ਥਾਣੇ ‘ਚ ਔਰਤ ਨੂੰ ਮਾਰਿਆ ਥੱਪੜ, ਕੋਰਟ ਨੇ ਰੱਦ ਕੀਤੀ ਜ਼ਮਾਨਤ, ਸਾਬਕਾ ਏਆਈਜੀ ਆਸ਼ੀਸ਼ ਕਪੂਰ ਸਮੇਤ ਤਿੰਨ ‘ਤੇ ਮਾਮਲਾ ਦਰਜ
FIR Against EX AIG Ashish Kapoor: ਵੀਡੀਓ ਦੇਖਣ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਵਿਜੀਲੈਂਸ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਹੈ।
ਚੰਡੀਗੜ੍ਹ ਨਾਲ ਸਬੰਧਤ 1 ਕਰੋੜ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਆਸ਼ੀਸ਼ ਕਪੂਰ (Ashish Kapoor) ਖ਼ਿਲਾਫ਼ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਆਸ਼ੀਸ਼ ਕਪੂਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਥਾਣੇ ਦੇ ਅੰਦਰ ਇੱਕ ਔਰਤ ਨੂੰ ਥੱਪੜ ਮਾਰ ਰਹੇ ਹਨ। ਇਹ ਉਹੀ ਔਰਤ ਹੈ ਜਿਸ ਨੇ ਕਪੂਰ ‘ਤੇ ਜਬਰਨ ਫਿਜੀਕਲ ਰਿਲੇਸ਼ਨ ਬਣਾਉਣ ਦਾ ਕੇਸ ਫਾਈਲ ਕਰਵਾਇਆ ਸੀ।
ਮਹਿਲਾ ਦੇ ਵਕੀਲ ਨੇ ਇਸ ਵੀਡੀਓ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਕੀਤਾ, ਜਿਸ ਤੋਂ ਬਾਅਦ ਆਸ਼ੀਸ਼ ਕਪੂਰ ਖਿਲਾਫ ਜ਼ੀਰਕਪੁਰ ਥਾਣੇ ‘ਚ ਨਵੀਂ ਐੱਫ.ਆਈ.ਆਰ ਦਰਜ ਕੀਤੀ ਗਈ ਹੈ
FIR ‘ਚ ਰੀਅਲ ਅਸਟੇਟ ਕਾਰੋਬਾਰੀ ਦਾ ਵੀ ਨਾਮ
ਨਵੀਂ ਐਫਆਈਆਰ ਵਿੱਚ ਚੰਡੀਗੜ੍ਹ ਦੇ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਹੇਮਰਾਜ ਮਿੱਤਲ ਅਤੇ ਢਕੌਲੀ ਦੇ ਲਵਲਿਸ਼ ਗਰਗ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪਹਿਲਾਂ ਹੀ ਜੇਲ੍ਹ ਵਿੱਚ ਬੰਦ ਆਸ਼ੀਸ਼ ਕਪੂਰ ਦੀ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਸੀ, ਜਿਸ ਤੇ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਸਾਬਕਾ ਏਆਈਜੀ ਨੂੰ ਅਜੇ ਰਾਹਤ ਨਹੀਂ ਮਿਲੀ ਹੈ।
ਵੀਡੀਓ ਤੋਂ ਬਾਅਦ ਜ਼ਮਾਨਤ ਪਟੀਸ਼ਨ ਰੱਦ
ਸੁਣਵਾਈ ਦੌਰਾਨ ਆਸ਼ੀਸ਼ ਕਪੂਰ ਵੱਲੋਂ ਜ਼ੀਰਕਪੁਰ ‘ਚ ਔਰਤ ਦੀ ਕੁੱਟਮਾਰ ਦੀ ਵੀਡੀਓ ਜੱਜ ਨੂੰ ਦਿਖਾਈ ਗਈ, ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ। ਸਾਲ 2018 ‘ਚ ਸਾਬਕਾ ਏਆਈਜੀ ਆਸ਼ੀਸ਼ ਕਪੂਰ ਦੇ ਖਿਲਾਫ ਦੋ ਔਰਤਾਂ ਨੂੰ ਰਾਹਤ ਦੇਣ ਦੇ ਬਦਲੇ ‘ਚ ਉਨ੍ਹਾਂ ਕੋਲੋਂ ਚੈੱਕ ‘ਤੇ ਦਸਤਖਤ ਕਰਵਾ ਕੇ ਬੈਂਕ ਤੋਂ ਇਕ ਕਰੋੜ ਰੁਪਏ ਕਢਵਾਉਣ ਦੇ ਮਾਮਲੇ ‘ਚ ਜਾਅਲਸਾਜ਼ੀ ਅਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਪੂਰ ਤੋਂ ਇਲਾਵਾ ਡੀਐਸਪੀ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਸੀ।
ਅਕਤੂਬਰ 2022 ਵਿੱਚ ਹੋਏ ਸਨ ਗ੍ਰਿਫਤਾਰ
ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਕਪੂਰ ਨੂੰ ਗ੍ਰਿਫਤਾਰ ਕੀਤਾ ਸੀ। ਕਪੂਰ ‘ਤੇ ਇਕ ਔਰਤ ਨਾਲ ਬਲਾਤਕਾਰ ਅਤੇ ਜ਼ਬਰਦਸਤੀ ਵਸੂਲੀ ਦਾ ਦੋਸ਼ ਹੈ। ਔਰਤ ਅਨੁਸਾਰ ਉਹ ਇਮੀਗ੍ਰੇਸ਼ਨ ਧੋਖਾਧੜੀ ਨਾਲ ਸਬੰਧਤ ਇੱਕ ਕੇਸ ਵਿੱਚ ਜੇਲ੍ਹ ਵਿੱਚ ਸੀ। ਕਪੂਰ ਉਸ ਸਮੇਂ ਅੰਮ੍ਰਿਤਸਰ ਜੇਲ੍ਹ ਸੁਪਰਡੈਂਟ ਸਨ। ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਫਿਰ ਭਗਵਾਨ ਦੀ ਮੂਰਤੀ ਦੇ ਸਾਹਮਣੇ ਉਸ ਨਾਲ ਵਿਆਹ ਕਰਵਾ ਲਿਆ। ਆਸ਼ੀਸ਼ ਕਪੂਰ ਵੱਲੋਂ ਰੇਪਕਰਨ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ।
ਇਹ ਵੀ ਪੜ੍ਹੋ
ਮਹਿਲਾ ਦੇ ਆਸ਼ੀਸ਼ ਕਪੂਰ ਤੇ ਦੋਸ਼
ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਕਪੂਰ ਨੇ ਹੀ ਮਈ 2018 ਵਿੱਚ ਜ਼ੀਰਕਪੁਰ ਥਾਣੇ ਵਿੱਚ ਉਸ ਨੂੰ ਝੂਠੇ ਇਮੀਗ੍ਰੇਸ਼ਨ ਕੇਸ ਵਿੱਚ ਫਸਾਇਆ ਸੀ। ਆਸ਼ੀਸ਼ ਕਪੂਰ ਨੇ ਔਰਤ ਨੂੰ ਆਪਣਾ ਕ੍ਰੈਡਿਟ ਕਾਰਡ ਦਿੱਤਾ ਸੀ ਅਤੇ ਉਸ ਲਈ ਘਰ ਖਰੀਦਣ ਦੀ ਗੱਲ ਵੀ ਕੀਤੀ ਸੀ। ਔਰਤ ਨੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰੀਬ 24 ਲੱਖ ਦੀ ਖਰੀਦਦਾਰੀ ਕੀਤੀ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