ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਯੂਨੀਵਰਸਿਟੀ ‘ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ, ਪ੍ਰਧਾਨ ਅਹੁਦੇ ਲਈ ਮੈਦਾਨ ‘ਚ ਉੱਤਰੇ 9 ਉਮੀਦਵਾਰ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋ ਰਹਿਆਂ ਹਨ।

ਪੰਜਾਬ ਯੂਨੀਵਰਸਿਟੀ ‘ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ, ਪ੍ਰਧਾਨ ਅਹੁਦੇ ਲਈ ਮੈਦਾਨ ‘ਚ ਉੱਤਰੇ 9 ਉਮੀਦਵਾਰ
ਪੰਜਾਬ ਯੂਨੀਵਰਸਿਟੀ
Follow Us
abhishek-thakur
| Updated On: 06 Sep 2023 11:53 AM

ਚੰਡੀਗੜ੍ਹ ਨਿਊਜ਼। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਣੇ ਸ਼ਹਿਰ ਦੇ 10 ਕਾਲਜਾਂ ਵਿੱਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋ ਰਹਿਆਂ ਹਨ। ਯੂਨੀਵਰਸਿਟੀ ਦੇ ਕਰੀਬ 15, 693 ਵਿਦਿਆਰਥੀ ਆਪਣੀ ਵੋਟ ਹੱਕ ਦਾ ਇਤੇਮਾਲ ਕਰਨਗੇ। ਇਸ ਤੋਂ ਇਲਾਵਾ 10 ਕਾਲਜਾਂ ਵਿੱਚ 43,705 ਦੇ ਕਰੀਬ ਵਿਦਿਆਰਥੀ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨਗੇ। ਸ਼ਹਿਰ ਦੇ 10 ਕਾਲਜਾਂ ਵਿੱਚ 110 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਦੋਂ ਕਿ ਪੰਜਾਬ ਯੂਨੀਵਰਸਿਟੀ ਵਿੱਚ 4 ਅਸਾਮੀਆਂ ਲਈ 21 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ।

ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਵੋਟਾਂ ਪੈਣਗੀਆਂ। ਇਸ ਤੋਂ ਬਾਅਦ ਚੋਣ ਪ੍ਰਚਾਰ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਵਿੱਚ ਹੋਵੇਗੀ।

ਇਸ ਤਰ੍ਹਾਂ ਹੈ ਵੋਟਾਂ ਦੀ ਗਿਣਤੀ

ਚੰਡੀਗੜ੍ਹ ਸ਼ਹਿਰ ਵਿੱਚ 11 ਕਾਲਜ ਹਨ। ਇਨ੍ਹਾਂ ਵਿੱਚੋਂ ਇੱਕ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀ ਚੋਣ ਬਿਨਾਂ ਮੁਕਾਬਲਾ ਹੋਈ ਹੈ। ਬਾਕੀ ਕਾਲਜਾਂ ਵਿੱਚ ਅੱਜ ਵੋਟਾਂ ਪੈਣਗੀਆਂ। DAV-10 ਕਾਲਜ ਵਿੱਚ 8384, PGGC-11 ਵਿੱਚ 4500, ਪੀਜੀਜੀਸੀਜੀ-11 ਵਿੱਚ 3870, SGGSC-26 ਵਿੱਚ 5954, GGSD-32 ਵਿੱਚ 8492, MCM DAV-366 ਵਿੱਚ 4800, PGGCG-42 ਵਿੱਚ 3291, , DSCW-45 ‘ਚ 345, PGGC-46 ਵਿੱਚ 2184 ਅਤੇ GCCVA-50 ਵਿੱਚ 900 ਵੋਟਾਂ ਹਨ। ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਸ਼ਹਿਰ ਵਿੱਚ ਕਰੀਬ 43,705 ਵੋਟਾਂ ਹਨ।

UIET ‘ਚ ਸਭ ਤੋਂ ਜ਼ਿਆਦਾ ਵੋਟਰ

ਪੰਜਾਬ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (UIET) ਵਿੱਚ ਸਭ ਤੋਂ ਵੱਧ 2527 ਵੋਟਰ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਰਵਿਸਿਜ਼ (UILS) 1900 ਵੋਟਰਾਂ ਨਾਲ, ਕਾਨੂੰਨ ਵਿਭਾਗ 1100, ਡੈਂਟਲ ਸਾਇੰਸ 512 ਅਤੇ 213 ਵੋਟਰਾਂ ਨਾਲ ਸਭ ਤੋਂ ਘੱਟ ਮਨੋਵਿਗਿਆਨ ਵਿਭਾਗ ਹੈ। ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਇਸ ਵਾਰ ਕੁੱਲ 15,693 ਵਿਦਿਆਰਥੀ ਆਪਣੀ ਵੋਟ ਪਾਉਣਗੇ।

ਪੁਲਿਸ ਹਰ ਚੀਜ਼ ‘ਤੇ ਰੱਖੇਗੀ ਨਜ਼ਰ

ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਦੇ ਲਈ ਪੁਲਿਸ ਨੇ 14 ਡੀ.ਐਸ.ਪੀ., 12 ਐਸ.ਐਚ.ਓਜ਼, 18 ਇੰਸਪੈਕਟਰ, 10 ਚੌਕੀ ਇੰਚਾਰਜ, 938 ਹੋਰ ਮੁਲਾਜ਼ਮਾਂ ਦੇ ਨਾਲ ਟਰੈਫ਼ਿਕ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਹੈ। ਇਸ ‘ਚ ਕ੍ਰਾਈਮ ਬ੍ਰਾਂਚ ਸਮੇਤ ਕਰੀਬ 1200 ਪੁਲਿਸ ਕਰਮਚਾਰੀ ਡਿਊਟੀ ‘ਤੇ ਤਾਇਨਾਤ ਰਹਿਣਗੇ। ਪੁਲਿਸ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਸ਼ਨਾਂ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।