Punjab BJP New Chief: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੁਣ ਸਾਂਭਣਗੇ ਪੰਜਾਬ ਬੀਜੇਪੀ ਦੀ ਕਮਾਨ
ਭਾਰਜੀ ਜਨਤਾ ਪਾਰਟੀ ਨੇ ਸੁਨੀਲ ਜਾਖੜ ਨੂੰ ਅਹਿਮ ਜਿੰਮੇਵਾਰੀ ਦਿੰਦਿਆਂ ਉਨ੍ਹਾਂ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਲਗਾਇਆ ਹੈ। ਪੰਜਾਬ ਤੋਂ ਇਲਾਵਾ ਬੀਜੇਪੀ ਨੇ ਹੋਰ ਵੀ ਕਈ ਸੂਬਿਆਂ ਵਿੱਚ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਹਨ।
ਪੰਜਾਬ ਨਿਊਜ। ਬੀਜੇਪੀ ਨੇ ਆਪਣਾ ਪੰਜਾਬ ਪ੍ਰਧਾਨ ਬਦਲ ਦਿੱਤਾ ਹੈ। ਇਹ ਜਿੰਮੇਵਾਰੀ ਹੁਣ ਕਾਂਗਰਸ ਤੋਂ (ਭਾਰਤੀ ਜਨਤਾ ਪਾਰਟੀ) ਭਾਜਪਾ ਵਿੱਚ ਸ਼ਾਮਲ ਹੋਏ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਸੌਂਪੀ ਗਈ ਹੈ। ਭਾਜਪਾ ਹਾਈਕਮਾਨ ਵੱਲੋਂ ਇਸ ਤਬਦੀਲੀ ਨੂੰ ਲੈ ਕੇ ਅਧਿਕਾਰਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭਾਜਪਾ ਨੇ ਪੰਜਾਬ ਦੇ ਨਾਲ-ਨਾਲ ਹੋਰਨਾਂ ਕਈ ਸੂਬਿਆਂ ਵਿੱਚ ਵੀ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ।
ਸੁਨੀਲ ਜਾਖੜ ਦੇ ਸੂਬਾ ਪ੍ਰਧਾਨ ਬਣਨ ਦੀਆਂ ਖਬਰਾਂ ਵੀ ਸੋਮਵਾਰ ਪੂਰਾ ਦਿਨ ਮੀਡੀਆ ਦੀਆਂ ਸੁਰਖੀਆਂ ਬਣੀਆਂ ਰਹੀਆਂ, ਪਰ ਸ਼ਾਮ ਹੁੰਦੇ-ਹੁੰਦੇ ਹੁਣ ਤੱਕ ਪੰਜਾਬ ਭਾਜਪਾ ਦੀ ਕਮਾਨ ਸਾਂਭਦੇ ਆਏ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਆਪਣਾ ਅਸਤੀਫਾ ਦੇਣ ਦੀਆਂ ਖਬਰਾਂ ਦਾ ਜੋਰਦਾਰ ਖੰਡਨ ਕਰ ਦਿੱਤਾ। ਪਰ ਮੰਗਲਵਾਰ ਨੂੰ ਬੀਜੇਪੀ ਨੇ ਅਧਿਕਾਰਕ ਪੱਤਰ ਜਾਰੀ ਕਰਕੇ ਸੁਨੀਲ ਜਾਖੜ ਨੂੰ ਕਮਾਨ ਸੌਂਪਣ ਦੀ ਖਬਰ ‘ਤੇ ਮੁਹਰ ਲਗਾ ਦਿੱਤੀ ਹੈ।
ਖ਼ਬਰ ਇਹ ਵੀ ਆਈ ਸੀ ਕਿ ਸੁਨੀਲ ਜਾਖੜ ਨੂੰ ਸੂਬੇ ਦੀ ਕਮਾਨ ਸੌਂਪਨ ਨੂੰ ਲੈ ਕੇ ਪਾਰਟੀ ਦੇ ਜਿਆਦਾਤਰ ਆਗੂਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਸੀ। ਪਰ ਪਾਰਟੀ ਹਾਈ ਕਮਾਨ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਨਰਾਜ਼ ਆਗੂਆਂ ਨੂੰ ਮਣਾਉਣ ਦੀ ਜਿੰਮੇਦਾਰੀ ਸੌਂਪੀ ਸੀ।
ਕੈਪਟਨ ਨੇ ਦਿੱਤੀ ਜਾਖੜ ਨੂੰ ਵਧਾਈ
ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਇਸ ਨਵੀਂ ਜਿੰਮੇਦਾਰੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰ ਲਿੱਖਿਆ- ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਚੁਣੇ ਜਾਣ ‘ਤੇ ਦਿਲੋਂ ਵਧਾਈ। ਮੈਨੂੰ ਯਕੀਨ ਹੈ ਕਿ ਉਹ ਪੰਜਾਬ ਵਿਚ ਪਾਰਟੀ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਗੇ।
ਇਹ ਵੀ ਪੜ੍ਹੋ
My heartiest congratulations to @sunilkjakhar on being appointed as the new president of @BJP4Punjab.
I am sure you will take the party to newer heights in Punjab. Best wishes!
