ਫਿਰੋਜ਼ਪੁਰ: ਬ੍ਰਿਟਿਸ਼ ਫ਼ੌਜ ਦੇ ਵਫ਼ਦ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, 21 ਸਿੱਖ ਸ਼ਹੀਦਾਂ ਨੂੰ ਕੀਤਾ ਯਾਦ
ਫ਼ਿਰੋਜ਼ਪੁਰ ਵਿੱਚ ਬ੍ਰਿਟਿਸ਼ ਫ਼ੌਜ ਦੇ ਵਫ਼ਦ ਨੇ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦਾ ਦੌਰਾ ਕਰਕੇ ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਯਾਦ ਕੀਤਾ।ਇਹ ਦੌਰਾ ਭਾਰਤ ਤੇ ਬ੍ਰਿਟੇਨ ਦੇ ਇਤਿਹਾਸਕ ਤੇ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਿਸ਼ਵ ਨੂੰ ਸਿੱਖ ਵਿਰਾਸਤ ਤੋਂ ਪ੍ਰੇਰਿਤ ਕਰਦਾ ਹੈ।
ਫਿਰੋਜ਼ਪੁਰ: ਗੁਰਦੁਆਰਾ ਸਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬ੍ਰਿਟਿਸ਼ ਆਰਮੀ ਦੇ 12 ਮੈਂਮਬਰ ਡੈਲੀਗੇਸ਼ਨ ਪਹੂੰਚੇ। ਡਾ. ਗੁਰਿੰਦਰਪਾਲ ਸਿੰਘ ਜੋਸਨ ਦੀ ਅਗਵਾਈ ਹੇਠ ਡੈਲੀਗੇਸ਼ਨ ਵੱਲੋਂ ਸਰਾਗੜ੍ਹੀ ਗੁਰਦੁਆਰਾ ਤੇ ਮੈਮੋਰਿਅਲ ਮਿਊਜ਼ੀਅਮ ਦਾ ਦੌਰਾ ਕੀਤਾ। ਬ੍ਰਿਟਿਸ਼ ਫ਼ੌਜ ਦੇ ਵਫ਼ਦ ਨੇ ਸਾਰਾਗੜ੍ਹੀ ਗੁਰੁਦਵਾਰਾ ਸਾਹਿਬ ਵਿੱਚ ਨਤਮਸਤਕ ਹੋਏ। ਇਸ ਮੌਕੇ ‘ਤੇ ਕਾਂਗਰਸ ਦੇ ਐਲ ਓ ਪੀ ਵਿਧਾਨਸਭਾ ਪੰਜਾਬ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ। ਇਸ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਅਵਲਾ ਨਾਲ ਮੌਜੂਦ ਸਨ।
ਡਾ. ਜੋਸਨ ਨੇ ਦੱਸਿਆ ਕਿ ਸਾਰਾਗੜ੍ਹੀ ਦੀ ਲੜਾਈ ਵਿਸ਼ਵ ਇਤਿਹਾਸ ਵਿੱਚ ਇੱਕ ਵਿਲੱਖਣ ਉਦਾਹਰਣ ਹੈ। ਜਿਸ ਵਿੱਚ 21 ਸਿੱਖ ਸੈਨਿਕਾਂ ਨੇ 10 ਹਜ਼ਾਰ ਦੁਸ਼ਮਣਾਂ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਕਦੇ ਵੀ ਆਤਮ ਸਮਰਪਣ ਨਹੀਂ ਕੀਤਾ। ਇਹ ਸਿੱਖ ਰੈਜੀਮੈਂਟ ਦੀ ਬਹਾਦਰੀ ਅਤੇ ਸਮਰਪਣ ਦਾ ਪ੍ਰਤੀਕ ਹੈ।
ਬ੍ਰਿਟਿਸ਼ ਫ਼ੌਜ ਨੇ 21 ਸਿੱਖ ਸ਼ਹੀਦਾਂ ਨੂੰ ਕੀਤਾ ਯਾਦ
ਵਫ਼ਦ ਵਿੱਚ ਸ਼ਾਮਲ ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਧਰਤੀ ਦਾ ਦੌਰਾ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਜਿਸ ਨੇ ਅਜਿਹੇ ਬਹਾਦਰ ਸੈਨਿਕਾਂ ਨੂੰ ਜਨਮ ਦਿੱਤਾ। ਜਿਨ੍ਹਾਂ ਨੇ ਬ੍ਰਿਟਿਸ਼ ਫੌਜ ਦੇ ਇਤਿਹਾਸ ਨੂੰ ਸ਼ਾਨਦਰਾ ਬਣਾਇਆ। ਇਸ ਮੌਕੇ ਨੂੰ ਮਨਾਉਣ ਲਈ ਸਾਰਾਗੜ੍ਹੀ ਫਾਊਂਡੇਸ਼ਨ ਲੜਾਈ ਨਾਲ ਸਬੰਧਤ ਦਸਤਾਵੇਜ਼ਾਂ, ਫੋਟੋਆਂ ਅਤੇ ਇਤਿਹਾਸਕ ਤੱਥਾਂ ਦੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕਰੇਗਾ।
ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਇਹ ਦੌਰਾ ਨਾ ਸਿਰਫ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰਤੀਕ ਹੈ, ਸਗੋਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਇਤਿਹਾਸਕ ਅਤੇ ਫੌਜੀ ਸਬੰਧਾਂ ਨੂੰ ਵੀ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ ਨਾ ਸਿਰਫ਼ ਸਿੱਖਾਂ ਦੀ ਵਿਰਾਸਤ ਹੈ, ਸਗੋਂ ਮਨੁੱਖਤਾ ਪ੍ਰਤੀ ਹਿੰਮਤ ਅਤੇ ਸ਼ਰਧਾ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ ਵੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਵਫ਼ਦ ਸਾਰਾਗੜ੍ਹੀ ਯਾਦਗਾਰੀ ਅਜਾਇਬ ਘਰ ਦਾ ਦੌਰਾ ਕਰੇਗਾ। ਜਿੱਥੇ ਉਹ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਇਤਿਹਾਸਕ ਰਿਕਾਰਡ ਦੇਖਣਗੇ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਾਨੂੰ ਸੇਵਾ, ਸੱਚਾਈ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ ਅਤੇ ਸਾਰਾਗੜ੍ਹੀ ਦੇ ਸ਼ਹੀਦਾਂ ਨੇ ਆਪਣੇ ਕੰਮਾਂ ਰਾਹੀਂ ਇਸ ਨੂੰ ਮੂਰਤੀਮਾਨ ਕੀਤਾ। ਸਾਰਾਗੜ੍ਹੀ ਫਾਊਂਡੇਸ਼ਨ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਆਪਣੇ ਬਹਾਦਰੀ ਭਰੇ ਵਿਰਸੇ ਨਾਲ ਜੋੜਨ ਲਈ ਹਰ ਸਾਲ ਅੰਤਰਰਾਸ਼ਟਰੀ ਪੱਧਰ ‘ਤੇ ਅਜਿਹੇ ਪ੍ਰੋਗਰਾਮ ਆਯੋਜਿਤ ਕਰੇਗਾ।
ਇਹ ਵੀ ਪੜ੍ਹੋ
ਬ੍ਰਿਟਿਸ਼ ਆਰਮੀ ਵੱਲੋਂ ਆਏ ਡੇਲਿਗੇਸ਼ਨ ਦੇ ਨਾਮ
- ਮੇਜਰ ਜਨਰਲ ਜੌਹਨ ਕੇਂਡਲ
- ਲੈਫਟੀਨੈਂਟ ਕਰਨਲ ਸਟੀਫਨ ਡੇਵਿਸ
- ਮੇਜਰ ਮੁਨੀਸ਼ ਚੌਹਾਨ
- ਮੇਜਰ ਹੀਨਾ ਮੋਰਜਰੀਆ
- ਕੈਪਟਨ ਕਮਲਦੀਪ ਸੰਧੂ
- WO1 ਅਸ਼ੋਕ ਚੌਹਾਨ
- WO2 ਅਨਿਕੇਤ ਸ਼ਾਹ
- WO2 ਸਰਵਜੀਤ ਸਿੰਘ
- WO2 ਸਿਮਰਨਜੀਤ ਸਿੰਘ
- ਸਾਰਜੈਂਟ ਜਸਪਿੰਦਰਜੀਤ ਸਿੰਘ
- ਸੀਪੀਐਲ ਰੰਜੀਵ ਸਾਂਗਵਾਨ
- ਸਕਾਊਟ ਲੈਡਰ ਮਨਦੀਪ ਕੌਰ


