ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਬਠਿੰਡਾ ‘ਚ ਵੱਡੀ ਕਾਰਵਾਈ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ 6 ਖਿਲਾਫ ਮਾਮਲਾ ਦਰਜ, ਦੋ ਗ੍ਰਿਫਤਾਰ

ਸੂਤਰਾਂ ਅਨੁਸਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਰੀਬੀ ਸਾਥੀ ਰਾਜੀਵ ਕੁਮਾਰ ਅਤੇ ਇੱਕ ਹੋਰ ਵਿਅਕਤੀ ਦੇ ਨਾਂ ਤੇ ਮਾਡਲ ਟਾਊਨ ਫੇਜ਼ 1 ਵਿੱਚ ਇੱਕ ਮਹਿੰਗਾ ਪਲਾਟ ਸਸਤੇ ਭਾਅ ਤੇ ਖਰੀਦਿਆ ਸੀ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਅਤੇ ਲੋਕਪਾਲ ਨੂੰ ਕੀਤੀ ਸੀ।

ਬਠਿੰਡਾ ‘ਚ ਵੱਡੀ ਕਾਰਵਾਈ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ 6 ਖਿਲਾਫ ਮਾਮਲਾ ਦਰਜ, ਦੋ ਗ੍ਰਿਫਤਾਰ
Follow Us
lalit-kumar
| Published: 25 Sep 2023 08:15 AM

ਪੰਜਾਬ ਨਿਊਜ। ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ (Manpreet Badal) ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਐਤਵਾਰ ਨੂੰ ਵਿਜੀਲੈਂਸ ਟੀਮ ਨੇ ਰਾਜੀਵ ਕੁਮਾਰ ਅਤੇ ਅਮਨਦੀਪ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਮਾਮਲੇ ਵਿੱਚ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਪਰ ਸੂਤਰਾਂ ਮੁਤਾਬਕ ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਸੋਮਵਾਰ ਨੂੰ ਵੱਡਾ ਖੁਲਾਸਾ ਕਰ ਸਕਦੇ ਹਨ। ਨਾਮਜ਼ਦ ਮੁਲਜ਼ਮਾਂ ਵਿੱਚ ਮਨਪ੍ਰੀਤ ਬਾਦਲ, ਵਿਕਾਸ ਕੁਮਾਰ, ਪੰਕਜ, ਸ਼ੇਰਗਿੱਲ, ਰਾਜੀਵ ਕੁਮਾਰ ਅਤੇ ਅਮਨਦੀਪ ਦੇ ਨਾਂ ਸ਼ਾਮਲ ਹਨ।

ਭਾਜਪਾ ਆਗੂ ਸਰੂਪ ਚੰਦ ਸਿੰਗਲਾ (Saroop Chand Singla) ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਮਾਡਲ ਟਾਊਨ ਵਿੱਚ ਮਹਿੰਗੇ ਪਲਾਟ ਘੱਟ ਭਾਅ ਤੇ ਖਰੀਦਣ ਦੀ ਸ਼ਿਕਾਇਤ ਵਿਜੀਲੈਂਸ ਤੇ ਲੋਕਪਾਲ ਨੂੰ ਦਿੱਤੀ ਸੀ। ਵਿਜੀਲੈਂਸ ਇਸ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਸਿੰਗਲਾ ਦੀ ਸ਼ਿਕਾਇਤ ਲੋਕਪਾਲ ਨੇ ਰੱਦ ਕਰ ਦਿੱਤੀ ਸੀ। ਹਾਲ ਹੀ ਵਿੱਚ ਮਨਪ੍ਰੀਤ ਬਾਦਲ ਨੇ ਆਪਣੀ ਗ੍ਰਿਫਤਾਰੀ ਦੇ ਡਰੋਂ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨਾਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ਤੇ ਅਦਾਲਤ ਨੇ ਵਿਜੀਲੈਂਸ ਨੂੰ ਨੋਟਿਸ ਜਾਰੀ ਕੀਤਾ ਸੀ। ਮਾਮਲੇ ਦੀ ਸੁਣਵਾਈ 26 ਸਤੰਬਰ ਨੂੰ ਹੋਣੀ ਹੈ।

ਮਹਿੰਗਾ ਪਲਾਟ ਸਸਤੇ ਭਾਅ ਖਰੀਦਣ ਦੇ ਇਲਜ਼ਾਮ

ਸੂਤਰਾਂ ਅਨੁਸਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਰੀਬੀ ਸਾਥੀ ਰਾਜੀਵ ਕੁਮਾਰ ਅਤੇ ਇੱਕ ਹੋਰ ਵਿਅਕਤੀ ਦੇ ਨਾਂ ਤੇ ਮਾਡਲ ਟਾਊਨ ਫੇਜ਼ 1 ਵਿੱਚ ਇੱਕ ਮਹਿੰਗਾ ਪਲਾਟ ਸਸਤੇ ਭਾਅ ਤੇ ਖਰੀਦਿਆ ਸੀ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ (Vigilance) ਅਤੇ ਲੋਕਪਾਲ ਨੂੰ ਕੀਤੀ ਸੀ।

