ਅਨੰਤਨਾਗ ਚ ਸ਼ਹੀਦ ਹੋਏ ਜਵਾਨ ਮਨਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਦੇ ਘਰ ਪਹੁੰਚੇ ਸੀਐੱਮ ਮਾਨ ਨੇ ਪਰਿਵਾਰਾਂ ਨੂੰ ਦਿੱਤੀ ਇੱਕ ਕਰੋੜ ਦੀ ਮਦਦ ਰਾਸ਼ੀ

Updated On: 

21 Sep 2023 19:21 PM

Tribute to Shaheed: ਅਨੰਤਨਾਗ ਵਿੱਚ ਐਨਕਾਉਂਟਰ ਦੌਰਾਨ ਕਰਨਲ ਮਨਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਸ਼ਹੀਦ ਹੋ ਗਏ ਸਨ। ਦੋਹਾਂ ਸ਼ਹੀਦਾਂ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਆਰਥਿਕ ਮਦਦ ਦੇ ਚੈੱਕ ਵੀ ਸੌਂਪੇ ਹਨ।

ਅਨੰਤਨਾਗ ਚ ਸ਼ਹੀਦ ਹੋਏ ਜਵਾਨ ਮਨਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਦੇ ਘਰ ਪਹੁੰਚੇ ਸੀਐੱਮ ਮਾਨ ਨੇ ਪਰਿਵਾਰਾਂ ਨੂੰ ਦਿੱਤੀ ਇੱਕ ਕਰੋੜ ਦੀ ਮਦਦ ਰਾਸ਼ੀ
Follow Us On

ਬੀਤੀ 13 ਸਤੰਬਰ ਨੂੰ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ (Colnol Manpreet Singh) ਅਤੇ ਪ੍ਰਦੀਪ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਜਤਾਉਣ ਲਈ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪਹੁੰਚੇ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਕਰਨਲ ਮਨਪ੍ਰੀਤ ਸਿੰਘ ਦੇ ਘਰ ਮੁੱਖ ਮੰਤਰੀ ਕਰੀਬ 40 ਮਿੰਟ ਰੁਕੇ ਅਤੇ ਸ਼ਹੀਦ ਦੀ ਮਾਤਾ ਮਨਜੀਤ ਕੌਰ ਨੂੰ 40 ਲੱਖ ਰੁਪਏ ਅਤੇ ਪਤਨੀ ਜਗਮੀਤ ਕੌਰ ਨੂੰ 60 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।

ਮਾਨ ਨੇ ਕਿਹਾ ਕਿ ਕਰਨਲ ਮਨਪ੍ਰੀਤ ਦੇਸ਼ ਲਈ ਸ਼ਹੀਦ ਹੋਏ ਹਨ ਅਤੇ ਸੂਬਾ ਸਰਕਾਰ ਨੂੰ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੂਬਾ ਸਰਕਾਰ ਹਰ ਮੌਕੇ ‘ਤੇ ਪਰਿਵਾਰ ਨਾਲ ਖੜ੍ਹੀ ਹੈ। ਪਰਿਵਾਰ ਦੀ ਜੋ ਵੀ ਲੋੜ ਹੋਵੇਗੀ, ਸਰਕਾਰ ਉਸ ਨੂੰ ਪੂਰਾ ਕਰੇਗੀ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਵੀ ਦੋਵਾਂ ਸ਼ਹੀਦਾਂ ਪ੍ਰਤੀ ਸ਼ਰਧਾਜੰਲੀ ਭੇਟ ਕੀਤੀ।

ਮੁਲਾਂਪੁਰ ਰੋਡ ਦਾ ਨਾਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਂ ਤੇ

ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਮੁੱਲਾਂਪੁਰ ਰੋਡ ਦਾ ਨਾਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜਲਦੀ ਹੀ ਇਸ ਇਲਾਕੇ ਵਿੱਚ ਸ਼ਹੀਦ ਦੇ ਨਾਂ ਤੇ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ। ਉਨ੍ਹਾਂ ਪਿੰਡ ਦੇ ਸਕੂਲ ਨੂੰ 10ਵੀਂ ਜਮਾਤ ਤੱਕ ਅੱਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ।

