Pakistan Drone: ਪਾਕਿਸਤਾਨੀ ਡਰੋਨ ਦੀ ਸਾਜ਼ਿਸ਼ ਨਾਕਾਮ, BSF ਨੇ 3 ਕਿਲੋ ਹੈਰੋਇਨ ਬਰਾਮਦ ਕੀਤੀ
Heroin Recovered: ਅੰਮ੍ਰਿਤਸਰ ਸਰਹੱਦ ਨੇੜੇ ਸ਼ਕੀ ਡਰੋਨ ਵੇਖਿਆ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਸ਼ਰੀ ਡਰੋਨ 'ਤੇ ਫਾਇਰਿੰਗ ਕੀਤੀ ਗਈ। ਬੀਐਸਐਫ ਨੇ ਸਰਚ ਆਪ੍ਰੇਸ਼ਨ ਦੌਰਾਨ ਕਰੀਬ ਤਿੰਨ ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਹੈ।
ਪਾਕਿਸਤਾਨੀ ਡਰੋਨ ਦੀ ਸਾਜ਼ਿਸ਼ ਨਾਕਾਮ, BSF ਨੇ 3 ਕਿਲੋ ਹੈਰੋਇਨ ਬਰਾਮਦ ਕੀਤੀ
BSF ਨੇ ਬੀਤੇ ਦਿਨੀਂ ਬਰਮਾਦ ਕੀਤੀ ਸੀ ਖੇਪ
ਬੀਤੇ ਕੱਲ੍ਹ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵਿਖੇ ਸ਼ਕੀ ਡਰੋਨ ਵੇਖਿਆ ਗਿਆ ਸੀ। ਜਿਸ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰ ਢੇਰ ਕਰ ਦਿੱਤਾ ਗਿਆ ਸੀ। ਇਸ ਦੌਰਾਨ ਬੀਐਸਐਫ ਨੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਸੀ। ਵਿੱਚੋਂ ਨਸ਼ੀਲੇ ਪਦਾਰਥਾਂ ਦੇ 3 ਪੈਕੇਟ ਹੈਰੋਇਨ (Heroin) ਖੇਪ ਦੇ ਨਾਲ ਇੱਕ ਲੋਹੇ ਦੀ ਅੰਗੂਠੀ ਅਤੇ ਇੱਕ ਚਮਕੀਲੀ ਪੱਟੀ ਬਰਾਮਦ ਹੋਈ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਬਰਾਮਦ ਕੀਤੀ ਗਈ ਨਸ਼ੇ ਦੀ ਖੇਪ ‘ਤੇ ਬਲਿੰਕਰ ਫਿੱਟ ਕੀਤੇ ਗਏ ਸਨ। ਇਹ ਬਲਿੰਕਰ ਹਵਾ ਵਿੱਚ ਡਰੋਨ ਨਾਲ ਬੰਨ੍ਹਦੇ ਹੋਏ ਨਹੀਂ ਜਾਗਦੇ, ਪਰ ਜ਼ਮੀਨ ‘ਤੇ ਡਿੱਗਦੇ ਹੀ ਚਮਕਣਾ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਨਸ਼ਾ ਤਸਕਰਾਂ (Drug peddlers) ਲਈ ਇਹ ਤਕਨੀਕ ਅਪਣਾਈ ਗਈ ਹੈ, ਜਿਸ ਨਾਲ ਤਸਕਰ ਗੁਆਚੀ ਹੋਈ ਖੇਪ ਦੀ ਆਸਾਨੀ ਨਾਲ ਭਾਲ ਕਰ ਸਕਦੇ ਹਨ।
Follow Us
