ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ‘ਤੇ ਅੱਜ ਚੱਲੇਗਾ ਬੁਲਡੋਜ਼ਰ, ਭਾਰੀ ਪੁਲਿਸ ਬਲ ਕੀਤਾ ਤੈਨਾਤ
ਕਾਰਵਾਈ ਦੌਰਾਨ ਸੈਕਟਰ 53/54 ਤੋਂ ਮੁਹਾਲੀ ਨੂੰ ਜਾਣ ਵਾਲੀ ਸੜਕ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਉਣ-ਜਾਣ ਲਈ ਦੂਸਰੇ ਰਸਤੇ ਦਾ ਇਸਤੇਮਾਲ ਕਰਨ। ਡੀਸੀ ਨੇ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਆਪਣੇ-ਆਪਣੇ ਕੰਮ ਜ਼ਿੰਮੇਵਾਰੀ ਨਾਲ ਕਰਨ ਤਾਂ ਜੋ ਕੋਈ ਮਾਹੌਲ ਖ਼ਰਾਬ ਨਾ ਹੋਵੇ। ਇਸ ਦੇ ਨਾਲ ਹੀ ਸਾਰੀਆਂ ਜ਼ਰੂਰੀ ਵਿਵਸਥਾਵਾਂ ਪਹਿਲੇ ਹੀ ਪੂਰੀਆਂ ਕਰਨ ਦੇ ਨਾਲ ਮੌਕੇ 'ਤੇ ਅਧਿਕਾਰੀਆਂ ਦੇ ਮੌਜੂਦ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਚੰਡੀਗੜ੍ਹ ਦੇ ਸੈਕਟਰ-53/54 ਦੀ ਸੜਕ ਦੇ ਕਿਨਾਰੇ ਸਰਕਾਰੀ ਜ਼ਮੀਨ ‘ਤੇ ਸਾਲਾਂ ਪੁਰਾਣੀ ਬਣੀ ਫਰਨੀਚਰ ਮਾਰਕਿਟ ‘ਤੇ ਅੱਜ ਬੁਲਡੋਜ਼ਰ ਚਲਾਇਆ ਜਾਵੇਗਾ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਪੁਲਿਸ, ਨਗਰ ਨਿਗਮ, ਸਿਹਤ ਵਿਭਾਗ, ਫਾਇਰ ਡਿਪਾਰਟਮੈਂਟ ਤੇ ਹੋਰ ਸਬੰਧਤ ਵਿਭਾਗਾਂ ਦੇ ਨਾਲ-ਨਾਲ ਤਿੰਨਾਂ ਐਸਡੀਐਮ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਸੁਚੇਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਮਾਹੌਲ ਖ਼ਰਾਬ ਕਰਨ ਦਾ ਮੌਕਾ ਨਾ ਦੇਣ।
ਚੰਡੀਗੜ੍ਹ ਪ੍ਰਸ਼ਾਸਨ ਨੇ ਅਧਿਕਾਰੀ ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਹੈ। ਉੱਥੇ ਹੀ ਬੁਲਡੋਜ਼ਰ ਕਾਰਵਾਈ ਤੋਂ ਪਹਿਲਾਂ ਜ਼ਿਆਦਾਤਰ ਦੁਕਾਨ ਮਾਲਿਕਾਂ ਨੇ ਆਪਣਾ ਸਮਾਨ ਬਾਹਰ ਨਹੀਂ ਕੱਢਿਆ ਹੈ। ਉਨ੍ਹਾਂ ਨੂੰ ਆਖਿਰੀ ਚੇਤਾਵਨੀ ਦੇ ਦਿੱਤੀ ਗਈ ਹੈ। ਦੋਹਾਂ ਪਾਸੇ ਤੋਂ ਰੋਡ ਬੰਦ ਕਰ ਦਿੱਤਾ ਗਿਆ ਹੈ।
ਮੁਹਾਲੀ ਜਾਉਣ ਵਾਲੀ ਸੜਕ ਬੰਦ
ਕਾਰਵਾਈ ਦੌਰਾਨ ਸੈਕਟਰ 53/54 ਤੋਂ ਮੁਹਾਲੀ ਨੂੰ ਜਾਣ ਵਾਲੀ ਸੜਕ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਉਣ-ਜਾਣ ਲਈ ਦੂਸਰੇ ਰਸਤੇ ਦਾ ਇਸਤੇਮਾਲ ਕਰਨ। ਡੀਸੀ ਨੇ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਆਪਣੇ-ਆਪਣੇ ਕੰਮ ਜ਼ਿੰਮੇਵਾਰੀ ਨਾਲ ਕਰਨ ਤਾਂ ਜੋ ਕੋਈ ਮਾਹੌਲ ਖ਼ਰਾਬ ਨਾ ਹੋਵੇ। ਇਸ ਦੇ ਨਾਲ ਹੀ ਸਾਰੀਆਂ ਜ਼ਰੂਰੀ ਵਿਵਸਥਾਵਾਂ ਪਹਿਲੇ ਹੀ ਪੂਰੀਆਂ ਕਰਨ ਦੇ ਨਾਲ ਮੌਕੇ ‘ਤੇ ਅਧਿਕਾਰੀਆਂ ਦੇ ਮੌਜੂਦ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਪ੍ਰਸ਼ਾਸਨ ਨੇ ਇਸ ਕਾਰਵਾਈ ਦੌਰਾਨ ਕਾਨੂੰਨ-ਵਿਵਸਥਾ ਬਣਾਏ ਰੱਖਣ ਦੇ ਲਈ 1000 ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੀ ਯੋਜਨਾ ਬਣਾਈ ਹੈ। ਇਸ ‘ਚ ਮਹਿਲਾ ਤੇ ਪੁਰਸ਼ ਮੁਲਾਜ਼ਮ ਦੇ ਨਾਲ-ਨਾਲ ਕਵਿੱਕ ਰਿਸਪਾਂਸ ਟੀਮ (ਕਿਊਆਰਟੀ) ਵੀ ਸ਼ਾਮਲ ਰਹੇਗੀ। ਫਾਇਰ ਡਿਪਾਰਟਮੈਂਟ ਆਪਣੇ ਜ਼ਰੂਰੀ ਸਾਜੋ-ਸਮਾਨ ਦੇ ਨਾਲ ਮੌਕੇ ‘ਤੇ ਮੌਜੂਦ ਰਹੇਗਾ। ਇਸ ਤੋਂ ਇਲਾਵਾ ਸਿਹਤ ਵਿਭਾਗ ਜ਼ਰੂਰੀ ਐਮਰਜੰਸੀ ਸੇਵਾਵਾਂ ਉਪਲਬਧ ਕਰਵਾਏਗਾ। ਨਗਰ ਨਿਗਮ ਸਾਫ਼-ਸਫ਼ਾਈ ਦਾ ਕੰਮ ਕਰੇਗਾ ਤੇ ਇੰਜੀਨਿਅਰਿੰਗ ਵਿਭਾਗ ਜ਼ਰੂਰੀ ਤਕਨੀਕੀ ਸਹਿਯੋਗ ਦੇਵੇਗਾ।