ਪੰਜਾਬ ‘ਚ ਪਾਕਿਸਤਾਨੀ ਸਰਹੱਦ ‘ਤੇ 35 ਕਰੋੜ ਦੀ ਹੈਰੋਇਨ ਜ਼ਬਤ, BSF-ਪੁਲਿਸ ਨੇ ਸ਼ੁਰੂ ਕੀਤਾ ਤਲਾਸ਼ੀ ਮੁਹਿੰਮ
ਬੀਤੀ ਰਾਤ ਸਰਹੱਦ 'ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਵਿੱਚ ਸੁਰੱਖਿਆ ਬਲਾਂ ਨੇ ਇੱਕ ਕਰੈਸ਼ ਡਰੋਨ ਅਤੇ ਕਰੀਬ 14 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੈਣੀ ਵਿੱਚ ਇਹ ਸਫ਼ਲਤਾ ਹਾਸਿਲ ਕੀਤੀ ਗਈ। ਤਰਨਤਾਰਨ ਦੇ ਖੇਪਕਰਨ ਤੋਂ ਵੀ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ ਹੈ।
ਅੰਮ੍ਰਿਤਸਰ ਵਿਖੇ ਭਾਰਤ ਪਾਕਿਸਤਾਨ ਸਰਹੱਦ ‘ਤੇ ਤਸਕਰਾਂ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਲਗਾਤਾਰ 5 ਦਿਨ ਵੀ ਨਾਕਾਮ ਕਰ ਦਿੱਤਾ ਗਿਆ ਹੈ। ਬੀਤੀ ਰਾਤ ਸਰਹੱਦ ‘ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਵਿੱਚ ਸੁਰੱਖਿਆ ਬਲਾਂ ਨੇ ਇੱਕ ਕਰੈਸ਼ ਡਰੋਨ ਅਤੇ ਕਰੀਬ 14 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ ਤਰਨਤਾਰਨ ਦੇ ਖੇਪਕਰਨ ਤੋਂ ਵੀ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ ਹੈ।
ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੈਣੀ ਵਿੱਚ ਇਹ ਸਫ਼ਲਤਾ ਹਾਸਿਲ ਕੀਤੀ ਗਈ। ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੂਚਨਾ ਮਿਲੀ ਸੀ ਕਿ ਇਲਾਕੇ ‘ਚ ਡਰੋਨ ਦੀ ਆਵਾਜਾਈ ਦੇਖੀ ਗਈ ਹੈ। ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਦੇਰ ਸ਼ਾਮ ਖੇਤਾਂ ਵਿੱਚੋਂ ਇੱਕ ਟੁੱਟਾ ਡਰੋਨ ਅਤੇ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਗਿਆ।
ਖੇਪ ਨੂੰ ਡਰੋਨ ਨਾਲ ਬੰਨ੍ਹਿਆ ਹੋਇਆ
ਅੰਮ੍ਰਿਤਸਰ ਸਰਹੱਦ ‘ਤੇ ਮਿਲਿਆ ਚੀਨ ਦਾ ਬਣਿਆ ਡਰੋਨ ਕਵਾਡਕਾਪਟਰ ਡੀਜੇਆਈ ਮੋਵਿਕ-3 ਕਲਾਸਿਕ ਸੀ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਇਹ ਡਰੋਨ ਡਿਲੀਵਰੀ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਖੇਪ ਨੂੰ ਖੋਲ੍ਹਿਆ ਗਿਆ ਅਤੇ ਜਾਂਚ ਤੋਂ ਬਾਅਦ ਤੋਲਿਆ ਗਿਆ। ਜਿਸ ਦਾ ਕੁੱਲ ਵਜ਼ਨ 2.146 ਕਿਲੋ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ।
ਤਰਨਤਾਰਨ ਤੋਂ 2.9 ਕਿਲੋ ਹੈਰੋਇਨ ਬਰਾਮਦ
ਇਸੇ ਤਰ੍ਹਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਰਨਤਾਰਨ ਦੇ ਖੇਮਕਰਨ ਵਿੱਚ ਵੀ ਸਾਂਝੀ ਤਲਾਸ਼ੀ ਦੌਰਾਨ ਇੱਕ ਸੜਿਆ ਹੋਇਆ ਪੈਕਟ ਬਰਾਮਦ ਕੀਤਾ ਹੈ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ 2.9 ਕਿਲੋ ਹੈਰੋਇਨ ਅਤੇ 0.30 ਬੋਰ ਦੇ 4 ਰੌਂਦ ਬਰਾਮਦ ਹੋਏ। ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 21 ਕਰੋੜ ਰੁਪਏ ਹੈ।