ਇੱਕ ਸਾਲ ਦੇ ਅੰਦਰ ਪੂਰੀ ਹੋਵੇਗੀ ਭਰਤੀ ਪ੍ਰਕਿਰਿਆ, ਨੌਜਵਾਨਾਂ ਨੂੰ ਭਟਕਣ ਦੀ ਨਹੀਂ ਲੋੜ: ਸੀਐਮ ਮਾਨ

Updated On: 

22 Sep 2023 17:22 PM

ਮੁੱਖ ਮੰਤਰੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪੜ੍ਹੇ-ਲਿਖੇ ਨੌਜਵਾਨ ਪੁਲਿਸ ਵਿੱਚ ਸੇਵਾ ਕਰਨ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ 2999 ਦੀ ਨਵੀਂ ਭਰਤੀ ਵਿੱਚੋਂ 1901 ਪੁਰਸ਼ ਅਤੇ 1098 ਮਹਿਲਾ ਕਾਂਸਟੇਬਲ ਹਨ। ਜਦੋਂ ਕਿ ਇਨ੍ਹਾਂ ਵਿੱਚੋਂ 630 ਪੋਸਟ ਗ੍ਰੈਜੂਏਟ ਅਤੇ 1736 ਗ੍ਰੈਜੂਏਟ ਹਨ। ਉਨ੍ਹਾਂ ਦੱਸਿਆ ਕਿ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਸਰਹੱਦੀ ਸਮੱਸਿਆਵਾਂ ਤੋਂ ਲੈ ਕੇ ਕਾਨੂੰਨ, ਕੰਪਿਊਟਰ ਆਦਿ ਦੀ ਸਾਰੀ ਸਿਖਲਾਈ ਦਿੱਤੀ ਗਈ ਹੈ।

ਇੱਕ ਸਾਲ ਦੇ ਅੰਦਰ ਪੂਰੀ ਹੋਵੇਗੀ ਭਰਤੀ ਪ੍ਰਕਿਰਿਆ, ਨੌਜਵਾਨਾਂ ਨੂੰ ਭਟਕਣ ਦੀ ਨਹੀਂ ਲੋੜ: ਸੀਐਮ ਮਾਨ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਪੀਏਪੀ ਵਿਖੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਪੰਜਾਬ ਪੁਲਿਸ ਦੇ 2999 ਨਵੇਂ ਭਰਤੀ ਪੁਲਿਸ ਮੁਲਾਜ਼ਮਾਂ ਨੇ ਸਿਖਲਾਈ ਪੂਰੀ ਕਰਨ ਉਪਰੰਤ ਮੁੱਖ ਮੰਤਰੀ ਨੂੰ ਸਲਾਮੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਸਿਸਟਮ ਅਜਿਹਾ ਸੀ ਕਿ ਪਹਿਲਾਂ ਤਾਂ ਕੋਈ ਅਸਾਮੀ ਖਾਲੀ ਨਹੀਂ ਹੁੰਦੀ ਸੀ। ਜੇਕਰ ਹੁੰਦੀ ਵੀ ਸੀ ਤਾਂ ਫੀਸ ਭਰਨ ਤੋਂ ਬਾਅਦ ਵੀ ਰੋਲ ਨੰਬਰ ਨਹੀਂ ਆਉਂਦਾ ਸੀ ਅਤੇ ਮਹੀਨਿਆਂ ਬਾਅਦ ਟੈਸਟ ਹੁੰਦਾ ਸੀ। ਜੇਕਰ ਟੈਸਟ ਹੋ ਵੀ ਜਾਂਦਾ ਤਾਂ ਨਤੀਜਾ ਨਹੀਂ ਆਉਂਦਾ ਸੀ। ਜੇਕਰ ਗਲਤੀ ਨਾਲ ਨਤੀਜਾ ਐਲਾਨ ਵੀ ਦਿੱਤਾ ਗਿਆ ਤਾਂ ਪਾਸ ਹੋਣ ਤੇ ਵੀ ਨਿਯੁਕਤੀ ਨਹੀਂ ਮਿਲਦੀ ਸੀ।

ਕੱਢੀਆਂ ਜਾਣਗੀਆਂ ਨਵੀਆਂ ਅਸਾਮੀਆਂ

ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਲਗਾਤਾਰ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਵਾਂ ਪ੍ਰਬੰਧ ਕੀਤਾ ਹੈ। ਹੁਣ ਹਰ ਸਾਲ ਭਰਤੀ ਜਨਵਰੀ-ਫਰਵਰੀ ‘ਚ ਹੋਵੇਗੀ, ਮਈ-ਜੂਨ ‘ਚ ਟੈਸਟ ਹੋਵੇਗਾ, ਅਕਤੂਬਰ ਤੋਂ ਫਿਜ਼ੀਕਲ ਟੈਸਟ ਹੋਵੇਗਾ ਅਤੇ ਨਵੰਬਰ-ਦਸੰਬਰ ‘ਚ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਨਤੀਜੇ ਆ ਜਾਣਗੇ ਅਤੇ ਦਸੰਬਰ ਤੱਕ ਨਿਯੁਕਤੀਆਂ ਹੋ ਜਾਣਗੀਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਲਈ ਚਾਰ ਸਾਲਾਂ ਲਈ ਇੱਕ ਵਾਰ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਨੌਜਵਾਨਾਂ ਨੂੰ ਕਿਤੇ ਭਟਕਣ ਦੀ ਲੋੜ ਨਹੀਂ ਹੈ। ਜੇਕਰ ਕੋਈ ਇਸ ਸਾਲ ਟੈਸਟ ਪਾਸ ਨਹੀਂ ਕਰ ਸਕਿਆ ਤਾਂ ਉਸ ਨੂੰ ਅਗਲੇ ਸਾਲ ਵੀ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ 1800 ਕਾਂਸਟੇਬਲਾਂ ਅਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। 54 ਕਾਂਸਟੇਬਲ ਅਤੇ 12 ਸਪੋਰਟਸ ਕੋਟੇ ਵਿੱਚ ਰੱਖੇ ਜਾਣਗੇ।

ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਬਲ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਹਰ ਸਾਲ 5 ਹਜ਼ਾਰ ਤੋਂ ਵੱਧ ਲੋਕ ਹਾਦਸਿਆਂ ਕਾਰਨ ਆਪਣੀ ਜਾਨ ਗੁਆ ​​ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਬਲ ਦਾ ਗਠਨ ਕੀਤਾ ਜਾ ਰਿਹਾ ਹੈ। ਇਹ ਫੋਰਸ ਸੜਕ ‘ਤੇ ਰਹੇਗੀ ਅਤੇ ਉਨ੍ਹਾਂ ਨੂੰ 30 ਕਿਲੋਮੀਟਰ ਦਾ ਖੇਤਰ ਅਲਾਟ ਕੀਤਾ ਜਾਵੇਗਾ। ਉਨ੍ਹਾਂ ਨੂੰ ਵਧੀਆਂ ਕਾਰਾਂ ਦਿੱਤੀਆਂ ਜਾਣਗੀਆਂ। ਜਿਸ ਵਿੱਚ ਫਸਟ ਏਡ ਦੀਆਂ ਸਾਰੀਆਂ ਵਸਤੂਆਂ ਹੋਣਗੀਆਂ। ਇਹ ਸੜਕਾਂ ‘ਤੇ ਹਾਦਸਿਆਂ ਨੂੰ ਰੋਕਣ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਸਿਖਲਾਈ ਪੂਰੀ ਕਰ ਚੁੱਕੇ ਕੁਝ ਸਿਪਾਹੀ ਵੀ ਇਸ ਫੋਰਸ ਵਿੱਚ ਸ਼ਾਮਲ ਹੋਣਗੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਬੀਮੇ ਦੀ ਰਾਸ਼ੀ ਦੇ ਚੈਕ ਵੀ ਵੰਡੇ। ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟਾਈ। ਉਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਪ੍ਰੇਰਿਆ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

Exit mobile version