AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੰਮ੍ਰਿਤਸਰ: ਦੁਰਗਿਆਣਾ ਮੰਦਰ ‘ਚ ਚੇਤ ਨਰਾਤਿਆਂ ਦੀ ਸ਼ੁਰੂਆਤ, ਦਰਸ਼ਨਾਂ ਲਈ ਪਹੁੰਚੀ ਸ਼ਰਧਾਲੂਆਂ ਦੀ ਭਾਰੀ ਭੀੜ, Video

ਨਰਾਤਿਆਂ ਦੌਰਾਨ ਮੰਦਰ 'ਚ ਹਰ ਰੋਜ਼ ਵਿਸ਼ੇਸ਼ ਪੂਜਾ, ਭਜਨ-ਕੀਰਤਨ ਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ। 26 ਤਾਰੀਖ ਨੂੰ ਦੁਰਗਾ ਅਸ਼ਟਮੀ ਮੌਕੇ ਵਿਸ਼ੇਸ਼ ਸਮਾਗਮ ਹੋਣਗੇ, ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਮਾਤਾ ਰਾਨੀ ਦਾ ਆਸ਼ੀਰਵਾਦ ਲੈਣ ਪਹੁੰਚਣਗੇ। ਇਸ ਤਰ੍ਹਾਂ ਦੁਰਗਿਆਣਾ ਮੰਦਰ ਚ ਨਰਾਤਿਆਂ ਦੀ ਸ਼ੁਰੂਆਤ ਨਾਲ ਹੀ ਪੂਰਾ ਮਾਹੌਲ ਧਾਰਮਿਕ ਰੰਗ ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।

ਅੰਮ੍ਰਿਤਸਰ: ਦੁਰਗਿਆਣਾ ਮੰਦਰ 'ਚ ਚੇਤ ਨਰਾਤਿਆਂ ਦੀ ਸ਼ੁਰੂਆਤ, ਦਰਸ਼ਨਾਂ ਲਈ ਪਹੁੰਚੀ ਸ਼ਰਧਾਲੂਆਂ ਦੀ ਭਾਰੀ ਭੀੜ, Video
ਦੁਰਗਿਆਣਾ ਮੰਦਰ ‘ਚ ਚੇਤ ਨਰਾਤਿਆਂ ਦੀ ਸ਼ੁਰੂਆਤ, ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ
lalit-sharma
| Updated On: 19 Mar 2026 10:33 AM IST
Share

ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਮੰਦਰ ‘ਚ ਅੱਜ ਚੇਤ ਨਰਾਤਿਆਂ ਦੀ ਸ਼ੁਰੂਆਤ ਮੌਕੇ ਧਾਰਮਿਕ ਰੌਣਕਾਂ ਚਰਮ ਤੇ ਰਹੀਆਂ। ਸਵੇਰੇ ਤੋਂ ਹੀ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿੱਥੇ ਸਰਧਾਲੂ ਪਹਿਲੇ ਨਰਾਤੇ ‘ਤੇ ਮਾਤਾ ਸ਼ੈਲਪੁੱਤਰੀ ਦੇ ਦਰਸ਼ਨ ਕਰਕੇ ਆਪਣੀ ਮਨੋਕਾਮਨਾ ਮੰਗਦੇ ਨਜ਼ਰ ਆਏ। ਮੰਦਰ ਪ੍ਰਾਂਗਣ ਚ ਭਗਤੀਮਈ ਮਾਹੌਲ ਬਣਿਆ ਰਿਹਾ ਤੇ ਹਰ ਪਾਸੇ ਜੈ ਮਾਤਾ ਦੀ ਦੇ ਜੈਕਾਰੇ ਗੂੰਜਦੇ ਰਹੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਦਰ ਦੇ ਪੰਡਿਤ ਨੇ ਦੱਸਿਆ ਕਿ ਚੇਤ ਨਰਾਤੇ ਸਿਰਫ਼ ਮਾਤਾ ਦੀ ਭਗਤੀ ਦਾ ਹੀ ਨਹੀਂ, ਸਗੋਂ ਹਿੰਦੂ ਸੰਸਕ੍ਰਿਤੀ ‘ਚ ਨਵੇਂ ਸਾਲ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪੁਰਾਣਾਂ ਅਨੁਸਾਰ ਅੱਜ ਦੇ ਦਿਨ ਹੀ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ, ਇਸ ਲਈ ਇਸ ਦਿਨ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ।

