ਨੌਜਵਾਨ ਦੇ ਢਿੱਡ ਨੂੰ ਪਾੜਦੇ ਹੋਇਆ ਮਹਿਲਾ ਨੂੰ ਲੱਗੀ ਗੋਲੀ, ਪੁਰਾਣੀ ਰੰਜ਼ਿਸ਼ ਦਾ ਮਾਮਲਾ; ਅੰਮ੍ਰਿਤਸਰ ‘ਚ ਦਿਨ-ਦਿਹਾੜੇ ਗੋਲੀਬਾਰੀ ਨਾਲ ਹੜਕੰਪ

Updated On: 

24 Nov 2026 19:11 PM IST

ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੂੰ ਪੁਰਾਣੀ ਰੰਜਿਸ਼ ਕਾਰਨ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਗੋਲੀ ਨੌਜਵਾਨ ਦੇ ਪੇਟ ਵਿੱਚੋਂ ਲੰਘ ਗਈ ਅਤੇ ਉਸ ਦੇ ਪਿੱਛੇ ਖੜ੍ਹੀ ਇੱਕ ਬਜ਼ੁਰਗ ਔਰਤ ਦਲਬੀਰ ਕੌਰ ਨੂੰ ਲੱਗੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਨੌਜਵਾਨ ਦੇ ਢਿੱਡ ਨੂੰ ਪਾੜਦੇ ਹੋਇਆ ਮਹਿਲਾ ਨੂੰ ਲੱਗੀ ਗੋਲੀ, ਪੁਰਾਣੀ ਰੰਜ਼ਿਸ਼ ਦਾ ਮਾਮਲਾ; ਅੰਮ੍ਰਿਤਸਰ ਚ ਦਿਨ-ਦਿਹਾੜੇ ਗੋਲੀਬਾਰੀ ਨਾਲ ਹੜਕੰਪ

ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਗੋਲੀਬਾਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ ਗੋਲੀ ਇੱਕ ਨੌਜਵਾਨ ਦੇ ਪੇਟ ਵਿੱਚ ਵੱਜੀ ਅਤੇ ਉਸ ਦੇ ਪਿੱਛੇ ਖੜ੍ਹੀ ਇੱਕ ਬਜ਼ੁਰਗ ਔਰਤ ਨੂੰ ਲੱਗੀ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਗੁਰੂ ਕੀ ਵਡਾਲੀ ਇਲਾਕੇ ਵਿੱਚ ਵਾਪਰੀ, ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਦਿਨ-ਦਿਹਾੜੇ ਹੋਈ ਗੋਲੀਬਾਰੀ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।

ਪੁਲਿਸ ਅਨੁਸਾਰ, ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਇਹ ਹਮਲਾ ਕੀਤਾ। ਹਮਲਾਵਰਾਂ ਨੇ ਗਲੀ ਵਿੱਚ ਖੜ੍ਹੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ। ਗੋਲੀ ਨੌਜਵਾਨ ਦੇ ਪੇਟ ਵਿੱਚ ਵੱਜੀ ਅਤੇ ਉਸ ਦੇ ਪਿੱਛੇ ਖੜ੍ਹੀ ਇੱਕ ਬਜ਼ੁਰਗ ਔਰਤ ਨੂੰ ਲੱਗੀ। ਇਸ ਘਟਨਾ ਵਿੱਚ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 65 ਸਾਲਾ ਦਲਬੀਰ ਕੌਰ ਵਜੋਂ ਹੋਈ ਹੈ।

ਨੌਜਵਾਨ ਦੀ ਹਾਲਤ ਗੰਭੀਰ

ਇਸ ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ ਹੈ। ਹਸਪਤਾਲ ਵਿੱਚ ਇਲਾਜ ਅਧੀਨ ਸਿਮਰਨਜੀਤ ਸਿੰਘ ਉਰਫ਼ ਗੋਲਾ ਨੇ ਦੱਸਿਆ ਕਿ ਉਹ ਆਮ ਵਾਂਗ ਨਹਾਉਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਸੀ। ਜਦੋਂ ਇੱਕ ਬਾਈਕ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ। ਉਨ੍ਹਾਂ ਦਾ ਹਾਲ-ਚਾਲ ਪੁੱਛਿਆਮਅਤੇ ਫਿਰ ਭੱਜ ਗਏ। ਉਹ ਥੋੜ੍ਹੀ ਦੇਰ ਬਾਅਦ ਵਾਪਸ ਆਏ, “ਇੰਦਰ” ਨਾਮ ਦੇ ਇੱਕ ਵਿਅਕਤੀ ਬਾਰੇ ਪੁੱਛਿਆ ਅਤੇ ਫਿਰ ਅਪਰਾਧ ਕੀਤਾ।

‘ਸਨੀ ਅਤੇ ਲੋਧੀ ਮਾਜਰਾ’ ਨਾਲ ਕੀ ਹੈ ਕੁਨੈਕਸ਼ਨ?

