ਪਾਕਿਸਤਾਨੀ ਤਸਰਕਾਂ ਦੀ ਕੋਸ਼ਿਸ਼ ਨਾਕਾਮ, ਸਰਹੱਦ ਨੇੜੇ ਬਾਰੂਦ ਦਾ ਜ਼ਖੀਰਾ ਬਰਾਮਦ
ਜਾਣਕਾਰੀ ਅਨੁਸਾਰ, ਫ਼ਸਲ ਦੀ ਕਟਾਈ ਦੌਰਾਨ ਇੱਕ ਵੱਡਾ ਪੈਕੇਟ ਮਿਲਿਆ ਸੀ, ਜਿਸ ਵਿੱਚੋਂ ਬਾਰੂਦ ਦਾ ਇਹ ਭੰਡਾਰ ਮਿਲਿਆ ਸੀ। ਪੁਲਿਸ ਅਤੇ ਬੀਐਸਐਫ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Pakistani Smugglers Weapon: ਬੀਐਸਐਫ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਾਹੋਵਾਲ ਪਿੰਡ ਤੋਂ ਬਾਰੂਦ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਨੇੜਲੇ ਖੇਤਾਂ ਤੋਂ ਬਰਾਮਦ ਕੀਤੇ ਗਏ ਗੋਲਾ-ਬਾਰੂਦ ਵਿੱਚ 4.5 ਕਿਲੋਗ੍ਰਾਮ ਆਰਡੀਐਕਸ, 5 ਹੱਥਗੋਲੇ, 5 ਪਿਸਤੌਲ, 8 ਮੈਗਜ਼ੀਨ, 220 ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਸ਼ਾਮਲ ਹੈ। ਬੀਐਸਐਫ ਅਤੇ ਪੁਲਿਸ ਨੇ ਸਾਰਾ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ, ਫ਼ਸਲ ਦੀ ਕਟਾਈ ਦੌਰਾਨ ਇੱਕ ਵੱਡਾ ਪੈਕੇਟ ਮਿਲਿਆ ਸੀ, ਜਿਸ ਵਿੱਚੋਂ ਬਾਰੂਦ ਦਾ ਇਹ ਭੰਡਾਰ ਮਿਲਿਆ ਸੀ। ਪੁਲਿਸ ਅਤੇ ਬੀਐਸਐਫ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸਾਢੇ ਚਾਰ ਕਿਲੋ RDX ਬਰਾਮਦ
ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਅੰਮਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਚੱਕਵਾਲਾ ਦਰਿਆ ਬਾਰਡਰ ਦੇ ਨਜ਼ਦੀਕ ਖੇਤਾਂ ਦੇ ਵਿੱਚੋਂ ਕਿਸਾਨ ਵੱਲੋਂ ਕਣਕ ਦੀਆਂ ਵਾਢੀਆਂ ਕੀਤੀਆਂ ਜਾ ਰਹੀਆਂ ਹਨ। ਬੀਐਸਐਫ ਤੇ ਪੰਜਾਬ ਪੁਲਿਸ ਸਰਚ ਦੌਰਾਨ 2 ਵੱਡੇ ਪੈਕਟ, ਚਾਰ ਪਿਸਟਲ ਤੇ ਪੰਜ ਹੈਂਡ ਗਰਨੇਡ, ਅੱਠ ਮੈਗਜੀਨ ਰਿਮੋਟ ਤੇ 220 ਦੇ ਕਰੀਬ ਰੌਂਦ ਬਰਾਮਦ ਹੋਏ ਹਨ। ਬੀਐਸਐਫ ਨੂੰ ਸਾਢੇ ਚਾਰ ਕਿਲੋ ਦੇ ਕਰੀਬ ਕਰੋੜਾਂ ਆਰਡੀਐਕਸ ਵੀ ਬ੍ਰਾਮਦ ਹੋਈ ਹੈ।
ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਬਰਾਮਦ ਹੋਇਆ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬੀਐਸਐਫ ਨਾਲ ਮਿਲ ਕੇ ਆਲੇ ਦੁਆਲੇ ‘ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਹਮਲੇ ਤੋਂ ਬਾਅਦ ਸਖ਼ਤ ਪਹਿਰਾ
ਹਾਲ ਹੀ ‘ਚ ਪਹਿਲਾਗਾਮ ਚ ਹੋਏ ਹਮਲੇ ਤੋਂ ਬਾਅਦ ਬਾਰਡਰ ਤੇ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਬਾਰਡਰ ਇਲਾਕੇ ਚ ਲਗਾਤਾਰ ਪੁਲਿਸ ਅਤੇ ਬੀਐਸਐਫ਼ ਚੱਪੇ-ਚੱਪੇ ਨਜ਼ਰ ਰੱਖ ਰਹੀ ਹੈ। ਨਾਲ ਹੀ ਡਰੋਨ ਦੀ ਹਰਕਤ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਹਾਲ ‘ਚ NIA ਦੀਆਂ ਟੀਮਾਂ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਇਲਾਕੇ ਦੇ ਹੋਟਲਾਂ ਚ ਛਾਮੇਮਾਰੀ ਵੀ ਕੀਤੀ ਹੈ।
ਇਹ ਵੀ ਪੜ੍ਹੋ