ਸਾਬਕਾ ਵਿੱਤ ਮੰਤਰੀ ਖਿਲਾਫ ਕੇਸ ਦਰਜ

ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਤੋਂ ਬਾਅਦ ਮਨਪ੍ਰੀਤ ਬਾਦਲ ਆਪਣੇ ਵਕੀਲ ਨਾਲ ਵਿਜੀਲੈਂਸ ਦਫਤਰ ਪੁੱਜੇ ਅਤੇ ਵਿਜੀਲੈਂਸ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਮੰਚ ਤੋਂ ਕਿਹਾ ਸੀ ਕਿ ਮਨਪ੍ਰੀਤ ਬਾਦਲ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮਨਪ੍ਰੀਤ ਬਾਦਲ ਨੇ ਸੀਐਮ ਮਾਨ ਨੂੰ ਇਸ ਮਾਮਲੇ ਬਾਰੇ ਜਨਤਕ ਜਾਣਕਾਰੀ ਦੇਣ ਦੀ ਚੁਣੌਤੀ ਦਿੱਤੀ ਸੀ।

ਮੈਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ-ਮਨਪ੍ਰੀਤ

ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਵਿਜੀਲੈਂਸ ਮੁੱਖ ਮੰਤਰੀ ਮਾਨ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਜਾਂਚ ਕਰ ਰਹੀ ਹੈ ਜਦਕਿ ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਨੇ ਪਲਾਟ ਦੀ ਨਿਲਾਮੀ ਲਈ ਚਾਰ ਪ੍ਰਮੁੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਸੀ। ਅਤੇ ਇਹਨਾਂ ਦੀ ਈ-ਨਿਲਾਮੀ ਕੀਤੀ ਗਈ ਸੀ। ਇਸ ਵਿੱਚ ਕੋਈ ਵੀ ਹਿੱਸਾ ਨਹੀਂ ਲੈ ਸਕਦਾ ਸੀ।

ਨਿਯਮਾਂ ਅਨੂਸਾਰ ਖਰੀਦੇ ਹਨ ਪਲਾਟ-ਸਾਬਕਾ ਵਿੱਤ ਮੰਤਰੀ

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੇ ਨਿਯਮਾਂ ਅਨੁਸਾਰ ਪਲਾਟ ਖਰੀਦੇ ਹਨ। ਉਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਅਤੇ ਇਸ ਤੋਂ ਬਾਅਦ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐਤਵਾਰ ਨੂੰ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਭਿੰਡਰ ਨੇ ਵੀ ਮੀਡੀਆ ਰਾਹੀਂ ਕਿਹਾ ਕਿ ਬਾਦਲ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਹ ਪਤਾ ਲਗਾਉਣ ਲਈ ਕਿਹਾ ਹੈ ਕਿ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਖਿਲਾਫ ਕੋਈ ਕੇਸ ਦਰਜ ਕੀਤਾ ਹੈ ਜਾਂ ਨਹੀਂ।

ਵਿਜੀਲੈਂਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ

ਸੂਤਰਾਂ ਨੇ ਦੱਸਿਆ ਕਿ ਅਦਾਲਤੀ ਨੋਟਿਸ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਤੇਜ਼ੀ ਨਾਲ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਐਤਵਾਰ ਸ਼ਾਮ ਨੂੰ ਇਕ ਟੀਮ ਨੇ ਸਿਵਲ ਲਾਈਨਜ਼ ਕਲੱਬ ਵਿਖੇ ਮੀਟਿੰਗ ਵਿਚ ਸ਼ਾਮਲ ਹੋਣ ਆਏ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਨੇ ਅਮਨਦੀਪ ਨੂੰ ਇੱਕ ਹੋਰ ਥਾਂ ਤੋਂ ਵੀ ਕਾਬੂ ਕੀਤਾ ਹੈ। ਵਿਜੀਲੈਂਸ ਨੇ ਰਾਜੀਵ ਅਤੇ ਅਮਨ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਬੀਡੀਏ ਦੇ ਸੁਪਰਡੈਂਟ ਪੰਕਜ, ਵਿਕਾਸ ਕੁਮਾਰ, ਮਨਪ੍ਰੀਤ ਬਾਦਲ ਅਤੇ ਸ਼ੇਰਗਿੱਲ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ।

‘ਪਾਰਟੀ ਛੱਡਣਾ ਮਨਜ਼ੂਰ ਪਰ ਸ਼ਿਕਾਇਤ ਵਾਪਸ ਨਹੀਂ ਲਵਾਂਗੇ’

ਸ਼ਿਕਾਇਤਕਰਤਾ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਸ਼ਿਕਾਇਤ ਵਾਪਸ ਨਹੀਂ ਲੈਣਗੇ। ਦੱਸ ਦੇਈਏ ਕਿ ਮਨਪ੍ਰੀਤ ਬਾਦਲ ਜਨਵਰੀ 2023 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਹੁਣ ਭਾਜਪਾ ਆਗੂ ਸਿੰਗਲਾ ਆਪਣੀ ਸ਼ਿਕਾਇਤ ਵਾਪਸ ਲੈ ਲੈਣਗੇ। ਪਰ ਸਿੰਗਲਾ ਨੇ ਕਿਹਾ ਕਿ ਉਹ ਪਾਰਟੀ ਛੱਡਣ ਲਈ ਤਿਆਰ ਹਨ ਪਰ ਉਹ ਮਨਪ੍ਰੀਤ ਖਿਲਾਫ ਸ਼ਿਕਾਇਤ ਵਾਪਸ ਨਹੀਂ ਲੈਣਗੇ।

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...