ਸਿਮਰਜੀਤ ਦੇ ਅਨੁਸਾਰ, ਹਮਲਾਵਰਾਂ ਨੇ ਭੱਜਦੇ ਸਮੇਂ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਆਪਣੇ ਆਪ ਨੂੰ “ਸੰਨੀ ਅਤੇ ਲੋਧੀ ਮਾਜਰਾ ਦੇ ਆਦਮੀ” ਦੱਸਿਆ। ਸਿਮਰਜੀਤ ਦੇ ਅਨੁਸਾਰ, ਉਸ ਦਾ ਵਡਾਲੀ ਦੇ ਇਨ੍ਹਾਂ ਨੌਜਵਾਨਾਂ ਨਾਲ ਪਹਿਲਾਂ ਤੋਂ ਹੀ ਝਗੜਾ ਚੱਲ ਰਿਹਾ ਸੀ। ਇਸ ਦੌਰਾਨ, ਮ੍ਰਿਤਕ ਦਲਬੀਰ ਕੌਰ ਦਾ ਪਰਿਵਾਰ ਮੌਤ ‘ਤੇ ਸੋਗ ਮਨਾ ਰਿਹਾ ਹੈ। ਮ੍ਰਿਤਕ ਦੀ ਨੂੰਹ ਦਮਨਪ੍ਰੀਤ ਕੌਰ ਅਤੇ ਪੋਤੀ ਹਰਲੀਨ ਕੌਰ ਨੇ ਦੱਸਿਆ ਕਿ ਗੋਲੀ ਦਲਬੀਰ ਕੌਰ ਦੇ ਪੱਟ ਵਿੱਚ ਲੱਗੀ।

Loading...
Unable to load recommendations.
Follow Us
Related Stories
ਫਰੀਦਕੋਟ: ਚਾਹ ‘ਚ ਨੀਂਦ ਦੀਆਂ ਗੋਲੀਆਂ ਦੇ ਕੇ ਪਿਤਾ ਦਾ ਕਤਲ, ਜਾਇਦਾਦ ਵਿਵਾਦ ਦਾ ਮਾਮਲਾ; ਫੋਨ ਕਰ ਜੀਜਾ ਨੂੰ ਕਿਹਾ- ਹਾਰਟ ਅਟੈਕ ਨਾਲ ਹੋਈ ਮੌਤ
CM ਮਾਨ ਦਾ ਅਕਾਲੀ ਦਲ-BJP ਗੱਠਜੋੜ ‘ਤੇ ਵੱਡਾ ਬਿਆਨ, ਕਿਹਾ- ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ ‘ਠੱਗ ਜੋੜ’
ਵਾਰਿਸ ਪੰਜਾਬ ਦੇ ਰਜਿਸਟ੍ਰੇਸ਼ਨ ਲਈ ਜਾਵੇਗਾ SC: ਇਆਲੀ ਬੋਲੇ- ਸਰਕਾਰਾਂ ਡਰੀਆਂ ਹੋਈਆਂ ਹਨ, ਚੋਣ ਕਮਿਸ਼ਨ ਨਾਲ ਕਰਨਗੇ ਮੁਲਾਕਾਤ
ਅੰਮ੍ਰਿਤਸਰ ‘ਚ ਮਾਂ ਦੀ ਗੋਲੀ ਮਾਰ ਕੇ ਹੱਤਿਆ: ਖੁਦ ਵੀ ਕੀਤੀ ਸੁਸਾਈਡ, 2 ਕੁੱਤਿਆਂ ਨੂੰ ਮਾਰੀ ਗੋਲੀ; ਨਸ਼ੇ ਦਾ ਸੀ ਆਦੀ
ਗਠਜੋੜ ਸਮੇਂ ਦੀ ਮੰਗ… ਸ਼੍ਰੋਮਣੀ ਅਕਾਲੀ ਦਲ ਦੀ NDA ਵਿੱਚ ਵਾਪਸੀ ਦਾ PM ਮੋਦੀ ਨੇ ਕੀਤਾ ਸਵਾਗਤ
ਬਾਬਾ ਬਾਗੇਸ਼ਵਰ ਨੇ AAP ਸਰਕਾਰ ਦੀ ਕੀਤੀ ਤਾਰੀਫ: ਬੋਲੇ- ਜਿਸ ਪਾਰਟੀ ‘ਚ ਹਿੰਦੂ ਅਸੀਂ ਉਸ ਦੇ, ਸਨਾਤਨ ਸੱਭਿਆਚਾਰ ਦਾ ਪ੍ਰਚਾਰ ਕਰਨ ਆਇਆ ਹਾਂ