AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ‘ਚ ਸੜਕਾਂ ‘ਤੇ ਉਤਰੇ ਕਾਂਗਰਸੀ ਵਰਕਰ, ਰਾਹੁਲ ਗਾਂਧੀ ‘ਤੇ FIR ਨੂੰ ਲੈ ਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ

ਕਾਂਗਰਸ ਪਾਰਟੀ ਵੱਲੋਂ ਮੰਗਲਵਾਰ ਨੂੰ ਰਾਹੁਲ ਗਾਂਧੀ ਖ਼ਿਲਾਫ਼ ਦਰਜ ਹੋਈ ਐਫ.ਆਈ.ਆਰ. (FIR) ਦੇ ਵਿਰੋਧ ਵਿੱਚ ਚੰਡੀਗੜ੍ਹ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਸੜਕਾਂ 'ਤੇ ਉਤਰੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਚੰਡੀਗੜ੍ਹ 'ਚ ਸੜਕਾਂ 'ਤੇ ਉਤਰੇ ਕਾਂਗਰਸੀ ਵਰਕਰ, ਰਾਹੁਲ ਗਾਂਧੀ 'ਤੇ FIR ਨੂੰ ਲੈ ਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ
tv9-punjabi
| Updated On: 01 Sep 2026 16:05 PM IST
Share

ਕਾਂਗਰਸ ਪਾਰਟੀ ਵੱਲੋਂ ਮੰਗਲਵਾਰ ਨੂੰ ਰਾਹੁਲ ਗਾਂਧੀ ਖ਼ਿਲਾਫ਼ ਦਰਜ ਹੋਈ ਐਫ.ਆਈ.ਆਰ. (FIR) ਦੇ ਵਿਰੋਧ ਵਿੱਚ ਚੰਡੀਗੜ੍ਹ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਸੜਕਾਂ ‘ਤੇ ਉਤਰੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਰਾਹੁਲ ਗਾਂਧੀ ਵਿਰੁੱਧ ਕੀਤੀ ਗਈ ਕਾਰਵਾਈ ‘ਤੇ ਸਖ਼ਤ ਇਤਰਾਜ਼ ਦਰਜ ਕਰਵਾਇਆ। ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੀ ਬੁਲੰਦ ਆਵਾਜ਼ ਹਨ ਅਤੇ ਜਨਤਾ ਦੇ ਮਸਲੇ ਜ਼ੋਰ-ਸ਼ੋਰ ਨਾਲ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਪੂਰੀ ਤਰ੍ਹਾਂ ਸਿਆਸੀ ਬਦਲਾਖੋਰੀ ਅਤੇ ਮੰਦਭਾਵਨਾ ਤੋਂ ਪ੍ਰੇਰਿਤ ਹੈ।

ਵਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਇਕੱਠ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮਹਿੰਗਾਈ ਘਟਣ ਦਾ ਨਾਂ ਨਹੀਂ ਲੈ ਰਹੀ, ਸਗੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਅਸਹਿ ਹੋ ਚੁੱਕਾ ਹੈ। ਐਚ.ਐਸ. ਲੱਕੀ ਨੇ ਕਿਹਾ ਕਿ ਆਮ ਜਨਤਾ ਲਈ ਮਹਿੰਗਾਈ ਇਸ ਵੇਲੇ ਸਭ ਤੋਂ ਵੱਡਾ ਗੰਭੀਰ ਮੁੱਦਾ ਬਣ ਚੁੱਕੀ ਹੈ। ਲੋਕਾਂ ਦੀ ਆਮਦਨ ਘਟ ਰਹੀ ਹੈ ਜਦਕਿ ਖ਼ਰਚੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕ ਹਿੱਤਾਂ ਅਤੇ ਜਨਤਾ ਨਾਲ ਜੁੜੇ ਮੁੱਦਿਆਂ ‘ਤੇ ਡਟ ਕੇ ਲੜਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਆਵਾਜ਼ ਬੁਲੰਦ ਕਰਦੀ ਰਹੇਗੀ।

ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ‘ਤੇ ਵਰਕਰਾਂ ‘ਚ ਭਾਰੀ ਰੋਸ

ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਦਰਜ ਹੋਈ ਐਫ.ਆਈ.ਆਰ. ਨੂੰ ਲੈ ਕੇ ਪਾਰਟੀ ਵਰਕਰਾਂ ਅੰਦਰ ਭਾਰੀ ਗੁੱਸਾ ਹੈ। ਲੋਕਤੰਤਰ ਵਿੱਚ ਵਿਰੋਧੀ ਧਿਰ ਨੂੰ ਆਪਣੀ ਗੱਲ ਰੱਖਣ ਅਤੇ ਸਰਕਾਰ ਦੀਆਂ ਨਾਕਾਮੀਆਂ ‘ਤੇ ਸਵਾਲ ਚੁੱਕਣ ਦਾ ਪੂਰਾ ਸੰਵਿਧਾਨਕ ਹੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਕੇ ਅਸਲ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਕਾਂਗਰਸ ਦੇ ਸਮੂਹ ਅਹੁਦੇਦਾਰ ਅਤੇ ਵੱਡੀ ਗਿਣਤੀ ‘ਚ ਵਰਕਰ ਸ਼ਾਮਲ ਹੋਏ। ਵਰਕਰਾਂ ਨੇ ਭਾਜਪਾ ਸਰਕਾਰ ਵਿਰੁੱਧ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ ਅਤੇ ਦਰਜ ਮਾਮਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

ਜਨਤਾ ਦੇ ਹੱਕਾਂ ਲਈ ਸੰਘਰਸ਼ ਰਹੇਗਾ ਜਾਰੀ

ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਦੁਹਰਾਇਆ ਕਿ ਪਾਰਟੀ ਦਾ ਇਹ ਸੰਘਰਸ਼ ਸਿਰਫ਼ ਰਾਹੁਲ ਗਾਂਧੀ ਵਿਰੁੱਧ ਹੋਈ ਕਾਰਵਾਈ ਤੱਕ ਸੀਮਤ ਨਹੀਂ ਹੈ, ਸਗੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਲੋਕ ਹਿੱਤਾਂ ਦੇ ਹਰ ਮੁੱਦੇ ਨੂੰ ਲੈ ਕੇ ਜਾਰੀ ਰਹੇਗਾ। ਕਾਂਗਰਸ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦਿਆਂ ‘ਤੇ ਜਵਾਬਦੇਹ ਬਣੇ। ਐਚ.ਐਸ. ਲੱਕੀ ਨੇ ਕਿਹਾ ਕਿ ਕਾਂਗਰਸ ਵਰਕਰ ਲੋਕਤੰਤਰੀ ਢੰਗ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਮਹਿੰਗਾਈ ਸਮੇਤ ਜਨਤਕ ਮੁੱਦਿਆਂ ‘ਤੇ ਭਾਜਪਾ ਸਰਕਾਰ ਨੂੰ ਹਰ ਪੱਧਰ ‘ਤੇ ਘੇਰਿਆ ਜਾਵੇਗਾ।

Follow Us
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ......
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ...
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ...
ਦਿੱਲੀ ਵਿੱਚ ਚੱਲਦੀ ਬੱਸ ਵਿੱਚ ਕੁੜੀ ਨਾਲ ਦਰਿੰਦਗੀ; ਮੁਲਜ਼ਮ ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ
ਦਿੱਲੀ ਵਿੱਚ ਚੱਲਦੀ ਬੱਸ ਵਿੱਚ ਕੁੜੀ ਨਾਲ ਦਰਿੰਦਗੀ; ਮੁਲਜ਼ਮ ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ...
Nepal Flood: ਨੇਪਾਲ 'ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ
Nepal Flood: ਨੇਪਾਲ 'ਚ ਮਹਾਵਿਨਾਸ਼: ਤ੍ਰਿਸ਼ੂਲੀ ਟਨਲ ਵਿੱਚ ਜਿੰਦਗੀ ਬਚਾਉਣ ਦੀ ਜੰਗ...
Nepal Flood: ਨੁਵਾਕੋਟ 'ਚ ਹੜ੍ਹ ਕਾਰਨ ਤਬਾਹੀ, ਰਾਹਤ ਕੈਂਪ ਵਿੱਚ ਜਾਨਾਂ ਬਚਾਉਣ ਲਈ ਸੰਘਰਸ਼
Nepal Flood: ਨੁਵਾਕੋਟ 'ਚ ਹੜ੍ਹ ਕਾਰਨ ਤਬਾਹੀ, ਰਾਹਤ ਕੈਂਪ ਵਿੱਚ ਜਾਨਾਂ ਬਚਾਉਣ ਲਈ ਸੰਘਰਸ਼...
Ground Report: ਤਿੱਬਤ-ਨੇਪਾਲ ਸਰਹੱਦ 'ਤੇ ਨਵੀਂ ਝੀਲ ਕਾਰਨ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਦਾ ਅਲਰਟ
Ground Report: ਤਿੱਬਤ-ਨੇਪਾਲ ਸਰਹੱਦ 'ਤੇ ਨਵੀਂ ਝੀਲ ਕਾਰਨ ਫਿਰ ਹੜ੍ਹ ਦਾ ਖ਼ਤਰਾ, ਹੜ੍ਹ ਦਾ ਅਲਰਟ...
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ...
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ...