ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

New Chief Secretary: ਸੀਨੀਅਰ ਆਈਏਐਸ ਅਨੁਰਾਗ ਵਰਮਾ ਪੰਜਾਬ ਦੇ ਨਵੇ ਮੁੱਖ ਸਕੱਤਰ ਨਿਯੁਕਤ, ਵਿਜੇ ਕੁਮਾਰ ਜੰਜੂਆ ਦੀ ਲੈਣਗੇ ਥਾਂ

New Chief Secretary of Punjab:ਅਨੁਰਾਗ ਵਰਮਾ ਗ੍ਰਹਿ ਉਦੋਯਗ ਵਿਭਾਗ ਵਿੱਚ ਵਧੀਕ ਮੁੱਕ ਸਕੱਤਰ ਵਜੋਂ ਤਾਇਨਾਤ ਹਨ। ਉਹ 1 ਜੁਲਾਈ ਨੂੰ ਨਵੇਂ ਚੀਫ ਸਕੱਤਰ ਵੱਜੋਂ ਆਪਣਾ ਕਾਰਜਭਾਰ ਸੰਭਾਲਣਗੇ।

New Chief Secretary: ਸੀਨੀਅਰ ਆਈਏਐਸ ਅਨੁਰਾਗ ਵਰਮਾ ਪੰਜਾਬ ਦੇ ਨਵੇ ਮੁੱਖ ਸਕੱਤਰ ਨਿਯੁਕਤ, ਵਿਜੇ ਕੁਮਾਰ ਜੰਜੂਆ ਦੀ ਲੈਣਗੇ ਥਾਂ
ਪੁਰਾਣੀ ਤਸਵੀਰ
Follow Us
tv9-punjabi
| Updated On: 26 Jun 2023 18:55 PM

ਸੀਨੀਅਰ ਆਈਏਐਸ ਅਨੁਰਾਗ ਵਰਮਾ (Anurag Verma) ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ (New Chief Secretary) ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਅਨੁਰਾਗ ਵਰਮਾ 1993 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਸੀਐਮ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ। ਦੱਸ ਦੇਈਏ ਕਿ ਇਸ ਵੇਲੇ ਮੁੱਖ ਸਕੱਤਰ ਵਜੋਂ ਤਾਇਨਾਤ ਵਿਜੇ ਕੁਮਾਰ ਜੰਜੂਆ (Vijay Kumar Janjua) 30 ਜੂਨ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ।

ਵੀਕੇ ਜੰਜੂਆ ਨੂੰ 5 ਜੁਲਾਈ 2022 ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਅਨਿਰੁਧ ਤਿਵਾਰੀ ਨੂੰ ਹਟਾਏ ਜਾਣ ਤੋਂ ਬਾਅਦ ਆਈਏਐਸ ਅਧਿਕਾਰੀ ਵੀਕੇ ਜੰਜੂਆ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਜੰਜੂਆ ਜੇਲ੍ਹ ਅਤੇ ਵਧੀਕ ਵਿਸ਼ੇਸ਼ ਮੁੱਖ ਸਕੱਤਰ ਚੋਣ ਵਜੋਂ ਤਾਇਨਾਤ ਸਨ।

ਕੌਣ ਹਨ ਅਨੁਰਾਗ ਵਰਮਾ?

ਪਟਿਆਲਾ ਦੇ ਪਿੰਡ ਜ਼ਿਲੇ ਵਿੱਚ ਚਲੈਲਾ ਵਿੱਚ ਜੰਮੇ ਅਨੁਰਾਗ ਵਰਮਾ ਦੇ ਮਾਤਾ-ਪਿਤਾ ਅਧਿਆਪਕ ਰਹੇ ਹਨ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਵਰਮਾ 1993 ਵਿੱਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (IAS) ਦੇ ਇਮਿਤਹਾਨ ਵਿੱਚ ਦੇਸ਼ ਚ ਸੱਤਵੇਂ ਸਥਾਨ ਤੇ ਆਏ ਸਨ।

ਵਰਮਾ ਬਠਿੰਡਾ, ਲੁਧਿਆਣਾ ਤੇ ਜਲੰਧਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ। ਉਨ੍ਹਾਂ ਨੇ ਵਿਸ਼ੇਸ਼ ਸਕੱਤਰ ਮਾਲ ਵਜੋਂ ਸੂਬੇ ਵਿੱਚ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਅਤੇ ਫਰਦ ਕੇਂਦਰਾਂ ਦੀ ਸ਼ੁਰੂਆਤ ਦੀ ਨਿਵੇਕਲੀ ਪਹਿਲ ਕੀਤੀ। ਟੈਕਸ ਭਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸੌਖਾ ਅਤੇ ਪਾਰਦਰਸ਼ੀ ਬਣਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ।। ਪੇਂਡੂ ਵਿਕਾਸ ਤੇ ਪੰਚਾਇਤ ਦੇ ਵਿੱਤ ਕਮਿਸ਼ਨਰ ਰਹਿੰਦਿਆਂ ਉਨ੍ਹਾਂ ਨੇ ਨਾ ਸਿਰਫ ਮਗਨਰੇਗਾ ਸਕੀਮ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਵਾਇਆ, ਸਗੋਂ ਸੂਬੇ ਦੇ 1000 ਤੋਂ ਵੱਧ ਪਿੰਡਾਂ ਵਿੱਚ ਖੇਡ ਮੈਦਾਨ ਤੇ ਪਾਰਕ ਬਣਵਾ ਕੇ ਸੂਬੇ ਵਿੱਚ ਹੈਲਦੀ ਵਾਤਾਵਰਣ ਦਾ ਨਿਰਮਾਣ ਕੀਤਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