ਕੌਣ ਸੀ ਚੀਨੀ ਕੁਬਾਹੇੜੀ, ਜਿਸ ਦਾ ਚੰਡੀਗੜ੍ਹ ‘ਚ ਕੀਤਾ ਗਿਆ ਕਤਲ? ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ ਜ਼ਿੰਮੇਵਾਰੀ
ਚਰਨਪ੍ਰੀਤ ਸਿੰਘ ਜੋ ਕਿ ਚੀਨੀ ਕੁਬਾਹੇੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਮੁਲਾਂਪੁਰ ਦੇ ਕੁਬਾਹੇੜੀ ਦਾ ਰਹਿਣ ਵਾਲੀ ਸੀ। ਉਸ ਦੀ ਨਿਊ ਚੰਡੀਗੜ੍ਹ 'ਚ ਨਾਗਰਾ ਰੀਅਲ ਇਸਟੇਟ ਸੀ। ਚੀਨੀ ਕੁਬਾਹੇੜੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਸ਼ਹੂਰ ਸੀ। ਇਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ 48 ਹਜ਼ਾਰ ਤੋਂ ਵੱਧ ਫੋਲੋਅਰਜ਼ ਹਨ।
ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-9 ਵਿਖੇ ਇੱਕ ਜਿੰਮ ਦੇ ਬਾਹਰ ਇੱਕ ਨੌਜਵਾਨ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਹਿਚਾਣਾ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਵਜੋਂ ਹੋਈ ਹੈ, ਜੋ ਕਿ ਰੀਅਲ ਇਸਟੇਟ ਦਾ ਕੰਮ ਕਰਦਾ ਸੀ। ਕਤਲ ਦੀ ਘਟਨਾ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਲਈ ਹੈ। ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਲੱਕੀ ਪਟਿਆਲ ਨੇ ਦਾਅਵਾ ਕੀਤਾ ਹੈ ਕਿ ਕਾਰੋਬਾਰੀ ਉਸ ਦੀ ਵਿਰੋਧੀ ਗੈਂਗ ਦਾ ਬੰਦਾ ਸੀ।
ਕੌਣ ਸੀ ਚਰਨਪ੍ਰੀਤ ਸਿੰਘ?
ਚਰਨਪ੍ਰੀਤ ਸਿੰਘ (ਉਮਰ 31 ਸਾਲ ਦੇ ਕਰੀਬ) ਜੋ ਕਿ ਚੀਨੀ ਕੁਬਾਹੇੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਮੁਲਾਂਪੁਰ ਦੇ ਕੁਬਾਹੇੜੀ ਦਾ ਰਹਿਣ ਵਾਲਾ ਸੀ। ਉਸ ਦੀ ਨਿਊ ਚੰਡੀਗੜ੍ਹ ‘ਚ ਨਾਗਰਾ ਰੀਅਲ ਇਸਟੇਟ ਨਾਮ ਤੋਂ ਕੰਪਨੀ ਸੀ। ਚੀਨੀ ਕੁਬਾਹੇੜੀ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਮਸ਼ਹੂਰ ਸੀ। ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 50 ਹਜ਼ਾਰ ਤੋਂ ਵੱਧ ਫੋਲੋਅਰਜ਼ ਹਨ। ਉਹ ਅਕਸਰ ਜਿੰਮ, ਗੱਡੀਆਂ, ਦੋਸਤਾਂ ਤੇ ਟੂਰਿਸਜ਼ਮ ਨਾਲ ਜੁੜੀਆਂ ਆਪਣੀਆਂ ਫੋਟੋਆਂ ਸਾਂਝੀਆਂ ਕਰਦਾ ਹੁੰਦਾ ਸੀ।
View this post on Instagram
ਕਿਵੇਂ ਹੋਇਆ ਕਤਲ?
ਚੀਨੀ ਕੁਬਾਹੇੜੀ ਚੰਡੀਗੜ੍ਹ ਦੇ ਸੈਕਟਰ-9 ਦੀ ਜਿੰਮ ‘ਚ ਰੋਜ਼ਾਨਾ ਦੀ ਤਰ੍ਹਾਂ ਵਰਕਆਊਟ (ਕਸਰਤ) ਕਰਨ ਲਈ ਆਇਆ ਸੀ। ਆਪਣਾ ਵਰਕਆਊਟ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕਾਲੀ ਫਾਰਚੂਨਰ ਕਾਰ ‘ਚ ਸਵਾਰ ਹੋ ਕੇ ਜਾਣ ਲੱਗਾ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਕਈ ਰਾਊਂਡ ਫਾਇਰਿੰਗ ਕੀਤੀ। ਚੀਨੀ ਕੁਬਾਹੇੜੀ ਦੇ ਕਈ ਗੋਲੀਆਂ ਲੱਗੀਆ। ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ
ਕਤਲ ਦੀ ਜ਼ਿੰਮੇਵਾਰੀ
ਇਸ ਪੂਰੇ ਕਤਲਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਲਿਖਿਆ ਹੈ- ਅੱਜ ਜੋ ਚੰਡੀਗੜ੍ਹ ਸੈਕਟਰ-9 ‘ਚਿਮਨੀ kubareri’ ਲੀਰ ਦਾ ਮਰਡਰ ਹੋਇਆ, ਇਸ ਦੀ ਜ਼ਿੰਮੇਵਾਰੀ ਮੈਂ ਲੱਕੀ ਪਟਿਆਲ ਲੈਂਦਾ ਹਾਂ, ਇਸ ਸਾਡੇ ਐਂਟੀ ਲੀਰਾ ਦਾ ਖ਼ਬਰੀ ਸੀ ਤੇ ਉਨ੍ਹਾਂ ਨੂੰ ਫਿਰੌਤੀਆਂ ਲੈ ਕੇ ਦਿੰਦਾ ਸੀ। ਇਸ ਨੂੰ ਓਦੋਂ ਵੀ ਸਮਝਾਇਆ। ਸਾਡੇ ਹੀ ਏਰੀਏ ‘ਚ ਸਾਡੇ ਹੀ ਭਰਾਵਾਂ ਦੀਆਂ ਖ਼ਬਰਾਂ ਐਂਟੀਆਂ ਨੂੰ ਦਿੱਤੀਆਂ। ਬਾਕੀ ਜੋ ਮੁਹਾਲੀ ਗੁਰਵਿੰਦਰ ਦਾ ਮਰਡਰ ਹੋਇਆ, ਉਸ ‘ਚ ਵੀ ਇਸ ਦਾ ਹੱਥ ਸੀ, ਉਹ (ਗੁਰਵਿੰਦਰ) ਮੈਨੂੰ ਜਾਣਦਾ ਤਾਂ ਨਹੀ ਸੀ, ਪਰ ਜੇ ਸਾਡੇ ਐਂਟੀ ਕਹਿੰਦੇ ਸੀ ਅਸੀਂ ਕੰਮ ਕੀਤਾ ਤਾਂ ਕੱਲੇ ਕੱਲੇ ਨੂੰ ਭਜਾ ਭਜਾ ਕੇ ਮਾਰਾਂਗੇ।” ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਪਹਿਲਾਂ ਵੀ ਮਿਲ ਚੁੱਕੀਆਂ ਸਨ ਧਮਕੀਆਂ: ਕਰੀਬੀ ਦੋਸਤ
ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਦੇ ਦੋਸਤ ਬਲਕਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਹੈ ਕਿ ਚਰਨਪ੍ਰੀਤ ਨੂੰ ਪਹਿਲਾਂ ਵੀ ਕਈ ਧਮਕੀ ਭਰੀਆਂ ਕਾਲਾਂ ਆਈਆਂ ਸਨ। ਇਨ੍ਹਾਂ ਧਮਕੀਆਂ ਦੀ ਵਜ੍ਹਾਂ ਨਾਲ ਉਹ ਚੰਡੀਗੜ੍ਹ ਦੇ ਸੈਕਟਰ-9 ‘ਚ ਜਿੰਮ ਕਰਨ ਜਾਂਦਾ ਸੀ। ਉਹ ਕਹਿੰਦਾ ਸੀ ਕਿ ਇਸ ਜਗ੍ਹਾ ਸੁਰੱਖਿਅਤ ਹੈ ਤੇ ਇੱਥੇ ਵੀਆਈਪੀ ਲੋਕ ਆਉਂਦੇ ਸਨ। ਇੱਥੇ ਮੈਨੂੰ ਕੋਈ ਕੁੱਝ ਨਹੀਂ ਕਰ ਸਕਦਾ, ਪਰ ਉਹ ਇੱਥੇ ਆ ਕੇ ਉਸ ਨੂੰ ਗੋਲੀਆਂ ਮਾਰ ਗਏ।
ਬਲਕਾਰ ਨੇ ਕਿਹਾ ਕਿ ਮੈਂ ਤੇ ਚਰਨਪ੍ਰੀਤ ਨੇ ਪ੍ਰਸ਼ਾਸਨ ਨੂੰ ਆਰਮਸ ਲਾਈਸੈਂਸ ਬਣਾਉਣ ਲਈ ਕਿਹ ਸੀ। ਹੁਣ ਪ੍ਰਸ਼ਾਸਨ ਆਪਣਾ ਲਾਈਸੈਂਸ ਆਪਣੇ ਕੋਲ ਰੱਖ ਲਏ। ਹੁਣ ਸਾਡਾ ਦੋਸਤ ਵਾਪਸ ਨਹੀਂ ਆਵੇਗਾ।


