ਚੰਡੀਗੜ੍ਹ ‘ਚ ਕਾਂਗਰਸ ਖਿਲਾਫ ਪ੍ਰਦਰਸ਼ਨ, ਬੀਜੇਪੀ ਨੇ 1984 ਦੇ ਸਿੱਖ ਕਤਲੇਆਮ ਦਾ ਚੁੱਕਿਆ ਮੁੱਦਾ
ਸੰਗਰੂਰ ਵਿੱਚ ਕਾਂਗਰਸ ਦੀ ਰੈਲੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਵਿੱਚ "ਜ਼ਖਮ 84 ਦੇ" ਸੰਮੇਲਨ ਰਾਹੀਂ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਉਠਾਇਆ। ਸੈਕਟਰ 24 ਦੇ ਹੋਟਲ ਪਾਰਕਵਿਊ ਵਿਖੇ ਆਯੋਜਿਤ ਇਸ ਸਮਾਗਮ ਦੀ ਸ਼ੁਰੂਆਤ ਕਤਲੇਆਮ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਨਾਲ ਹੋਈ।
ਚੰਡੀਗੜ੍ਹ 'ਚ ਕਾਂਗਰਸ ਖਿਲਾਫ ਪ੍ਰਦਰਸ਼ਨ, 1984 ਦੇ ਸਿੱਖ ਕਤਲੇਆਮ ਦਾ ਚੁੱਕਿਆ ਮੁੱਦਾ
ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਦਲਿਤ ਆਗੂ ਨਾਲ ਹੋਈ ਕੁੱਟਮਾਰ ਅਤੇ ਇਨਸਾਫ਼ ਨਾ ਮਿਲਣ ‘ਤੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਭਵਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
ਸੰਗਰੂਰ ਵਿੱਚ ਕਾਂਗਰਸ ਦੀ ਰੈਲੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਵਿੱਚ “ਜ਼ਖਮ 84 ਦੇ” ਸੰਮੇਲਨ ਰਾਹੀਂ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਉਠਾਇਆ। ਸੈਕਟਰ 24 ਦੇ ਹੋਟਲ ਪਾਰਕਵਿਊ ਵਿਖੇ ਆਯੋਜਿਤ ਇਸ ਸਮਾਗਮ ਦੀ ਸ਼ੁਰੂਆਤ ਕਤਲੇਆਮ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਨਾਲ ਹੋਈ।1984 ਦੀਆਂ ਘਟਨਾਵਾਂ ਨੂੰ ਦਰਸਾਉਂਦੀਆਂ ਬਲੈਕ ਐਂਡ ਵਾਈਟ ਤਸਵੀਰਾਂ ਦੇਖਾ ਕੇ ਪੀੜਤ ਪਰਿਵਾਰ ਦੀ ਇੱਕ ਔਰਤ ਸਟੇਜ ‘ਤੇ ਹੀ ਭਾਵੁਕ ਹੋ ਗਈ। ਪਰਿਵਾਰ ਦਾ ਦਰਦ ਸੁਣ ਕੇ ਪ੍ਰੋਗਰਾਮ ਦਾ ਮਾਹੌਲ ਵੀ ਭਾਵੁਕ ਹੋ ਗਿਆ।
ਪ੍ਰਦਰਸ਼ਨੀ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਰਵੀ ਸ਼ੰਕਰ ਪ੍ਰਸਾਦ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਕੀਤਾ। ਪ੍ਰੋਗਰਾਮ ਵਿੱਚ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਤੋਂ 1984 ਦੀਆਂ ਘਟਨਾਵਾਂ ਬਾਰੇ ਸਵਾਲ ਵੀ ਉਠਾਏ।
ਇਹ ਵੀ ਪੜ੍ਹੋ
ਘਰਾਂ ਨੂੰ ਸਾੜਨ ‘ਤੇ ਸਿੱਖਾਂ ਤੇ ਤਸ਼ਦਦ ਦੀਆਂ ਤਸਵੀਰਾਂ
ਇਸ ਪ੍ਰਦਰਸ਼ਨੀ ਵਿੱਚ ਵੱਡੇ ਪੈਨਲਾਂ ‘ਤੇ ਪੁਰਾਣੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਨਾਲ ਪੰਜਾਬੀ ਵਿੱਚ ਕੈਪਸ਼ਨ ਵੀ ਹਨ। ਇਹ ਤਸਵੀਰਾਂ ਦਿੱਲੀ ਦੇ ਤ੍ਰਿਲੋਕਪੁਰੀ ਖੇਤਰ ਵਿੱਚ ਸਿੱਖ ਘਰਾਂ ਅਤੇ ਝੌਂਪੜੀਆਂ ਨੂੰ ਸਾੜਨ, ਕਨਾਟ ਪਲੇਸ ਵਿੱਚ ਸਿੱਖਾਂ ਦੀਆਂ ਦੁਕਾਨਾਂ ਨੂੰ ਸਾੜਨ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਵਾਪਰੀਆਂ ਘਟਨਾਵਾਂ ਦੇ ਨਤੀਜੇ ਨੂੰ ਦਰਸਾਉਂਦੀਆਂ ਹਨ।
1984 ਦਰਦ ਦੀਆਂ ਤਸਵੀਰਾਂ
ਇੱਕ ਪੈਨਲ ਵਿੱਚ ਉਨ੍ਹਾਂ ਪਰਿਵਾਰਾਂ ਨੂੰ ਦਰਸਾਇਆ ਗਿਆ ਹੈ ਜੋ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹਨ, ਆਪਣੇ ਬਾਕੀ ਸਮਾਨ ਨਾਲ ਬੈਠੇ ਹਨ। ਦੂਜੇ ਪੈਨਲ ਵਿੱਚ ਸਿੱਖਾਂ ਨੂੰ ਬੱਸਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਦਿਖਾਇਆ ਗਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਨਵੀਂ ਪੀੜ੍ਹੀ ਨੂੰ 1984 ਦੀਆਂ ਘਟਨਾਵਾਂ ਅਤੇ ਪੀੜਤਾਂ ਦੇ ਦੁੱਖਾਂ ਦੀ ਯਾਦ ਦਿਵਾਉਣ ਲਈ ਹਨ।
