AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ਨਿਗਮ ਚੋਣਾਂ, ਵਾਰਡ ਰਾਖਵਾਂਕਰਨ ਦਾ ਅੱਜ ਨਿਕਲੇਗਾ ਡਰਾਅ; ਕਈ ਮੌਜੂਦਾ ਕੌਂਸਲਰਾਂ ਦੇ ਸਮੀਕਰਨ ਵਿਗੜਨ ਦੇ ਆਸਾਰ

ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖ਼ਰਾਂ 'ਤੇ ਪਹੁੰਚ ਗਈਆਂ ਹਨ। ਚੋਣਾਂ ਦੇ ਮੱਦੇਨਜ਼ਰ ਵਾਰਡਾਂ ਦੇ ਰਾਖਵਾਂਕਰਨ ਦਾ ਰਸਮੀ ਡਰਾਅ ਅੱਜ ਕੱਢਿਆ ਜਾਵੇਗਾ। ਸੈਕਟਰ-6 ਸਥਿਤ ਯੂਟੀ ਗੈਸਟ ਹਾਊਸ ਵਿਖੇ ਦੁਪਹਿਰ 3 ਵਜੇ ਸੂਬਾਈ ਚੋਣ ਕਮਿਸ਼ਨਰ (ਸਟੇਟ ਇਲੈਕਸ਼ਨ ਕਮਿਸ਼ਨਰ) ਦੀ ਸਿੱਧੀ ਨਿਗਰਾਨੀ ਹੇਠ ਇਹ ਡਰਾਅ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।

ਚੰਡੀਗੜ੍ਹ ਨਿਗਮ ਚੋਣਾਂ, ਵਾਰਡ ਰਾਖਵਾਂਕਰਨ ਦਾ ਅੱਜ ਨਿਕਲੇਗਾ ਡਰਾਅ; ਕਈ ਮੌਜੂਦਾ ਕੌਂਸਲਰਾਂ ਦੇ ਸਮੀਕਰਨ ਵਿਗੜਨ ਦੇ ਆਸਾਰ
tv9-punjabi
| Updated On: 11 Sep 2026 10:33 AM IST
Share

ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖ਼ਰਾਂ ‘ਤੇ ਪਹੁੰਚ ਗਈਆਂ ਹਨ। ਚੋਣਾਂ ਦੇ ਮੱਦੇਨਜ਼ਰ ਵਾਰਡਾਂ ਦੇ ਰਾਖਵਾਂਕਰਨ ਦਾ ਰਸਮੀ ਡਰਾਅ ਅੱਜ ਕੱਢਿਆ ਜਾਵੇਗਾ। ਸੈਕਟਰ-6 ਸਥਿਤ ਯੂਟੀ ਗੈਸਟ ਹਾਊਸ ਵਿਖੇ ਦੁਪਹਿਰ 3 ਵਜੇ ਸੂਬਾਈ ਚੋਣ ਕਮਿਸ਼ਨਰ (ਸਟੇਟ ਇਲੈਕਸ਼ਨ ਕਮਿਸ਼ਨਰ) ਦੀ ਸਿੱਧੀ ਨਿਗਰਾਨੀ ਹੇਠ ਇਹ ਡਰਾਅ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਇਸ ਡਰਾਅ ਦੇ ਨਿਕਲਣ ਤੋਂ ਤੁਰੰਤ ਬਾਅਦ ਇਹ ਸਥਿਤੀ ਬਿਲਕੁਲ ਸਪੱਸ਼ਟ ਹੋ ਜਾਵੇਗੀ ਕਿ ਸ਼ਹਿਰ ਦੇ ਕੁੱਲ 35 ਵਾਰਡਾਂ ਵਿੱਚੋਂ ਕਿਹੜੇ ਵਾਰਡ ਅਨੁਸੂਚਿਤ ਜਾਤੀ, ਐੱਸਸੀ ਮਹਿਲਾ, ਆਮ ਮਹਿਲਾ ਅਤੇ ਜਨਰਲ ਕੈਟੇਗਰੀ ਲਈ ਰਾਖਵੇਂ ਹੋਣਗੇ।

