹੀਂ ਚੱਲ ਸਕਦੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਧਰਮ ਦੀ ਆੜ ਵਿੱਚ ਸਿਆਸਤ ਕਰਨਾ ਠੀਕ ਨਹੀਂ ਹੈ ਇਹ ਬਿਲਕੁੱਲ ਗਲਤ ਗੱਲ ਹੈ।
ਅਜਨਾਲਾ ਕਾਂਡ ਨੂੰ ਲੈ ਕੇ ਜਥੇਦਾਰ ਨੂੰ ਘੇਰਿਆ
ਅਜਨਾਲਾ ਕਾਂਡ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੀਐੱਮ ਨੇ ਕਿਹਾ ਕਿ ਜਥੇਦਾਰ ਦੀ ਰਿਪੋਰਟ ਹੁਣ ਤੱਕ ਜਨਤਕ ਕਿਉਂ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਨੂੰ ਸੁਪੀਰਮੋ ਹੋਣ ਦੇ ਬਾਵਜੂਦ ਵੀ ਕਮੇਟੀ ਬਣਾਉਣ ਦੀ ਲੋੜ ਕਿਉਂ ਪਈ। ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਉ ਦੌਰਾਨ ਆਖੀਆਂ ਹਨ।
ਇਹ ਵੀ ਪੜ੍ਹੋ
ਸੀਐੱਮ ਮਾਨ ਨੇ ਕਿਹਾ ਕਿ ਜਥੇਦਾਰ ਦੀ ਬਣਾਈ ਗਈ ਕਮੇਟੀ ਵਿੱਚ ਸਿਰਫ ਇੱਕ ਦੇ ਦਸਤਖਤ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਕਿਸੇ ਇੱਕ ਪਰਿਵਾਰ ਲਈ ਫੈਸਲਾ ਨਾ ਲੈਣ ਤਾਂ ਸਹੀ ਹੋਵੇਗਾ।
ਜੰਲਧਰ ਜ਼ਿਮਨੀ ਚੋਣਾਂ ਬਾਰੇ ਕੀ ਬੋਲੇ ਸੀਐੱਮ
ਜਲੰਧਰ ਜ਼ਿਮਨੀ ਚੋਣਾਂ (Jalandhar Bypoll) ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਇਨਕਲਾਬੀ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਬੇਰੁਜ਼ਗਾਰੀ ਅਤੇ ਕਰੱਪਸ਼ਨ ਤੋਂ ਹੁਣ ਮੁਕਤੀ ਚਾਹੁੰਦੇ ਹਨ। ਅਸੀਂ ਜਲੰਧਰ ਦੇ ਲੋਕਾਂ ਤੋਂ ਸਿਰਫ 11 ਮਹੀਨੇ ਮੰਗ ਰਹੇ ਹਾਂ। ਜਲੰਧਰ ਦੀ ਜਨਤਾ ਵੱਡੇ ਫਰਕ ਨਾਲ ਸਾਨੂੰ ਜਿੱਤ ਦਵਾਵੇਗੀ।