AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ‘ਚ ਫਲੈਟ ਖਰੀਦਣਾ ਹੋਵੇਗਾ ਸਸਤਾ! ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ, ਹੁਣ 4 ਦੀ ਬਜਾਏ ਬਣਨਗੀਆਂ 6 ਮੰਜ਼ਿਲਾਂ

ਚੰਡੀਗੜ੍ਹ ਹਾਊਸਿੰਗ ਬੋਰਡ ਦੀ ਬਹੁ-ਪ੍ਰਤੀਖਿਆਿਤ ਗਰੁੱਪ ਹਾਊਸਿੰਗ ਸਕੀਮ ਨੂੰ ਲੈ ਕੇ ਪ੍ਰਸ਼ਾਸਨ ਨੇ ਵੱਡੇ ਬਦਲਾਅ ਕੀਤੇ ਹਨ। ਸੈਕਟਰ 53 ਵਿੱਚ ਬਣਨ ਵਾਲੇ ਫਲੈਟਾਂ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਫਲੋਰ ਏਰੀਆ ਰੇਸ਼ੋ (FAR) ਨੂੰ 1.2 ਤੋਂ ਵਧਾ ਕੇ 2.4 ਕਰ ਦਿੱਤਾ ਹੈ। ਇਸ ਫੈਸਲੇ ਨਾਲ ਹੁਣ ਇਨ੍ਹਾਂ ਇਮਾਰਤਾਂ ਦੀ ਉਚਾਈ ਵਧੇਗੀ ਅਤੇ 4-5 ਮੰਜ਼ਿਲਾਂ ਦੀ ਬਜਾਏ 6 ਮੰਜ਼ਿਲਾਂ ਤੱਕ ਨਿਰਮਾਣ ਹੋ ਸਕੇਗਾ।

ਚੰਡੀਗੜ੍ਹ 'ਚ ਫਲੈਟ ਖਰੀਦਣਾ ਹੋਵੇਗਾ ਸਸਤਾ! ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ, ਹੁਣ 4 ਦੀ ਬਜਾਏ ਬਣਨਗੀਆਂ 6 ਮੰਜ਼ਿਲਾਂ
ਚੰਡੀਗੜ੍ਹ: ਫਲੈਟ ਹੋਣਗੇ ਸਸਤੇ, ਹੁਣ 4 ਦੀ ਬਜਾਏ ਬਣਨਗੀਆਂ 6 ਮੰਜ਼ਿਲਾਂ
tv9-punjabi
| Published: 11 Apr 2026 19:14 PM IST
Share

ਚੰਡੀਗੜ੍ਹ ਹਾਊਸਿੰਗ ਬੋਰਡ ਦੀ ਬਹੁ-ਪ੍ਰਤੀਖਿਆਿਤ ਗਰੁੱਪ ਹਾਊਸਿੰਗ ਸਕੀਮ ਨੂੰ ਲੈ ਕੇ ਪ੍ਰਸ਼ਾਸਨ ਨੇ ਵੱਡੇ ਬਦਲਾਅ ਕੀਤੇ ਹਨ। ਸੈਕਟਰ 53 ਵਿੱਚ ਬਣਨ ਵਾਲੇ ਫਲੈਟਾਂ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਫਲੋਰ ਏਰੀਆ ਰੇਸ਼ੋ (FAR) ਨੂੰ 1.2 ਤੋਂ ਵਧਾ ਕੇ 2.4 ਕਰ ਦਿੱਤਾ ਹੈ। ਇਸ ਫੈਸਲੇ ਨਾਲ ਹੁਣ ਇਨ੍ਹਾਂ ਇਮਾਰਤਾਂ ਦੀ ਉਚਾਈ ਵਧੇਗੀ ਅਤੇ 4-5 ਮੰਜ਼ਿਲਾਂ ਦੀ ਬਜਾਏ 6 ਮੰਜ਼ਿਲਾਂ ਤੱਕ ਨਿਰਮਾਣ ਹੋ ਸਕੇਗਾ।