— Capt.Amarinder Singh (@capt_amarinder) July 4, 2023
ਦੋ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਰਹੇ ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਦੀ ਗੱਲ ਕਰੀਏ ਤਾਂ ਉਹ 18 ਜਨਵਰੀ 2020 ਨੂੰ ਦੂਜੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2010 ਵਿੱਚ ਪਹਿਲੀ ਵਾਰ ਇਹ ਜਿੰਮੇਦਾਰੀ ਸੌਂਪੀ ਗਈ ਸੀ। ਭਾਜਪਾ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਸੰਗਰੂਰ ਅਤੇ ਜਲੰਧਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਵੀ ਲੜੀਆਂ, ਪਰ ਪਾਰਟੀ ਨੂੰ ਤਿੰਨੋਂ ਥਾਵਾਂ ਤੇ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਕੋਲ ਹੁਣ ਮਾਲਵਾ ਦੇ ਵੱਡੇ ਚੇਹਰੇ
ਭਾਜਪਾ ਕੋਲ ਇਸ ਵੇਲ੍ਹੇ ਮਾਲਵੇ ਵਿੱਚ ਇੱਕ-ਦੋ ਨਹੀਂ, ਸਗੋਂ ਕਈ ਮਜ਼ਬੂਤ ਚਿਹਰੇ ਹਨ। ਇਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਕੇਵਲ ਸਿੰਘ ਢਿੱਲੋਂ, ਅਰਵਿੰਦ ਖੰਨਾ, ਸੁਨੀਲ ਜਾਖੜ, ਗੁਰਪ੍ਰੀਤ ਸਿੰਘ ਕਾਂਗੜ ਅਤੇ ਮਨਪ੍ਰੀਤ ਸਿੰਘ ਬਾਦਲ ਮੁੱਖ ਰੂਪ ਵਿੱਚ ਸ਼ਾਮਲ ਹਨ। ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਮਾਲਵੇ ਵਿਚ ਬਹੁਤ ਕਮਜ਼ੋਰ ਹੋ ਗਈ ਸੀ। ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਜਦੋਂ ਭਾਜਪਾ ਚੋਣਾਂ ਲੜਦੀ ਸੀ ਤਾਂ ਉਸਦੇ ਹਿੱਸੇ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਸੀਟ ਆਉਂਦੀ ਸੀ। ਮਾਲਵੇ ਵਿੱਚ ਅਕਾਲੀ ਦਲ ਭਾਜਪਾ ਨੂੰ ਕੋਈ ਸੀਟ ਨਹੀਂ ਦਿੱਤੀ ਸੀ। ਜਿਸ ਕਾਰਨ ਮਾਲਵੇ ਵਿੱਚ ਭਾਜਪਾ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਸੀ।
ਹੋਰਨਾਂ ਸੂਬਿਆਂ ‘ਚ ਵੀ ਨਵੀਂ ਨਿਯੂਕਤੀਆਂ
ਭਾਜਪਾ ਨੇ ਪੰਜਾਬ ਦੇ ਨਾਲ-ਨਾਲ ਹੋਰਨਾਂ ਕਈ ਸੂਬਿਆਂ ਵਿੱਚ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਹਾਈਕਮਾਨ ਵੱਲੋਂ ਜਾਰੀ ਸੂਚਨਾ ਮੁਤਾਬਕ, ਬਾਬੂ ਲਾਲ ਮਰਾਂਡੀ ਨੂੰ ਝਾਰਖੰਡ ਦਾ ਪ੍ਰਧਾਨ, ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐਮ ਕਿਰਨ ਕੁਮਾਰ ਰੈੱਡੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਦਾ ਮੈਂਬਰ, ਕੇਂਦਰੀ ਮੰਤਰੀ ਅਤੇ ਸਾਂਸਦ ਜੀ ਕਿਸ਼ਨ ਰੈੱਡੀ ਨੂੰ ਤੇਲੰਗਾਨਾ ਭਾਜਪਾ ਦਾ ਪ੍ਰਧਾਨ ਅਤੇ ਡੀ ਪੁਰਨਦੇਸ਼ਵਨੀ ਨੂੰ ਆਂਧਰਾ ਪ੍ਰਦੇਸ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪ੍ਰਗਤੀ ਮੈਦਾਨ ਦੇ ਕਨਵੈਨਸ਼ਨ ਸੈਂਟਰ ਵਿੱਚ ਕੈਬਿਨੈਟ ਦੇ ਸਹਿਯੋਗੀਆਂ ਨਾਲ ਪੰਜ ਘੰਟੇ ਲੰਬੀ ਮੀਟਿੰਗ ਕੀਤੀ ਸੀ। ਪੀਐਮ ਨੇ ਮਜ਼ਾਕੀਆ ਲਹਿਜੇ ਵਿੱਚ ਇਹ ਵੀ ਕਿਹਾ ਸੀ ਕਿ ਜੇਕਰ ਜਨਤਾ ਦੀ ਸੇਵਾ ਕਰਨ ਦਾ ਸੰਕਲਪ ਹੋਵੇ ਤਾਂ ਉਸ ਨੂੰ ਪੂਰਾ ਕਰਨ ਲਈ ਕਿਸੇ ਅਹੁਦੇ ਦੀ ਲੋੜ ਨਹੀਂ ਹੁੰਦੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