Good News:12500 ਕੱਚੇ ਅਧਿਆਪਕ ਹੋਣ ਜਾ ਰਹੇ ਪੱਕੇ, 28 ਜੁਲਾਈ ਨੂੰ ਸੀਐੱਮ ਮਾਨ ਖੁਦ ਸੌਂਪਣਗੇ ਨਿਯੁਕਤੀ ਪੱਤਰ

Updated On: 

22 Jul 2023 07:07 AM

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 12700 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਤਿੰਨ ਗੁਣਾ ਵਾਧੇ ਦੇ ਨਾਲ ਸਰਕਾਰੀ ਨੌਕਰਾਂ ਨੂੰ ਮਿਲਣ ਵਾਲੇ ਸਾਰੇ ਫਾਇਦੇ ਦੇਣ ਦਾਵੀ ਐਲਾਨ ਕੀਤਾ ਸੀ।

Good News:12500 ਕੱਚੇ ਅਧਿਆਪਕ ਹੋਣ ਜਾ ਰਹੇ ਪੱਕੇ, 28 ਜੁਲਾਈ ਨੂੰ ਸੀਐੱਮ ਮਾਨ ਖੁਦ ਸੌਂਪਣਗੇ ਨਿਯੁਕਤੀ ਪੱਤਰ

Good News: ਸਰਕਾਰ ਨੇ 8 ਸਾਲ ਵਧਾਈ ਪ੍ਰੋਫੈਸਰ ਬਣਨ ਦੀ ਉਮਰ , ਤਿਆਰੀ ਕਰ ਰਹੇ ਲੋਕਾਂ ਦੀ ਬੱਲੇ-ਬੱਲੇ

Follow Us On

ਸਿੱਖਿਆ ਵਿਭਾਗ (Education Department) ਵਿੱਚ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਅਧਿਆਪਕਾਂ (Contractual Teachers) ਨੂੰ ਸੂਬਾ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀ, ਪਰ 12,500 ਪੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ 28 ਜੁਲਾਈ ਨੂੰ ਸੌਂਪੇ ਜਾਣਗੇ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ। ਉਹ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।

ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਉਹ ਆਪਣੀ ਦੇਖ-ਰੇਖ ਹੇਠ ਮੁਕੰਮਲ ਕਰਵਾ ਰਹੇ ਹਨ।

28 ਜੁਲਾਈ, 2023 ਨੂੰ, ਸਿੱਖਿਆ ਪ੍ਰੋਵਾਇਡਰ ਵਿਸ਼ੇਸ਼ ਸੰਮਲਿਤ ਅਧਿਆਪਕ (ਈਟੀਟੀ, ਐਨਟੀਟੀ ਅਤੇ ਬੀਐੱਡ) ਅਤੇ ਆਈਈ ਵਾਲੰਟੀਅਰ ਨੂੰ ਸੇਵਾਵਾਂ ਦੀ ਪੁਸ਼ਟੀ ਲਈ ਆਰਡਰ ਦੀ ਇੱਕ ਕਾਪੀ ਆਪਣੇ ਹੱਥ ਨਾਲ ਸੌਂਪਣਗੇ। ਇਹ ਅਧਿਆਪਕ ਕਾਫੀ ਸਮੇਂ ਤੋਂ ਬਹੁਤ ਘੱਟ ਤਨਖਾਹ ‘ਤੇ ਕੰਮ ਕਰ ਰਹੇ ਸਨ। ਹੁਣ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਹੋ ਜਾਣਗੀਆਂ।

ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਪੰਜਾਬ ਸਰਕਾਰ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੇ ਹਿੱਤਾਂ ਵਿੱਚ ਕਈ ਵੱਡੇ ਫੈਸਲੇ ਲੈ ਚੁੱਕੀ ਹੈ। ਅਧਿਆਪਕਾਂ ਦੇ ਨਾਲ- ਨਾਲ ਨਾਨ ਟੀਚਿੰਗ ਸਟਾਫ ਦੇ ਵੀ ਹਜ਼ਾਰਾਂ ਮੁਲਾਜ਼ਮਾਂ ਨੂੰ ਪੱਕਾ ਕਰਕੇ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