ਕੀਮਤਾਂ ‘ਚ ਕਟੌਤੀ ਦੀ ਕੋਸ਼ਿਸ਼

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕਲੈਕਟਰ ਰੇਟਾਂ ਵਿੱਚ ਹੋਏ ਵਾਧੇ ਕਾਰਨ ਇਸ ਪ੍ਰੋਜੈਕਟ ਦੀ ਲਾਗਤ ਵਿੱਚ 35 ਤੋਂ 40 ਫੀਸਦੀ ਤੱਕ ਦਾ ਉਛਾਲ ਆਇਆ ਹੈ। ਮੌਜੂਦਾ ਅਨੁਮਾਨ ਮੁਤਾਬਕ EWS ਫਲੈਟ ਦੀ ਕੀਮਤ 74 ਲੱਖ, 2BHK ਦੀ 1.97 ਕਰੋੜ ਅਤੇ 3BHK ਦੀ ਕੀਮਤ 2.30 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ FAR ਵਧਣ ਨਾਲ ਇੱਕੋ ਜ਼ਮੀਨ ‘ਤੇ ਫਲੈਟਾਂ ਦੀ ਗਿਣਤੀ ਵਧੇਗੀ, ਜਿਸ ਨਾਲ ਉਸਾਰੀ ਦੀ ਲਾਗਤ ਪ੍ਰਤੀ ਯੂਨਿਟ ਘੱਟ ਜਾਵੇਗੀ ਅਤੇ ਆਮ ਲੋਕਾਂ ਲਈ ਫਲੈਟ ਸਸਤੇ ਹੋ ਸਕਣਗੇ।

ਡਿਮਾਂਡ ਸਰਵੇ ਦੇ ਹੈਰਾਨੀਜਨਕ ਨਤੀਜੇ

ਸਾਲ 2018 ਵਿੱਚ ਲਾਂਚ ਹੋਈ ਇਹ ਸਕੀਮ ਉੱਚੀਆਂ ਕੀਮਤਾਂ ਕਾਰਨ ਫੇਲ੍ਹ ਹੋ ਗਈ ਸੀ, ਪਰ ਨਵੰਬਰ 2024 ਵਿੱਚ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ‘ਤੇ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ। ਮਾਰਚ 2025 ਵਿੱਚ ਕੀਤੇ ਗਏ ਡਿਮਾਂਡ ਸਰਵੇ ਵਿੱਚ ਦੇਖਿਆ ਗਿਆ ਕਿ ਸਿਰਫ 372 ਫਲੈਟਾਂ ਲਈ 7,468 ਲੋਕਾਂ ਨੇ ਅਪਲਾਈ ਕੀਤਾ ਹੈ। ਇਸ ਭਾਰੀ ਮੰਗ ਨੂੰ ਦੇਖਦੇ ਹੋਏ ਪ੍ਰਸ਼ਾਸਨ ਇਸ ਸਕੀਮ ਨੂੰ ਜਲਦ ਲਾਂਚ ਕਰਨ ਦੀ ਤਿਆਰੀ ਵਿੱਚ ਹੈ।

ਇੰਡਸਟਰੀਅਲ ਏਰੀਆ ਵਿੱਚ ਵੀ ਮਿਲੇਗੀ ਰਾਹਤ

ਪ੍ਰਸ਼ਾਸਨ ਨੇ ਰਿਹਾਇਸ਼ੀ ਖੇਤਰ ਦੇ ਨਾਲ-ਨਾਲ ਇੰਡਸਟਰੀਅਲ ਏਰੀਆ ਫੇਜ਼ 1 ਅਤੇ 2 ਵਿੱਚ ਵੀ FAR ਨੂੰ ਮੌਜੂਦਾ 0.75 ਅਤੇ 1.0 ਤੋਂ ਵਧਾ ਕੇ 2.0 ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਗੈਰ-ਹੈਰੀਟੇਜ ਸੈਕਟਰਾਂ ਵਿੱਚ ਕਮਰਸ਼ੀਅਲ, ਹੋਟਲ ਅਤੇ ਵਿਦਿਅਕ ਸੰਸਥਾਵਾਂ ਨੂੰ ਵੀ ਵਾਧੂ FAR ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਸੈਕਟਰ 1 ਤੋਂ 30 (ਫੇਜ਼-1) ਦੇ ਹੈਰੀਟੇਜ ਸਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।

