‘ਇੱਕ ਸੀ ਕਾਂਗਰਸ’, ਮਾਂ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਸੀਐਮ ਮਾਨ ਦੇ ਵੱਡੇ ਹਮਲੇ
ਸੀਐਮ ਨੇ ਕਿਹਾ ਕਿ ਸਾਲ 2017 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਕਾਂਗਰਸ ਦੇ 78 ਵਿਧਾਇਕ ਸਨ, ਜਦਕਿ 2019 'ਚ ਹੋਈਆਂ ਚੋਣਾਂ 'ਚ ਕਾਂਗਰਸ ਦੇ 8 ਸੰਸਦ ਮੈਂਬਰ ਸੰਸਦ 'ਚ ਪਹੁੰਚੇ ਸਨ। ਪਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ 3 ਮਹੀਨੇ ਪਹਿਲਾਂ ਕਾਂਗਰਸ 'ਚ ਵੱਡਾ ਬਦਲਾਅ ਆਇਆ ਹੈ। ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਚੱਲ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ 3 ਮਹੀਨਿਆਂ ਲਈ ਮੁੱਖ ਮੰਤਰੀ ਬਣਾਇਆ। ਪਰ ਪਾਰਟੀ ਵਿੱਚ ਏਕਤਾ ਦੀ ਘਾਟ ਸੀ।
I.N.D.I.A ਗਠਜੋੜ ਨੂੰ ਲੈ ਕੇ ਪੰਜਾਬ ‘ਚ ‘ਆਪ’-ਕਾਂਗਰਸ ਵਿਚਾਲੇ ਸਿਆਸਤ ਗਰਮਾਈ ਹੋਈ ਹੈ। ਕੁਝ ਆਗੂ ਇਸ ਦੇ ਹੱਕ ਵਿੱਚ ਹਨ ਤੇ ਕੁਝ ਵਿਰੋਧ ਕਰ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਇੱਕ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਕਿ ਇੱਕ ਸੀ ਕਾਂਗਰਸ ।
ਹਾਲਾਂਕਿ, ਭਗਵੰਤ ਮਾਨ ਨੇ I.N.D.I.A.ਨੂੰ ਲੈ ਕੇ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਮੋਰਚੇ ਦੀ ਮੀਟਿੰਗ ਹੋਵੇਗੀ। ਗਠਜੋੜ ਸੰਵਿਧਾਨ ਨੂੰ ਬਚਾਉਣ ਲਈ ਲੜ ਰਿਹਾ ਹੈ। ਜੇਕਰ ਸੰਵਿਧਾਨ ਜਿਉਂਦਾ ਰਹੇਗਾ ਤਾਂ ਦੇਸ਼ ਅਤੇ ਸਿਆਸੀ ਪਾਰਟੀਆਂ ਬਚਣਗੀਆਂ।
ਭਗਵੰਤ ਮਾਨ ਵੱਲੋਂ ਸੋਮਵਾਰ ਨੂੰ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਬੁਲਾਈ ਗਈ। ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ‘ਚ ‘ਆਪ’ ਨਾਲ ਲੜਨ ਦੇ ਹੱਕ ‘ਚ ਨਹੀਂ ਹੈ। ਪਾਰਟੀ ਆਗੂਆਂ ਨੇ ਹਾਈਕਮਾਂਡ ਨੂੰ ਕਿਹਾ ਹੈ ਕਿ ਜੇਕਰ ਪਾਰਟੀ ਇਕੱਠੇ ਚੋਣ ਲੜਦੀ ਹੈ ਤਾਂ ਉਸ ਦਾ ਨੁਕਸਾਨ ਹੋਵੇਗਾ। ਹਾਈਕਮਾਂਡ ਅੱਗੇ ਸਾਰਿਆਂ ਨੇ ਆਪਣਾ ਪੱਖ ਪੇਸ਼ ਕੀਤਾ ਹੈ। ਪਾਰਟੀ ਹਾਈਕਮਾਂਡ ਨੇ ਕਿਹਾ ਹੈ ਕਿ ਸਾਰੇ ਆਗੂਆਂ ਦੇ ਵਿਚਾਰ ਸੁਣੇ ਜਾਣਗੇ। ਉਸ ਤੋਂ ਬਾਅਦ ਹੀ ਰਾਏ ਲਈ ਜਾਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਕਾਂਗਰਸ ਦੀ ਏਕਤਾ ‘ਤੇ ਵਿਅੰਗ ਕੱਸਦੇ ਹੋਏ ਬਿਆਨ ਦਿੱਤਾ।
ਨਵਾਂ ਸਾਲ, ਨਵੀਂ ਉਮੀਦ, ਨਵੀਂ ਆਸ ਪੰਜਾਬ ਸਿਰਜ ਰਿਹੈ ਨਵਾਂ ਇਤਿਹਾਸ… ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ..ਅਹਿਮ ਪ੍ਰੈੱਸ ਕਾਨਫਰੰਸ ਪੰਜਾਬ ਭਵਨ, ਚੰਡੀਗੜ੍ਹ ਤੋਂ Live… https://t.co/8cZsFlcIvo
— Bhagwant Mann (@BhagwantMann) January 1, 2024
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਕਾੰਗਰਸ 78 ਤੋਂ 18 ਸੀਟਾਂ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਲਈ ਹੁਣ 6 ਮਹੀਨੇ ਬਾਕੀ ਹਨ। ਇਸ ਵਾਰ ਵੀ ਪਾਰਟੀ ਖੇਮਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ। ਸਿੱਧੂ ਤੇ ਬਾਜਵਾ ਆਹਮੋ-ਸਾਹਮਣੇ ਆ ਚੁੱਕੇ ਹਨ।