ਇਸ ਵਾਰ ਵਾਰਡਾਂ ਦੇ ਰਾਖਵਾਂਕਰਨ ਨੂੰ ਲੈ ਕੇ ਸ਼ਹਿਰ ਦੇ ਸਮੂਹ ਮੌਜੂਦਾ ਕੌਂਸਲਰਾਂ ਅਤੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਅੱਜ ਹੋਣ ਵਾਲੇ ਡਰਾਅ ‘ਤੇ ਟਿਕੀਆਂ ਹੋਈਆਂ ਹਨ। ਰਾਖਵਾਂਕਰਨ ਬਦਲਣ ਕਾਰਨ ਕਈ ਮੌਜੂਦਾ ਕੌਂਸਲਰਾਂ ਲਈ ਆਪਣੇ ਪੁਰਾਣੇ ਵਾਰਡਾਂ ਤੋਂ ਮੁੜ ਚੋਣ ਲੜਨ ਦੇ ਰਾਹ ਬੰਦ ਹੋ ਸਕਦੇ ਹਨ, ਜਦਕਿ ਕਈ ਵਾਰਡਾਂ ਦੀ ਸ਼੍ਰੇਣੀ ਬਦਲਣ ਨਾਲ ਨਵੇਂ ਉਮੀਦਵਾਰਾਂ ਲਈ ਚੋਣ ਪਿੜ ਵਿੱਚ ਉੱਤਰਨ ਦਾ ਸੁਨਹਿਰੀ ਮੌਕਾ ਬਣੇਗਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚੋਂ 4 ਵਾਰਡ ਐੱਸਸੀ, 3 ਵਾਰਡ ਐੱਸਸੀ ਮਹਿਲਾ, 9 ਵਾਰਡ ਆਮ ਮਹਿਲਾਵਾਂ ਲਈ ਅਤੇ 19 ਵਾਰਡ ਜਨਰਲ ਕੈਟੇਗਰੀ ਦੇ ਹਿੱਸੇ ਆਉਣਗੇ।

2021 ਦੀਆਂ ਚੋਣਾਂ ਵਿੱਚ ਰਾਖਵੇਂ ਰਹੇ ਵਾਰਡ ਇਸ ਵਾਰ ਰੋਟੇਸ਼ਨ ਤੋਂ ਬਾਹਰ

ਯੂਟੀ ਪ੍ਰਸ਼ਾਸਨ ਨੇ ਵਾਰਡਾਂ ਦੇ ਰਾਖਵਾਂਕਰਨ ਲਈ ਰੋਟੇਸ਼ਨ ਦਾ ਖ਼ਾਸ ਫ਼ਾਰਮੂਲਾ ਤੈਅ ਕੀਤਾ ਹੈ। ਇਸ ਨਿਯਮ ਮੁਤਾਬਕ ਸਾਲ 2021 ਦੀਆਂ ਨਗਰ ਨਿਗਮ ਚੋਣਾਂ ਵਿੱਚ ਜੋ ਵਾਰਡ ਐੱਸਸੀ ਸ਼੍ਰੇਣੀ ਲਈ ਰਾਖਵੇਂ ਸਨ, ਉਹ ਇਸ ਵਾਰ ਮੁੜ ਉਸੇ ਕੈਟੇਗਰੀ ਲਈ ਰਾਖਵੇਂ ਨਹੀਂ ਹੋਣਗੇ। ਅਜਿਹੇ ਵਾਰਡਾਂ ਨੂੰ ਰੋਟੇਸ਼ਨ ਪ੍ਰਣਾਲੀ ਦੇ ਆਧਾਰ ‘ਤੇ ਬਾਹਰ ਰੱਖਿਆ ਜਾਵੇਗਾ ਅਤੇ ਬਾਕੀ ਵਾਰਡਾਂ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਦੀ ਪ੍ਰਤੀਸ਼ਤਤਾ ਦੇ ਆਧਾਰ ‘ਤੇ ਨਵਾਂ ਰਾਖਵਾਂਕਰਨ ਲਾਗੂ ਹੋਵੇਗਾ। ਬਾਕੀ ਬਚਦੇ ਵਾਰਡਾਂ ਵਿੱਚ ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਜਿਨ੍ਹਾਂ ਇਲਾਕਿਆਂ ਵਿੱਚ ਐੱਸਸੀ ਭਾਈਚਾਰੇ ਦੀ ਆਬਾਦੀ ਦੀ ਫ਼ੀਸਦੀ ਸਭ ਤੋਂ ਵੱਧ ਹੋਵੇਗੀ, ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਚੁਣਿਆ ਜਾਵੇਗਾ। ਇਸੇ ਅੰਕੜਾ ਆਧਾਰ ‘ਤੇ ਐੱਸਸੀ ਅਤੇ ਐੱਸਸੀ ਮਹਿਲਾ ਵਰਗ ਲਈ ਵਾਰਡਾਂ ਦੀ ਚੋਣ ਕੀਤੀ ਜਾਵੇਗੀ।