ਸੀਐਮ ਮਾਨ ਦੇ ਪਿੰਡ ਪਹੁੰਚਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਸੁਰੱਖਿਆ ਕਾਰਨਾਂ ਕਰਕੇ ਇੱਥੇ ਐਸਪੀ (ਟਰੈਫਿਕ) ਐਚਐਸ ਮਾਨ ਅਤੇ ਡੀਐਸਪੀ ਧਰਮਵੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਸਿਵਲ ਡਰੈੱਸ ਵਿੱਚ ਪੁਲਿਸ ਮੁਲਾਜ਼ਮ ਵੀ ਪਿੰਡ ਵਿੱਚ ਘੁੰਮਦੇ ਦੇਖੇ ਗਏ। ਇਸ ਦੌਰਾਨ ਮੀਡੀਆ ਵਾਲਿਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ।

ਮਨਪ੍ਰੀਤ ਦੇ ਪਰਿਵਾਰ ਨੇ ਸੀਐਮ ਨੂੰ ਸੌਂਪਿਆ ਮੰਗ ਪੱਤਰ

ਦੌਰੇ ਦੌਰਾਨ ਪਰਿਵਾਰਕ ਮੈਂਬਰਾਂ, ਸਮਾਜ ਸੇਵੀ ਅਰਵਿੰਦ ਪੁਰੀ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਵਿੱਚ ਸ਼ਹੀਦ ਦੇ ਦੋਵਾਂ ਬੱਚਿਆਂ ਲਈ ਉਨ੍ਹਾਂ ਦੀ ਯੋਗਤਾ ਅਨੁਸਾਰ ਰਾਜ ਸਿਵਲ ਸੇਵਾ ਵਿੱਚ ਨੌਕਰੀਆਂ ਰਾਖਵੀਆਂ ਕਰਨਾ, ਸ਼ਹੀਦ ਦੀ ਪਤਨੀ ਜਗਮੀਤ ਕੌਰ ਨੂੰ ਸਾਰੀ ਉਮਰ ਆਮਦਨ ਕਰ ਵਿੱਚ ਛੋਟ ਦੇਣਾ, ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੌਕਰੀ ਦੇਣਾ ਅਤੇ ਉਨ੍ਹਾਂ ਦੀ ਮਾਤਾ ਅਤੇ ਪਤਨੀ ਨੂੰ ਵੱਖਰੀ ਰਿਹਾਇਸ਼ ਦੇਣਾ, ਨਿਊ ਚੰਡੀਗੜ੍ਹ ਵਿੱਚ ਇੱਕ ਪਲਾਟ ਦੇਣਾ, ਮੁੱਲਾਂਪੁਰ ਰੋਡ ਦਾ ਨਾਂ ਸ਼ਹੀਦ ਦੇ ਨਾਂ ਤੇ ਰੱਖਣਾ ਅਤੇ ਮੁੱਲਾਂਪੁਰ ਬੈਰੀਅਰ ਤੇ ਯਾਦਗਾਰੀ ਗੇਟ ਬਣਾਉਣਾ, ਪਿੰਡ ਦੇ ਸਕੂਲ ਨੂੰ ਹਾਈ ਸਕੂਲ ਬਣਾਉਣਾ ਅਤੇ ਸ਼ਹੀਦ ਦੇ ਨਾਂ ਤੇ ਲਾਇਬ੍ਰੇਰੀ ਬਣਾਉਣਾ, ਸ਼ਹੀਦ ਦੇ ਨਾਂ ਤੇ ਸਾਹਿਤ ਵਿਰਾਸਤ ਕੇਂਦਰ ਬਣਾਉਣ, ਪਿੰਡ ਵਿੱਚ ਸ਼ਹੀਦ ਦੇ ਨਾਂ ਤੇ ਸਟੇਡੀਅਮ ਬਣਾਉਣ ਅਤੇ ਸਟੇਡੀਅਮ ਨੂੰ ਜਾਣ ਵਾਲੀ ਸੜਕ ਪੱਕੀ ਕਰਨ ਦੀ ਮੰਗ ਕੀਤੀ ਗਈ।

Exit mobile version