ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਹੰਗਾਮਾ, AAP ਤੇ ਅਕਾਲੀ ਵਿਦਿਆਰਥੀ ਆਗੂਆਂ ਵਿਚਾਲੇ ਹੋਈ ਝੜਪ, ਵੇਖੋ Video
ਪੰਜਾਬ ਯੂਨੀਵਰਸਿਟੀ 'ਚ ਆਮ ਆਦਮੀ ਪਾਰਟੀ ਦੇ CYSS ਅਤੇ ਅਕਾਲੀ ਦਲ ਦੇ SOI ਦੇ ਵਰਕਰ ਆਪਸ ਵਿਚਾਲੇ ਝੜਪ ਹੋ ਗਈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ ਨਿਊਜ਼। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਬੀਤੇ ਕੱਲ੍ਹ ਕਾਫੀ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਦੇ CYSS ਅਤੇ ਅਕਾਲੀ ਦਲ ਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਦੇ ਵਰਕਰ ਆਪਸ ਵਿੱਚ ਭਿੜ ਗਏ। ਪੁਲਿਸ ਦੀ ਮੌਜੂਦਗੀ ਵਿੱਚ ਦੋ ਗੁੱਟਾਂ ਵਿੱਚ ਝੜਪ ਹੋ ਗਈ। ਦੱਸ ਦਈਏ ਕਿ ਪੰਜਾਬ ਦੇ ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਕੱਲ੍ਹ ਪੰਜਾਬ ਯੂਨੀਵਰਸਿਟੀ ਪਹੁੰਚੇ ਸਨ। ਉਹ CYSS ਦੇ ਇੰਚਾਰਜ ਹਨ। ਐਸਓਆਈ ਦੇ ਵਰਕਰ ਉਨ੍ਹਾਂ ਦੇ ਇੱਥੇ ਆਉਣ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਦੋਵਾਂ ਗੁੱਟਾਂ ਵਿਚਾਲੇ ਝੜਪ ਹੋ ਗਈ।
ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ
SOI ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਵਿਰੋਧ ਵਿਚ ਹਰਿਆਣਾ ਅਤੇ ਪੰਜਾਬ ਵਿਚ ਕਿਸਾਨਾਂ ਦੇ ਧਰਨੇ ਦੇ ਸਮਰਥਨ ਵਿਚ ਉਹ ਪਿਛਲੇ ਕਈ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ, ਪਰ CYSS ਦੇ ਲੋਕਾਂ ਨੇ ਆ ਕੇ ਉਥੇ ਹੰਗਾਮਾ ਕਰ ਦਿੱਤਾ। ਇਸੇ ਕਾਰਨ ਇਹ ਝਗੜਾ ਹੋਇਆ ਹੈ।
Visuals from Panjab University show a verbal face-off that escalated into a fight when supporters of AAP MLA Ladi Dhose slapped other students from the SOI Party who were initially questioning about flood relief and later raised slogans against the Punjab Government and CYSS. pic.twitter.com/b5bDm974vS
— Gagandeep Singh (@Gagan4344) August 24, 2023
ਇਹ ਵੀ ਪੜ੍ਹੋ
SOI ਨੇ ਕੀਤਾ ਹਮਲਾ
CYSS ਦੇ ਚੋਣ ਇੰਚਾਰਜ ਸੁਮਿਤ ਰਾਹੁਲ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Adami Party) ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਵਿਦਿਆਰਥੀ ਆਗੂ ਉਨ੍ਹਾਂ ਦੀ ਜਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਪ੍ਰੋਗਰਾਮ ਵਿੱਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਵੀ ਆਏ ਹੋਏ ਸਨ ਪਰ SOI ਦੇ ਆਗੂ ਇਸ ਪ੍ਰੋਗਰਾਮ ਵਿੱਚ ਵਿਘਨ ਪਾਉਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆ ਕੇ ਪ੍ਰੋਗਰਾਮ ਦੌਰਾਨ ਹਮਲਾ ਕਰ ਦਿੱਤਾ।
Panjab University#Punjab #Chandigarh pic.twitter.com/uHmJmCg7Pn
— Akashdeep Thind (@thind_akashdeep) August 23, 2023
ਪੁਲਿਸ ਦੀ ਮੌਜੂਦਗੀ ‘ਚ ਹੰਗਾਮਾ
ਪੰਜਾਬ ਯੂਨੀਵਰਸਿਟੀ ਵਿੱਚ ਸਤੰਬਰ ਦੇ ਆਖਰੀ ਹਫ਼ਤੇ ਜਾਂ ਅਕਤੂਬਰ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿੱਚ ਅਕਸਰ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਇਸੇ ਕਾਰਨ ਚੰਡੀਗੜ੍ਹ ਪੁਲਿਸ ਨੇ ਕੁਝ ਦਿਨ ਪਹਿਲਾਂ ਸੈਕਟਰ-11 ਦੇ ਐਸਐਚਓ ਦਾ ਵੀ ਤਬਾਦਲਾ ਕਰ ਦਿੱਤਾ ਸੀ। CYSS ਅਤੇ SOI ਵਿਚਾਲੇ ਹੋਏ ਝਗੜੇ ਦੀ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੌਕੇ ‘ਤੇ ਪੁਲਿਸ ਵੀ ਤਾਇਨਾਤ ਸੀ। ਇਸ ਦੇ ਬਾਵਜੂਦ ਦੋਵੇਂ ਧਿਰ ਆਪਸ ਵਿੱਚ ਭਿੜ ਗਏ।