ਪੰਡਿਤ ਨੇ ਜਾਣਕਾਰੀ ਦਿੱਤੀ ਕਿ ਨਰਾਤਿਆਂ ਦੇ ਨੌ ਦਿਨਾਂ ਦੌਰਾਨ ਮਾਤਾ ਰਾਨੀ ਦੀ ਅਖੰਡ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਘਰਾਂ ‘ਚ ਕਲਸ਼ ਸਥਾਪਨਾ ਨਾਲ ਖੇਤਰੀ ਵੀ ਬੀਜੇ ਜਾਂਦੇ ਹਨ। ਸ਼ਾਮ 7 ਵਜੇ ਤੋਂ ਬਾਅਦ ਭਗਤ ਕਲਸ਼ ਸਥਾਪਿਤ ਕਰਕੇ ਮਾਤਾ ਦੀ ਜੋਤ ਜਲਾਉਂਦੇ ਹਨ ਤੇ ਨੌ ਦਿਨ ਤੱਕ ਸ਼ਰਧਾ ਨਾਲ ਪੂਜਾ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਵਰਤਾਂ ਦੇ ਵੀ ਵੱਖ-ਵੱਖ ਪ੍ਰਕਾਰ ਹੁੰਦੇ ਹਨ, ਜਿਵੇਂ ਕਿ ਨਿਰਾਹਾਰ ਵਰਤ, ਫਲਾਹਾਰ ਵਰਤ ਤੇ ਅਲਪਾਹਾਰ ਵਰਤ। ਕੁਝ ਭਗਤ ਪੂਰੇ ਦਿਨ ਬਿਨਾਂ ਖਾਣ-ਪੀਣ ਦੇ ਰਹਿੰਦੇ ਹਨ, ਜਦਕਿ ਕਈ ਲੋਕ ਫਲਾਂ ਜਾਂ ਇੱਕ ਸਮੇਂ ਦੇ ਭੋਜਨ ਨਾਲ ਵਰਤ ਰੱਖਦੇ ਹਨ। ਇਹ ਵਰਤ ਜ਼ਿਆਦਾਤਰ ਭਗਤ ਖੁਸ਼ੀ ਤੇ ਸ਼ਰਧਾ ਨਾਲ ਰੱਖਦੇ ਹਨ, ਹਾਲਾਂਕਿ ਕੁਝ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਅਰਦਾਸ ਨਾਲ ਵੀ ਵਰਤ ਕਰਦੇ ਹਨ।

ਨਰਾਤਿਆਂ ਦੌਰਾਨ ਮੰਦਰ ‘ਚ ਹਰ ਰੋਜ਼ ਵਿਸ਼ੇਸ਼ ਪੂਜਾ, ਭਜਨ-ਕੀਰਤਨ ਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ। 26 ਤਾਰੀਖ ਨੂੰ ਦੁਰਗਾ ਅਸ਼ਟਮੀ ਮੌਕੇ ਵਿਸ਼ੇਸ਼ ਸਮਾਗਮ ਹੋਣਗੇ, ਜਿੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਮਾਤਾ ਰਾਨੀ ਦਾ ਆਸ਼ੀਰਵਾਦ ਲੈਣ ਪਹੁੰਚਣਗੇ। ਇਸ ਤਰ੍ਹਾਂ ਦੁਰਗਿਆਣਾ ਮੰਦਰ ਚ ਨਰਾਤਿਆਂ ਦੀ ਸ਼ੁਰੂਆਤ ਨਾਲ ਹੀ ਪੂਰਾ ਮਾਹੌਲ ਧਾਰਮਿਕ ਰੰਗ ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।

Follow Us
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...