ਫ਼ਿਰੋਜ਼ਪੁਰ ‘ਚ ਝੋਨੇ ਦੇ ਖੇਤ ‘ਚੋਂ ਮਿਲਿਆ ਪਾਕਿਸਤਾਨੀ ਡਰੋਨ: BSF ਨੇ ਕੀਤੀ ਫਾਇਰਿੰਗ

Published: 

22 Oct 2023 18:43 PM

ਪਾਕਿਸਤਾਨੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਤੇ ਹੁਣ ਮੁੜ ਫਿਰੋਜ਼ਪੁਰ ਦੇ ਸਰਹੱਦੀ ਰਾਊਕੇ ਵਿਖੇ ਇੱਕ ਕਿਸਾਨ ਦੇ ਖੇਤਾਂ ਚੋ ਪਾਕਿਸਤਾਨੀ ਡਰੋਨ ਮਿਲਿਆ। ਪੁਲਿਸ ਨੇ ਡਰੋਨ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਜਰੀਏ ਪੰਜਾਬ ਵਿੱਚ ਹੈਰੋਇਨ ਦੀ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੀ ਹਰ ਚਾਲ ਨੂੰ ਅਸਫਲ ਬਣਾ ਦਿੱਤਾ।

ਫ਼ਿਰੋਜ਼ਪੁਰ ਚ ਝੋਨੇ ਦੇ ਖੇਤ ਚੋਂ ਮਿਲਿਆ ਪਾਕਿਸਤਾਨੀ ਡਰੋਨ: BSF ਨੇ ਕੀਤੀ ਫਾਇਰਿੰਗ
Follow Us On

ਪੰਜਾਬ ਨਿਊਜ। ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਰਾਊਕੇ ਹਿਠਾੜ ‘ਚ ਇੱਕ ਕਿਸਾਨ ਦੇ ