ਪੰਜਾਬ : ਅੱਜ 500ਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰੇਗੀ ਮਾਨ ਸਰਕਾਰ, ਸਰਕਾਰੀ ਅਧਿਆਪਕਾਂ ਦੀ ਲੱਗੀ ਡਿਊਟੀ

Updated On: 

27 Jan 2023 10:09 AM

ਮੀਡੀਆ ਰਿਪੋਰਟਾਂ ਦੇ ਅਨੁਸਾਰ, 27 ਜਨਵਰੀ ਨੂੰ ਆਮ ਆਦਮੀ ਕਲੀਨਿਕ ਵਿੱਚ ਰਿਪੋਰਟ ਕਰਨ ਲਈ ਡਿਊਟੀ ਲਗਾਉਣ ਵਾਲੇ ਕੁਝ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ 'ਸਮਾਰਟ ਐਲਈਡੀ ਦੇ ਸੰਚਾਲਨ ਅਤੇ ਇੰਟਰਨੈਟ ਕਨੈਕਸ਼ਨਾਂ ਦੇ ਸੁਚਾਰੂ ਕੰਮਕਾਜ ਵਿੱਚ ਤਕਨੀਕੀ ਸਹਾਇਤਾ' ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।

ਪੰਜਾਬ : ਅੱਜ 500ਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕਰੇਗੀ ਮਾਨ ਸਰਕਾਰ, ਸਰਕਾਰੀ ਅਧਿਆਪਕਾਂ ਦੀ ਲੱਗੀ ਡਿਊਟੀ
Follow Us On

ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ 27 ਜਨਵਰੀ ਨੂੰ ਮੁਹੱਲਾ ਕਲਿਨਿਕਾਂ ਦਾ ਉਦਘਾਟਨ ਕਰਨ ਦੀ ਡਿਊਟੀ ਲਗਾਈ ਗਈ ਹੈ। ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਕਪੂਰਥਲਾ ਵਿੱਚ ਜਾਰੀ ਹੁਕਮਾਂ ਮੁਤਾਬਕ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੇ ਨਿਰਧਾਰਤ ਸਥਾਨਾ ਤੇ ਆਮ ਆਦਮੀ ਕਲੀਨਿਕਾਂ ਵਿੱਚ ਰਿਪੋਰਟ ਕਰਨ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਚ ਆਪ ਸਰਕਾਰ 27 ਜਨਵਰੀ ਨੂੰ 400 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰੇਗੀ। ਅਤੇ 500ਵਾਂ ਕਲੀਨਿਕ ਅੰਮ੍ਰਿਤਸਰ ਵਿੱਚ ਸ਼ੁਰੂ ਹੋਵੇਗਾ। ਦੱਸਦੇਈਏ ਕਿ 15 ਅਗਸਤ ਨੂੰ 100 ਕਲੀਨਿਕ ਸ਼ੁਰੂ ਕੀਤੇ ਗਏ ਸਨ।

ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਕੁੱਲ 20 ਕੰਪਿਊਟਰ ਅਧਿਆਪਕਾਂ ਵਿੱਚੋਂ 2 ਨੂੰ ਰਹੇਕ ਮੁਹੱਲਾ ਕਲੀਨਿਕ ਵਿਖੇ ਡਿਊਟੀ ਲਗਾਈ ਗਈ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਨਿਯੁਕਤ ਕੀਤੇ ਗਏ ਕੰਪਿਊਟਰ ਅਧਿਆਪਕਾਂ ਨੂੰ “ਸਮਾਰਟ LED ਸਕਰੀਨਾਂ ਤੇ ਉਦਘਾਟਨ ਸਮਾਰੋਹ ਦੇ ਲਾਈਵ ਟੈਲੀਕਾਸਟ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨੀ ਪਵੇਗੀ”।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਾਰੀ ਕੀਤੇ ਹੁਕਮ

ਇਸੇ ਤਰ੍ਹਾਂ ਕਪੂਰਥਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਵੱਲੋਂ ਜਾਰੀ ਹੁਕਮਾਂ ਵਿੱਚ 15 ਕੰਪਿਊਟਰ ਅਧਿਆਪਕਾਂ ਨੂੰ 27 ਜਨਵਰੀ ਨੂੰ ਸਵੇਰੇ 9 ਵਜੇ ਆਮ ਆਦਮੀ ਕਲੀਨਿਕ ਵਿਖੇ ਰਿਪੋਟਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

