CM ਮਾਨ ਦਾ ਅਕਾਲੀ ਦਲ-BJP ਗੱਠਜੋੜ ‘ਤੇ ਵੱਡਾ ਬਿਆਨ, ਕਿਹਾ- ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ ‘ਠੱਗ ਜੋੜ’

Updated On: 

24 Nov 2026 17:34 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਇਹ ਸਮਝੌਤਾ ਪੰਜਾਬ ਨੂੰ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ 'ਠੱਗ ਜੋੜ' ਹੈ।

CM ਮਾਨ ਦਾ ਅਕਾਲੀ ਦਲ-BJP ਗੱਠਜੋੜ ਤੇ ਵੱਡਾ ਬਿਆਨ, ਕਿਹਾ- ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ ਠੱਗ ਜੋੜ

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਹੋ ਗਿਆ ਹੈ। ਅੱਜ ਯਾਨੀ ਮੰਗਲਵਾਰ ਨੂੰ ਦੁਪਹਿਰ 1 ਵਜੇ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਇਨ੍ਹਾਂ ਚਰਚਾਵਾਂ ‘ਤੇ ਮੋਹਰ ਲਗਾਉਂਦਿਆਂ ਅਧਿਕਾਰਤ ਤੌਰ ਤੇ ਗਠਜੋੜ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਇਹ ਸਮਝੌਤਾ ਪੰਜਾਬ ਨੂੰ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ ‘ਠੱਗ ਜੋੜ’ ਹੈ। ਜਿਹੜੇ ਕੱਲ੍ਹ ਤੱਕ ਤਿੰਨ ਖੇਤੀ ਕਾਨੂੰਨਾਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਸਿੱਖ ਸੰਸਥਾਵਾਂ ਦੇ ਮੁੱਦੇ ‘ਤੇ ਇੱਕ-ਦੂਜੇ ਨੂੰ ਕੋਸਦੇ ਸੀ, ਅੱਜ ਸੱਤਾ ਦੇ ਲਾਲਚ ‘ਚ ਫਿਰ ਇਕੱਠੇ ਹੋ ਗਏ।

20 ਸਾਲ ਆਪਸ ‘ਚ ‘ਨੂਰਾ ਕੁਸ਼ਤੀ’ ਖੇਡਣ ਵਾਲੇ ਸਾਰੇ ਰਵਾਇਤੀ ਆਗੂ ਹੁਣ ਇੱਕੋ ਸਟੇਜ ‘ਤੇ ਆ ਗਏ ਹਨ ਪਰ ਪੰਜਾਬ ਦੇ ਲੋਕ 2007-2017 ਦੌਰਾਨ ਫੈਲੇ ਨਸ਼ਿਆਂ ਅਤੇ ਬੇਅਦਬੀਆਂ ਨੂੰ ਕਦੇ ਨਹੀਂ ਭੁੱਲ ਸਕਦੇ।

AAP ਦਾ ਗੱਠਜੋੜ ਪੰਜਾਬੀਆਂ ਦੇ ਨਾਲ

ਆਮ ਆਦਮੀ ਪਾਰਟੀ ਦਾ ਗੱਠਜੋੜ ਸਿਰਫ਼ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ ਹੈ। ਜਿਸ ਵਿੱਚ ਮੁਫ਼ਤ ਬਿਜਲੀ, ਨਹਿਰੀ ਪਾਣੀ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਬਿਨਾਂ ਰਿਸ਼ਵਤ ਸਰਕਾਰੀ ਨੌਕਰੀਆਂ ਸਾਡੀ ਸਕਾਰਾਤਮਕ ਰਾਜਨੀਤੀ ਦੀ ਪਛਾਣ ਹਨ। ਪੰਜਾਬੀ ਇਨ੍ਹਾਂ ਦੇ ‘ਠੱਗ ਜੋੜ’ ਨੂੰ ਕਦੇ ਮੂੰਹ ਨਹੀਂ ਲਾਉਣਗੇ।

ਸੀਐਮ ਮਾਨ ਦਾ ਅਕਾਲਿਆਂ ‘ਤੇ ਨਿਸ਼ਾਨਾ

ਸੀਐਮ ਮਾਨ ਨੇ ਅਕਾਲੀ ਦਲ ‘ਤੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਥੋਖੇ ਵਿੱਚ ਰੱਖ ਕੇ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਖਿਲਾਫ ਅਸਤੀਫ਼ਾ ਦੇ ਦਿੱਤਾ।

Loading...
Unable to load recommendations.
Follow Us