ਪੰਜਾਬ ਸਰਕਾਰ ਨੇ ਕੀਤੇ 19 ਤਹਿਸੀਲਦਾਰਾਂ ਦੇ ਤਬਾਦਲੇ, ਖਾਲੀ ਅਸਾਮੀਆਂ ‘ਤੇ ਵੀ ਮਿਲੀ ਵਾਧੂ ਚਾਰਜ ਦੀ ਜਿੰਮੇਦਾਰੀ
Punjab Government Big Decision: ਪੰਜਾਬ ਸਰਕਾਰ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਦੀ ਇੱਧਰ ਤੋਂ ਉੱਧਰ ਬਦਲੀ ਕਰ ਰਹੀ ਹੈ। ਇਸ ਕੜੀ ਵਿੱਚ ਹੁਣ ਤਹਿਸੀਲਦਾਰਾਂ ਦਾ ਨੰਬਰ ਲੱਗਿਆ ਹੈ। ਇਨ੍ਹਾਂ ਤਹਿਸੀਲਦਾਰਾਂ ਦੀ ਕੁਝ ਸਮਾਂ ਪਹਿਲਾਂ ਦੀ ਤਰੱਕੀ ਕੀਤੀ ਗਈ ਹੈ। ਉੱਧਰ, ਸਰਕਾਰ ਦੇ ਇਸ ਫੈਸਲੇ ਨੂੰ ਸਰਕਾਰੀ ਮੁਲਾਜ਼ਮਾਂ ਦੀ ਕਲਮ ਛੋੜ ਹੜ੍ਹਤਾਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਸੂਬੇ ਵਿੱਚ ਲਗਾਤਾਰ ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਲੱਗੀ ਹੋਈ ਹੈ। ਮਾਲ ਵਿਭਾਗ ਨੇ ਹੁਣੇ-ਹੁਣੇ ਤਹਿਸੀਲਦਾਰਾਂ ਤੋਂ ਜ਼ਿਲ੍ਹਾ ਮਾਲ ਅਫ਼ਸਰ (ਡੀਆਰਓ) ਵਜੋਂ ਪਦਉੱਨਤ ਹੋਏ ਤਹਿਸੀਲਦਾਰਾਂ ਦੀ ਤਾਇਨਾਤੀ ਤੋਂ ਬਾਅਦ ਹੁਣ ਤਹਿਸੀਲਦਾਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਨੇ 19 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਨਾ ਸਿਰਫ਼ ਉਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ, ਸਗੋਂ ਜੋ ਤਹਿਸੀਲਾਂ ਤਰੱਕੀ ਤੋਂ ਬਾਅਦ ਖਾਲੀ ਹੋ ਗਈਆਂ ਸਨ, ਉਨ੍ਹਾਂ ਨੂੰ ਵੀ ਵਾਧੂ ਚਾਰਜ ਦਿੱਤਾ ਗਿਆ ਹੈ।