ਬਾਰਡਰ ਤੇ ਨਾ’ਪਾਕਿ’ ਗਤੀਵਿਧੀਆਂ, BSF ਨੇ ਹੈਰੋਇਨ ਦੀ ਖੇਪ ਅਤੇ ਪਿਸਤੌਲ ਕੀਤਾ ਬਰਾਮਦ

Updated On: 

15 Mar 2025 14:17 PM

ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਫਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਕੀਤੀ ਗਈ ਕਾਰਵਾਈ ਵਿੱਚ ਹੈਰੋਇਨ, ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਸਮੱਗਰੀ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ।

ਬਾਰਡਰ ਤੇ ਨਾਪਾਕਿ ਗਤੀਵਿਧੀਆਂ, BSF ਨੇ ਹੈਰੋਇਨ ਦੀ ਖੇਪ ਅਤੇ ਪਿਸਤੌਲ ਕੀਤਾ ਬਰਾਮਦ
Follow Us On

ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਾਂਝੇ ਆਪ੍ਰੇਸ਼ਨਾਂ ਵਿੱਚ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੀ ਗਈ ਖੇਪ ਅਤੇ ਹਥਿਆਰ ਪਾਕਿਸਤਾਨੀ ਤਸਕਰਾਂ ਦੁਆਰਾ ਡਰੋਨ ਰਾਹੀਂ ਭਾਰਤ ਭੇਜੇ ਗਏ ਸਨ। ਪਿਛਲੇ ਕੁਝ ਦਿਨਾਂ ਤੋਂ ਹਥਿਆਰਾਂ ਦੀ ਤਸਕਰੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਰਹੀ ਹੈ।

ਪਹਿਲਾ ਆਪ੍ਰੇਸ਼ਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਕੀਤਾ ਗਿਆ, ਜਿੱਥੇ ਬੀਐਸਐਫ ਟੀਮ ਨੇ ਸਥਾਨਕ ਐਸਐਸਓਸੀ ਫਾਜ਼ਿਲਕਾ ਦੇ ਸਹਿਯੋਗ ਨਾਲ ਇੱਕ ਸ਼ੱਕੀ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਰਾਘਵ ਕੁਮਾਰ ਵਜੋਂ ਹੋਈ ਹੈ। ਤਸਕਰਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ, 23 ਗੋਲੀਆਂ ਨਾਲ ਭਰਿਆ ਇੱਕ 9 ਐਮਐਮ ਕਾਰਤੂਸ, ਦੋ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਇਹ ਕਾਰਵਾਈ ਅਬੋਹਰ ਜ਼ਿਲ੍ਹੇ ਦੇ ਇੱਕ ਫਾਰਮ ਹਾਊਸ ਤੋਂ ਕੀਤੀ ਗਈ, ਜਿੱਥੇ ਤਸਕਰਾਂ ਨੇ ਇਹ ਸਮੱਗਰੀ ਲੁਕਾਈ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਨੂੰ ਉਨ੍ਹਾਂ ਦੇ ਨੈੱਟਵਰਕ ਦੀ ਪਛਾਣ ਅਤੇ ਜਾਂਚ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਹੁਣ ਇਨ੍ਹਾਂ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾ ਰਹੀ ਹੈ।

ਗੁਰਦਾਸਪੁਰ ਤੋਂ ਨਸ਼ੇ ਦੀ ਬਰਾਮਦਗੀ

ਦੂਜਾ ਆਪ੍ਰੇਸ਼ਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਹਿਲੇਰੀ ਵਿੱਚ ਕੀਤਾ ਗਿਆ। ਇੱਥੇ ਬੀਐਸਐਫ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਕਾਲੇ ਬੈਗ ਵਿੱਚੋਂ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ। ਹੈਰੋਇਨ ਦਾ ਭਾਰ 1.07 ਕਿਲੋਗ੍ਰਾਮ ਸੀ। ਇਸ ਤੋਂ ਇਲਾਵਾ ਬੈਗ ਵਿੱਚੋਂ ਦੋ .30 ਬੋਰ ਪਿਸਤੌਲ, .30 ਬੋਰ ਦੇ ਕਾਰਤੂਸ ਦੀਆਂ 46 ਗੋਲੀਆਂ, 20 9 ਐਮਐਮ ਦੀਆਂ ਗੋਲੀਆਂ ਅਤੇ ਚਾਰ ਮੈਗਜ਼ੀਨ ਵੀ ਮਿਲੇ ਹਨ।

ਇਹ ਖੇਪ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਸੁੱਟੀ ਸੀ। ਇਸ ਦੌਰਾਨ ਇੱਕ ਬੈਗ ਵੀ ਮਿਲਿਆ ਜਿਸ ‘ਤੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਤਸਵੀਰ ਛਪੀ ਹੋਈ ਸੀ।

ਪਿਸਤੌਲ ਵੀ ਹੋਇਆ ਬਰਾਮਦ

ਇਸ ਤੋਂ ਪਹਿਲਾਂ 12 ਮਾਰਚ ਨੂੰ ਅੰਮ੍ਰਿਤਸਰ ਦੇ ਸਰਹਦੀ ਪਿੰਡ ਤੋਂ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਦੋ ਪਿਸਤੌਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਜਿਸ ਤੋਂ ਬਾਅਦ ਫ਼ੋਨ ਜ਼ਬਤ ਕਰ ਲਿਆ ਗਿਆ ਅਤੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ। ਸੁਰੱਖਿਆ ਏਜੰਸੀਆਂ ਪਿਸਤੌਲ ਭੇਜਣ ਪਿੱਛੇ ਤਸਕਰਾਂ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।