19 ਜਨਰਲ ਵਾਰਡਾਂ ਵਿੱਚੋਂ ਕਈ ਹੋ ਸਕਦੇ ਹਨ ਰਾਖਵੇਂ

ਮੌਜੂਦਾ ਸਮੇਂ ਵਿੱਚ ਨਗਰ ਨਿਗਮ ਦੇ ਬਹੁਤੇ ਵਾਰਡ ਜਨਰਲ ਕੈਟੇਗਰੀ ਅਧੀਨ ਆਉਂਦੇ ਹਨ। ਅੱਜ ਹੋਣ ਵਾਲੇ ਡਰਾਅ ਤੋਂ ਬਾਅਦ ਇਹਨਾਂ ਵਿੱਚੋਂ ਕਈ ਜਨਰਲ ਵਾਰਡ ਐੱਸਸੀ, ਐੱਸਸੀ ਮਹਿਲਾ ਜਾਂ ਆਮ ਮਹਿਲਾ ਸ਼੍ਰੇਣੀ ਵਿੱਚ ਤਬਦੀਲ ਹੋ ਸਕਦੇ ਹਨ। ਅਜਿਹੀ ਸਥਿਤੀ ਪੈਦਾ ਹੋਣ ਨਾਲ ਮੌਜੂਦਾ ਕੌਂਸਲਰਾਂ ਅਤੇ ਪਿਛਲੇ ਲੰਬੇ ਸਮੇਂ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਥਾਨਕ ਆਗੂਆਂ ਦੇ ਸਿਆਸੀ ਗੁਣਾਂ-ਜੋੜ ਪੂਰੀ ਤਰ੍ਹਾਂ ਵਿਗੜ ਸਕਦੇ ਹਨ। ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਹੁਣ ਤੱਕ ਆਪੋ-ਆਪਣੇ ਇਲਾਕਿਆਂ ਵਿੱਚ ਦਾਅਵੇਦਾਰੀ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਸਨ, ਪਰ ਅੱਜ ਦੇ ਡਰਾਅ ਤੋਂ ਬਾਅਦ ਹੀ ਅਸਲ ਤਸਵੀਰ ਸਾਹਮਣੇ ਆਵੇਗੀ ਕਿ ਕਿਸ ਵਾਰਡ ਤੋਂ ਕੌਣ ਮੈਦਾਨ ਵਿੱਚ ਨਿੱਤਰ ਸਕਦਾ ਹੈ।

ਭਾਜਪਾ, ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ‘ਤੇ ਪਵੇਗਾ ਸਿੱਧਾ ਅਸਰ

ਵਾਰਡ ਰਾਖਵਾਂਕਰਨ ਦੇ ਫ਼ੇਰਬਦਲ ਦਾ ਸਿੱਧਾ ਅਸਰ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨਾਂ ਹੀ ਪਾਰਟੀਆਂ ਦੇ ਮੌਜੂਦਾ ਕੌਂਸਲਰਾਂ ‘ਤੇ ਪੈਣਾ ਲਾਜ਼ਮੀ ਹੈ। ਜੇਕਰ ਕਿਸੇ ਮੌਜੂਦਾ ਜਨਰਲ ਵਾਰਡ ਨੂੰ ਮਹਿਲਾ ਜਾਂ ਐੱਸਸੀ ਸ਼੍ਰੇਣੀ ਲਈ ਰਾਖਵਾਂ ਐਲਾਨ ਦਿੱਤਾ ਜਾਂਦਾ ਹੈ, ਤਾਂ ਉੱਥੋਂ ਦੇ ਮੌਜੂਦਾ ਕੌਂਸਲਰ ਨੂੰ ਆਪਣੀ ਸਿਆਸੀ ਹੋਂਦ ਬਚਾਉਣ ਲਈ ਕਿਸੇ ਹੋਰ ਗੁਆਂਢੀ ਵਾਰਡ ਦੀ ਭਾਲ ਕਰਨੀ ਪਵੇਗੀ। ਇਸੇ ਤਰ੍ਹਾਂ, ਜਿਹੜੇ ਵਾਰਡ ਇਸ ਵੇਲੇ ਮਹਿਲਾ ਜਾਂ ਐੱਸਸੀ ਸ਼੍ਰੇਣੀ ਵਿੱਚ ਹਨ ਅਤੇ ਹੁਣ ਜਨਰਲ ਹੋ ਜਾਣਗੇ, ਉੱਥੇ ਕਈ ਨਵੇਂ ਮਰਦ ਉਮੀਦਵਾਰਾਂ ਦੀ ਦਾਅਵੇਦਾਰੀ ਜ਼ੋਰ ਫੜੇਗੀ।

