ਚੰਡੀਗੜ੍ਹ ‘ਚ ਉੱਤਰ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਪਾਵਰ ਪਲਾਂਟ ਸ਼ੁਰੂ, ਹਰ ਸਾਲ ਬਚੇਗਾ 477.5 ਲੀਟਰ ਪਾਣੀ
ਇਹ ਪ੍ਰੋਜੈਕਟ ਨਵਿਆਉਣਯੋਗ ਊਰਜਾ ਦੀ ਦਿਸ਼ਾ 'ਚ ਇੱਕ ਵੱਡਾ ਕਦਮ ਹੈ। ਇਹ ਚੰਡੀਗੜ੍ਹ ਨੂੰ ਮਾਡਲ ਸੋਲਰ ਸੀਟੀ ਬਣਾਉਣ ਦੀ ਦਿਸ਼ਾ 'ਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ। ਇਸ ਮੌਕੇ 'ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਨਿਤੇਸ਼ ਵਿਆਸ ਨੇ ਪਲਾਂਟ ਦਾ ਦੌਰਾ ਕੀਤਾ। ਉਹ ਦੋ ਦਿਨਾਂ ਦੇ ਚੰਡੀਗੜ੍ਹ ਦੌਰੇ'ਤੇ ਹਨ। ਇਸ ਦੌਰਾਨ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਤੇ ਨਿਰਦੇਸ਼ਕ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ।

ਚੰਡੀਗੜ੍ਹ, ਸੈਕਟਰ-39 ‘ਚ ਵਾਟਰਵਰਕਸ ‘ਤੇ ਉੱਤਰ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਪਾਵਰ ਪਲਾਂਟ ਸ਼ੁਰੂ ਹੋ ਗਿਆ ਹੈ। ਇਹ ਫਲੋਟਿੰਗ ਪਾਵਰ ਪਲਾਂਟ 2.5 ਮੈਗਵਾਟ ਦੀ ਸਮਰੱਥਾ ਰੱਖਦਾ ਹੈ, ਇਸ ਨੂੰ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਨੇ ਸ਼ੁਰੂ ਕਰ ਦਿੱਤਾ ਹੈ।
ਇਹ ਪ੍ਰੋਜੈਕਟ ਨਵਿਆਉਣਯੋਗ ਊਰਜਾ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਹੈ। ਇਹ ਚੰਡੀਗੜ੍ਹ ਨੂੰ ਮਾਡਲ ਸੋਲਰ ਸੀਟੀ ਬਣਾਉਣ ਦੀ ਦਿਸ਼ਾ ‘ਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ। ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਨਿਤੇਸ਼ ਵਿਆਸ ਨੇ ਪਲਾਂਟ ਦਾ ਦੌਰਾ ਕੀਤਾ। ਉਹ ਦੋ ਦਿਨਾਂ ਦੇ ਚੰਡੀਗੜ੍ਹ ਦੌਰੇ’ਤੇ ਹਨ। ਇਸ ਦੌਰਾਨ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਤੇ ਨਿਰਦੇਸ਼ਕ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ।
2415 ਮੈਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ‘ਚ ਆਵੇਗ ਕਮੀਂ
ਫਲੋਟਿੰਗ ਸੋਲਰ ਪਲਾਂਟ ਹਰ ਸਾਲ ਕਰੀਬ 35 ਲੱਖ ਯੂਨੀਟ ਸਾਫ਼ ਊਰਜਾ ਪੈਦਾ ਕਰੇਗਾ। ਇਸ ਨਾਲ ਲਗਭਗ 2415 ਮੈਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ‘ਚ ਕਮੀਂ ਆਵੇਗੀ। ਜਲ ਭੰਡਾਰ ਦੇ ਉੱਪਰ ਇਹ ਸੋਲਰ ਪੈਨਲ ਲੱਗੇ ਹੋਏ ਹਨ, ਜਿਸ ਨਾਲ ਵਾਸ਼ਪੀਕਰਨ ‘ਚ ਵੀ ਕਮੀਂ ਆਵੇਗੀ। ਇਸ ਨਾਲ ਹਰ ਸਾਲ ਲਗਭਗ 477.5 ਮਿਲੀਅਨ ਲੀਟਰ ਪੀਣ ਵਾਲੇ ਪਾਣੀ ਦੀ ਬਚਤ ਹੋਵੇਗੀ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਨਿਤੇਸ਼ ਵਿਆਸ ਨੇ ਪ੍ਰਜੈਕਟ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਪਹਿਲਕਦਮੀ ਵਾਤਾਵਰਣ ਸੁਰੱਖਿਆ ਤੇ ਟਿਕਾਊ ਊਰਜਾ ਵੱਲ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਚੰਡੀਗੜ੍ਹ ਨੂੰ ਗ੍ਰੀਨ ਐਨਰਜੀ ਰਾਜਧਾਨੀ ਬਣਾਉਣ ਦੇ ਯਤਨਾਂ ਦੀ ਤਾਰੀਫ਼ ਕੀਤੀ। ਹੁਣ ਤੱਕ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਤਕਨਾਲੋਜੀ ਨੇ ਚੰਡੀਗੜ੍ਹ ਚ ਕੁੱਲ 89.689 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪਲਾਂਟਸ ਸਥਾਪਤ ਕੀਤੇ ਹਨ।
ਜਲਵਾਯੂ ਪਰਿਵਰਤਨ ‘ਚ ਮਦਦ
ਇਹ ਪ੍ਰੋਜੈਕਟ ਨਾ ਸਿਰਫ਼ ਵਾਤਾਵਰਣ ਲਈ ਫਾਇਦੇਮੰਦ ਹੈ, ਸਗੋਂ ਇਹ ਪਾਣੀ ਦੀ ਸੰਭਾਨ, ਊਰਜਾ ਆਤਮ ਨਿਰਭਰਤਾ ਤੇ ਜਲਵਾਯੂ ਪਰਿਵਰਤਨ ਦੇ ਟੀਚਿਆਂ ਨੂੰ ਵੀ ਵੀ ਹਾਸਲ ਕਰਨ ਚ ਮਹੱਤਵਪੂਰਨ ਭੂਮਿਕਾ ਨਿਭਾਏਗ।