ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਸਿਹਤ ਸਥਿਰ, PGI ਬੁਲੇਟਿਨ ਜਾਰੀ
Governor Gulab Chand Kataria Health: ਪੂਰੀ ਤਰ੍ਹਾਂ ਕਲੀਨਿਕਲ ਜਾਂਚ ਤੋਂ ਬਾਅਦ, ਉਨ੍ਹਾਂ ਦੀ ਹਾਲਤ ਸਥਿਰ ਪਾਈ ਗਈ ਹੈ। ਇਸ ਸਮੇਂ ਕੋਈ ਚਿੰਤਾ ਦੀ ਗੱਲ ਨਹੀਂ ਹੈ। ਉਹ ਇਸ ਸਮੇਂ ਨਿਗਰਾਨੀ ਹੇਠ ਹਨ ਤੇ ਉਮੀਦ ਹੈ ਕਿ ਉਹ ਜਲਦੀ ਹੀ ਆਪਣੀਆਂ ਆਮ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਦੇਣਗੇ।
ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਹਾਲਾਤ ਹੁਣ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਹਾਲਾਤ ਨੂੰ ਲੈ ਕੇ PGI ਚੰਡੀਗੜ੍ਹ ਨੇ ਬੁਲੇਟਿਨ ਜਾਰੀ ਕੀਤਾ ਹੈ। ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਚੰਡੀਗੜ੍ਹ ਦੇ PGI ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਦਾ ਪੈਰ ਤਿਲਕਣ ਕਾਰਨ ਸੱਟ ਲੱਗੀ ਸੀ।
ਜਾਰੀ ਕੀਤੇ ਗਏ ਬੁਲੇਟਿਨ ਚ ਦੱਸਿਆ ਗਿਆ ਹੈ ਕਿ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅੱਜ ਦੁਪਹਿਰ ਨੂੰ ਡਿੱਗਣ ਤੋਂ ਬਾਅਦ ਪੀਜੀਆਈਐਮਈਆਰ, ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੂੰ ਆਰਥੋਪੀਡਿਕ ਸਰਜਰੀ ਵਿਭਾਗ ਦੇ ਮੁਖੀ ਡਾ. ਵਿਜੇ ਜੀ. ਗੋਨੀ ਤੇ ਕਾਰਡੀਓਲੋਜੀ ਵਿਭਾਗ ਦੇ ਡਾ. ਰੋਹਿਤ ਮਨੋਜ ਦੀ ਅਗਵਾਈ ਵਾਲੀ ਸੀਨੀਅਰ ਮਾਹਿਰਾਂ ਦੀ ਇੱਕ ਟੀਮ ਵੱਲੋਂ ਤੁਰੰਤ ਦੇਖਭਾਲ ਦਿੱਤੀ ਗਈ।
ਪੂਰੀ ਤਰ੍ਹਾਂ ਕਲੀਨਿਕਲ ਜਾਂਚ ਤੋਂ ਬਾਅਦ, ਉਨ੍ਹਾਂ ਦੀ ਹਾਲਤ ਸਥਿਰ ਪਾਈ ਗਈ ਹੈ। ਇਸ ਸਮੇਂ ਕੋਈ ਚਿੰਤਾ ਦੀ ਗੱਲ ਨਹੀਂ ਹੈ। ਉਹ ਇਸ ਸਮੇਂ ਨਿਗਰਾਨੀ ਹੇਠ ਹਨ ਤੇ ਉਮੀਦ ਹੈ ਕਿ ਉਹ ਜਲਦੀ ਹੀ ਆਪਣੀਆਂ ਆਮ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਦੇਣਗੇ।
ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਲਦ ਹੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪਿਛਲੇ ਮਹੀਨੇ 13 ਜੂਨ ਨੂੰ ਗੁਲਾਬ ਚੰਦ ਕਟਾਰੀਆ ਆਪਣੀ ਪਤਨੀ ਅਨੀਤਾ ਕਟਾਰੀਆ ਨਾਲ ਸ਼ਿਮਲਾ ਆਏ ਸਨ। ਦੋਵਾਂ ਨੂੰ ਉੱਥੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਦੋਵਾਂ ਨੂੰ ਰਾਤ 9 ਵਜੇ ਇੰਦਰਾ ਗਾਂਧੀ ਮੈਡੀਕਲ ਕਾਲਜ (IGMC) ਲਿਆਂਦਾ ਗਿਆ। ਉੱਥੇ ਉਸਨੂੰ ਹਸਪਤਾਲ ਦੇ ਵਿਸ਼ੇਸ਼ ਵਾਰਡ ਨੰਬਰ 634 ਅਤੇ 635 ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ
ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਵਾਂ ਦਾ ਈਕੋ ਟੈਸਟ, ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਜਾਂਚ ਕੀਤੀ। ਸਭ ਕੁਝ ਠੀਕ ਹੋਣ ਤੋਂ ਬਾਅਦ, ਰਾਜਪਾਲ ਆਪਣੀ ਪਤਨੀ ਨਾਲ ਵਾਪਸ ਆ ਗਿਆ।
ਸ਼ਿਮਲਾ ‘ਚ ਵੀ ਹੋਈ ਸੀ ਤਬੀਅਤ ਖ਼ਰਾਬ
ਪਿਛਲੇ ਮਹੀਨੇ 13 ਜੂਨ ਨੂੰ ਗੁਲਾਬ ਚੰਦ ਕਟਾਰੀਆ ਆਪਣੀ ਪਤਨੀ ਅਨੀਤਾ ਕਟਾਰੀਆ ਨਾਲ ਸ਼ਿਮਲਾ ਆਏ ਸਨ। ਦੋਵਾਂ ਨੂੰ ਉੱਥੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਦੋਵਾਂ ਨੂੰ ਰਾਤ 9 ਵਜੇ ਇੰਦਰਾ ਗਾਂਧੀ ਮੈਡੀਕਲ ਕਾਲਜ (IGMC) ਲਿਆਂਦਾ ਗਿਆ। ਉੱਥੇ ਉਨ੍ਹਾਂ ਨੂੰ ਹਸਪਤਾਲ ਦੇ ਵਿਸ਼ੇਸ਼ ਵਾਰਡ ਨੰਬਰ 634 ਅਤੇ 635 ਵਿੱਚ ਦਾਖਲ ਕਰਵਾਇਆ ਗਿਆ ਅਤੇ ਜਾਂਚ ਕੀਤੀ ਗਈ।
ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਵਾਂ ਦਾ ਈਕੋ ਟੈਸਟ, ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਜਾਂਚ ਕੀਤੀ। ਸਭ ਕੁਝ ਠੀਕ ਹੋਣ ਤੋਂ ਬਾਅਦ, ਰਾਜਪਾਲ ਆਪਣੀ ਪਤਨੀ ਨਾਲ ਵਾਪਸ ਆ ਗਿਆ।