ਰੋਟੇਸ਼ਨ ਦੇ ਘੇਰੇ ਵਿੱਚ ਆਉਣਗੇ ਮਹਿਲਾਵਾਂ ਲਈ ਰਾਖਵੇਂ 9 ਵਾਰਡ

ਨਗਰ ਨਿਗਮ ਵਿੱਚ ਇਸ ਸਮੇਂ ਔਰਤਾਂ ਲਈ ਰਾਖਵੇਂ 9 ਵਾਰਡਾਂ ਉੱਤੇ ਵੀ ਰੋਟੇਸ਼ਨ ਦੀ ਪ੍ਰਕਿਰਿਆ ਲਾਗੂ ਹੋਵੇਗੀ। ਇਸ ਕਾਰਨ ਇਹ ਵਾਰਡ ਮਹਿਲਾ ਸ਼੍ਰੇਣੀ ਵਿੱਚੋਂ ਨਿਕਲ ਕੇ ਜਨਰਲ ਜਾਂ ਕਿਸੇ ਹੋਰ ਰਾਖਵੀਂ ਸ਼੍ਰੇਣੀ ਵਿੱਚ ਤਬਦੀਲ ਹੋ ਸਕਦੇ ਹਨ। ਇਸ ਬਦਲਾਅ ਨਾਲ ਮੌਜੂਦਾ ਮਹਿਲਾ ਕੌਂਸਲਰਾਂ ਸਾਹਮਣੇ ਆਪਣੀ ਪੁਰਾਣੀ ਥਾਂ ਤੋਂ ਮੁੜ ਚੋਣ ਲੜਨ ਨੂੰ ਲੈ ਕੇ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਦੂਜੇ ਪਾਸੇ, ਜਿਹੜੇ ਨਵੇਂ ਵਾਰਡ ਮਹਿਲਾ ਸ਼੍ਰੇਣੀ ਲਈ ਰਾਖਵੇਂ ਹੋਣਗੇ, ਉੱਥੇ ਵੱਖ-ਵੱਖ ਪਾਰਟੀਆਂ ਵੱਲੋਂ ਨਵੇਂ ਮਹਿਲਾ ਚਿਹਰਿਆਂ ਨੂੰ ਟਿਕਟ ਦਿਵਾਉਣ ਦੀ ਦੌੜ ਤੇਜ਼ ਹੋ ਜਾਵੇਗੀ।

ਇਸ ਤੋਂ ਇਲਾਵਾ ਐੱਸਸੀ ਅਤੇ ਐੱਸਸੀ ਮਹਿਲਾ ਵਰਗ ਲਈ ਮੌਜੂਦਾ ਰਾਖਵੇਂ ਵਾਰਡਾਂ ਵਿੱਚ ਵੀ ਰੋਟੇਸ਼ਨ ਕਾਰਨ ਤਬਦੀਲੀ ਦੇਖਣ ਨੂੰ ਮਿਲੇਗੀ। ਜੇਕਰ ਇਹ ਵਾਰਡ ਜਨਰਲ ਕੈਟੇਗਰੀ ਵਿੱਚ ਤਬਦੀਲ ਹੁੰਦੇ ਹਨ ਤਾਂ ਉੱਥੇ ਨਵੇਂ ਚੋਣ ਲੜਨ ਵਾਲੇ ਦਾਅਵੇਦਾਰਾਂ ਦੀ ਗਿਣਤੀ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲੇਗਾ, ਜਿਸ ਨਾਲ ਚੋਣ ਮੁਕਾਬਲਾ ਹੋਰ ਦਿਲਚਸਪ ਹੋ ਜਾਵੇਗਾ।

Follow Us
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...