14 ਕੈਬਨਿਟ ਮੰਤਰੀਆਂ ਚੋਂ ਸਿਰਫ ਇੱਕ ਹੀ ਮੰਤਰੀ ਸਮੇਂ ਸਿਰ ਪਹੁੰਚਿਆ ਆਪਣੇ ਦਫਤਰ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਦਫਤਰਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਨ੍ਹਾਂ ਹੁਕਮਾਂ ਦੇ ਤਹਿਤ ਹੁਣ ਦਫਤਰ ਸਵੇਰੇ 7: 30 ਤੋਂ ਦੁਪਿਹਰ 2 ਵਜੇ ਤੱਕ ਖੁੱਲ੍ਹਣਗੇ। ਪਰ ਅਧਿਕਾਰੀ ਅਤੇ ਕੈਬਨਿਟ ਮੰਤਰੀਆਂ ਹਾਲੇ ਸਵੇਰੇ 7: 30 ਆਪਣੇ ਦਫਤਰ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ।
ਚੰਡੀਗੜ੍ਹ। ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ (Chandigarh) ਵਿੱਚ ਸਥਿਤ ਮਿਨੀ ਸਕੱਤਰੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅੱਧਾ ਘੰਟਾ ਲੇਟ ਪਹੁੰਚੇ। ਉਹ ਕਰੀਬ 8 ਵਜੇ ਆਪਣੇ ਦਫਤਰਾਂ ਵਿੱਚ ਪਹੁੰਚੇ, ਜਦਕਿ ਪੰਜਾਬ ਸਰਕਾਰ ਨੇ ਸਾਢੇ ਸੱਤ ਵਜੇ ਸਾਰੇ ਮੁਲਾਜ਼ਮਾਂ ਨੂੰ ਦਫਤਰਾਂ ਵਿੱਚ ਪਹੁੰਚਣ ਦੇ ਆਦੇਸ਼ ਦਿੱਤੇ ਹਨ।
‘ਹੋਰ ਵਧੇਗੀ ਲੇਟਲਤੀਫੀ’
ਦੂਜੇ ਦਿਨ ਵੀ ਇਸ ਤਰ੍ਹਾਂ ਦੇ ਹਾਲਾਤ ਵੇਖ ਲੱਗ ਰਿਹਾ ਹੈ ਕਿ ਹਾਲੇ ਲੇਟਲਤੀਫੀ ਹੋਰ ਵਧੇਗੀ। ਮੁੱਖ ਮੰਤਰੀ (Chief Minister) ਦੇ ਹੁਕਮਾਂ ਅਨੂਸਾਰ ਪਹਿਲੇ ਦਿਨ 9 ਤੋਂ ਜ਼ਿਆਦਾ ਕੈਬਨਿਟ ਮੰਤਰੀ ਸਮੇਂ ਤੇ ਆਪਣੇ ਦਫਤਰ ਜਰੂਰ ਪਹੁੰਚੇ ਪਰ ਦੂਜੇ ਦਿਨ ਸਿਰਫ ਇੱਕ ਕੈਬਨਿਟ ਮੰਤਰੀ 8 ਵਜੇ ਤੱਕ ਆਪਣੇ ਦਫਤਰ ਪਹੁੰਚਿਆ ਹੋਇਆ ਨਜ਼ਰ ਆਇਆ। ਇੱਥੋਂ ਤੱਕ ਕਿ ਅਧਿਕਾਰੀਆਂ ਦੀ ਗਿਣਤੀ ਥੋੜੀ ਘੱਟ ਨਜ਼ਰ ਆਈ। ਸਵੇਰੇ 8 ਵਜੇ ਤੱਕ ਸਿਵਲ ਸਕੱਤਰੇਤ ਵਿੱਚ ਆਧਿਕਾਰੀ ਆਪਣੇ ਦਫਤਰ ਆਉਂਦੇ ਨਜ਼ਰ ਆ ਰਹੇ ਸਨ।
‘ਕੰਮ ਜਲਦੀ ਨਿਪਟਾਉਣ ਦੇ ਹੁਕਮ’
ਜਾਣਕਾਰੀ ਅਨੂਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਦਫਤਰਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਨ੍ਹਾਂ ਹੁਕਮਾਂ ਦੇ ਤਹਿਤ ਹੁਣ ਦਫਤਰ ਸਵੇਰੇ 7: 30 ਤੋਂ ਦੁਪਿਹਰ 2 ਵਜੇ ਤੱਕ ਖੁੱਲ੍ਹਣਗੇ। ਪੰਜਾਬ ਸਰਕਾਰ (Punjab Govt) ਦੇ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਦੇ ਨਾਲ ਨਾਲ ਕੈਬਨਿਟ ਮੰਤਰੀ ਵੀ ਆਪਣਾ ਕੰਮ ਜਲਦੀ ਨਿਪਟਾਉਣ।
ਪਹਿਲੇ ਦਿਨ ਕੱਝ ਕੈਬਨਿਟ ਪਹੁੰਚੇ ਸਨ ਸਮੇਂ ਅਨੂਸਾਰ
ਪਰ ਪਹਿਲੇ ਦਿਨ ਕੁੱਝ ਅਧਿਕਾਰੀ ਅਤੇ ਕੈਬਨਿਟ ਮੰਤਰੀ ਆਪਣੇ ਦਫਤਰ ਟਾਇਮ ਨਾਲ ਪਹੁੰਚੇ ਪਰ ਦੂਜੇ ਲੇਟਲਤੀਫੀ ਸ਼ੁਰੂ ਹੋ ਗਈ ਤੇ 14 ਕੈਬਨਿਟ ਮੰਤਰੀਆਂ ਵਿੱਚ ਸਿਰਫ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਹੀ ਸਮੇਂ ਅਨਸੂਰਾ ਆਪਣੇ ਦਫਰ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਸਾਰੇ ਕੈਬਨਿਟ ਮੰਤਰੀਆਂ ਦੇ ਦਫਤਰ ਖਾਲੀ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