‘ਬੈੱਡ ਐਂਡ ਬ੍ਰੇਕਫਾਸਟ’ ਸਕੀਮ

ਚੰਡੀਗੜ੍ਹ ਪ੍ਰਸ਼ਾਸਨ ਸੈਲਾਨੀਆਂ ਨੂੰ ਸਸਤੀ ਅਤੇ ਆਲੀਸ਼ਾਨ ਰਿਹਾਇਸ਼ ਮੁਹੱਈਆ ਕਰਵਾਉਣ ਲਈ ‘ਬੈੱਡ ਐਂਡ ਬ੍ਰੇਕਫਾਸਟ’ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤਹਿਤ ਸੈਲਾਨੀ ਮਹਿੰਗੇ ਹੋਟਲਾਂ ਦੀ ਬਜਾਏ ਸ਼ਹਿਰ ਦੀਆਂ ਸ਼ਾਨਦਾਰ ਕੋਠੀਆਂ ਵਿੱਚ ਰਹਿ ਸਕਣਗੇ।

ਪਾਲਿਸੀ ਦੀਆਂ ਮੁੱਖ ਵਿਸ਼ੇਸ਼ਤਾਵਾਂ

ਕਮਾਈ ਦਾ ਸਾਧਨ: ਕੋਠੀ ਮਾਲਕ ਆਪਣੇ ਘਰ ਵਿੱਚ ਵੱਧ ਤੋਂ ਵੱਧ 8 ਕਮਰੇ ਕਿਰਾਏ ‘ਤੇ ਦੇ ਸਕਣਗੇ। ਇਸ ਨਾਲ ਉਨ੍ਹਾਂ ਦੀ ਕਮਾਈ ਵਧੇਗੀ ਅਤੇ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਉਨ੍ਹਾਂ ਨੂੰ ਕੋਈ ‘ਕਮਰਸ਼ੀਅਲ’ ਟੈਕਸ ਨਹੀਂ ਦੇਣਾ ਪਵੇਗਾ। ਬਿਜਲੀ ਅਤੇ ਪਾਣੀ ਦੇ ਬਿੱਲ ਘਰੇਲੂ ਦਰਾਂ ‘ਤੇ ਹੀ ਲੱਗਣਗੇ।

ਸਹੂਲਤਾਂ ਅਤੇ ਨਿਯਮ: ਹਰ ਕਮਰੇ ਨਾਲ ਅਟੈਚਡ ਬਾਥਰੂਮ (ਵੈਸਟਰਨ ਟਾਇਲਟ ਸਮੇਤ) ਹੋਣਾ ਲਾਜ਼ਮੀ ਹੈ। ਕਮਰਿਆਂ ਵਿੱਚ ਹਵਾ, ਰੌਸ਼ਨੀ ਅਤੇ ਪਾਰਕਿੰਗ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਇੱਕ ਕਮਰੇ ਵਿੱਚ ਵੱਧ ਤੋਂ ਵੱਧ ਦੋ ਬੈੱਡ ਰੱਖੇ ਜਾ ਸਕਦੇ ਹਨ।

ਸੁਝਾਅ ਮੰਗੇ: ਪ੍ਰਸ਼ਾਸਨ ਨੇ ਇਸ ਪਾਲਿਸੀ ਦਾ ਡਰਾਫਟ ਤਿਆਰ ਕਰ ਲਿਆ ਹੈ ਅਤੇ 14 ਅਪ੍ਰੈਲ 2026 ਤੱਕ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ। ਲੋਕਾਂ ਦੀ ਸਹਿਮਤੀ ਤੋਂ ਬਾਅਦ ਇਸ ਨੂੰ ਪੂਰੇ ਸ਼ਹਿਰ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

Follow Us
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...