ਅਧਿਆਪਕਾਂ ਨੂੰ ਵੱਧ ਡਿਊਟੀ ਨਾ ਦੇਣ ਦਾ ਦਾਅਵਾ ਕੀਤਾ

ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਪਰਮਵੀਰ ਸਿੰਘ ਨੇ ਕਿਹਾ ਕਿ ਇਹ ਹੁਕਮ ਆਮ ਆਦਮੀ ਪਾਰਟੀ (ਆਪ) ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੇ ਬਿਲਕੁਲ ਉਲਟ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਵੇਗੀ। ਉਨ੍ਹਾਂ ਕਿਹਾ ਕਿ ਸੀਐੱਮ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਅਧਿਆਪਕਾਂ ਨੂੰ ਵੱਧ ਡਿਊਟੀ ਨਹੀਂ ਦਿੱਤੀ ਜਾਵੇਗੀ।

आम आदमी पार्टी का चुनावी वादा

परमवीर सिंह ने कहा कि यह AAP के चुनाव पूर्व वादों में से एक भी था, लेकिन व्यावहारिक रूप से इसका पालन नहीं किया जा रहा है. एक कार्य दिवस पर और परीक्षा से पहले, शिक्षकों को एक राजनीतिक कार्यक्रम में रिपोर्ट करने के लिए कर्तव्य सौंपा जा रहा है. उन्होंने कहा कि हम कम्प्यूटर टीचर हैं, ऑपरेटर नहीं. स्वास्थ्य विभाग के पास अपने कंप्यूटर चलाने के लिए अपना स्टाफ है तो इसके लिए शिक्षकों को क्यों बुलाया जा रहा है?

ਆਮ ਆਦਮੀ ਪਾਰਟੀ ਦਾ ਚੋਣ ਵਾਅਦਾ

ਪਰਮਵੀਰ ਸਿੰਘ ਨੇ ਕਿਹਾ ਕਿ ਇਹ ਵੀ ਆਪ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿੱਚੋਂ ਇੱਕ ਸੀ, ਪਰ ਇਸ ਦੀ ਪਾਲਣਾ ਨਹੀਂ ਹੋ ਰਹੀ। ਕੰਮ ਵਾਲੇ ਦਿਨ ਅਤੇ ਇਮਤਿਹਾਨ ਤੋਂ ਪਹਿਲਾਂ, ਅਧਿਆਪਕਾਂ ਨੂੰ ਸਿਆਸੀ ਪ੍ਰੋਗਰਾਮ ਵਿੱਚ ਰਿਪੋਰਟ ਕਰਨ ਦੀ ਡਿਊਟੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਪਿਊਟਰ ਅਧਿਆਪਕ ਹਾਂ, ਆਪਰੇਟਰ ਨਹੀਂ। ਸਿਹਤ ਵਿਭਾਗ ਕੋਲ ਕੰਪਿਊਟਰ ਚਲਾਉਣ ਲਈ ਆਪਣਾ ਸਟਾਫ਼ ਹੈ, ਫਿਰ ਇਸ ਲਈ ਅਧਿਆਪਕਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ?

ਜਲਦਬਾਜ਼ੀ ਵਿੱਚ ਖੋਲ੍ਹੇ ਜਾ ਰਹੇ ਹਨ ਮੁਹੱਲਾ ਕਲੀਨਿਕ

ਮੀਡੀਆ ਰਿਪੋਰਟਾਂ ਮੁਤਾਬਕ, 27 ਜਨਵਰੀ ਨੂੰ ਆਮ ਆਦਮੀ ਕਲੀਨਿਕ ਵਿੱਚ ਰਿਪੋਰਟ ਕਰਨ ਲਈ ਡਿਊਟੀ ਲਗਾਉਣ ਵਾਲੇ ਕੁਝ ਅਧਿਆਪਕਾਂ ਨੇ ਕਿਹਾ ਕਿ ਉਨੇਹਾਂ ਨੂੰ ਸਮਾਰਟ ਐਲਈਡੀ ਦੇ ਸੰਚਾਲਨ ਅਤੇ ਇੰਟਰਨੈਟ ਕਨੈਕਸ਼ਨਾਂ ਦੇ ਸੁਚਾਰੂ ਕੰਮਕਾਜ ਵਿੱਤ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕਲੀਨਿਕ ਕਾਹਲੀ ਵਿੱਚ ਖੋਲ੍ਹੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਕੋਲ ਸਮਾਗਮ ਨੂੰ ਸੰਭਾਲਣ ਲਈ ਆਪਣਾ ਕੋਈ ਸਟਾਫ਼ ਨਹੀਂ ਹੈ।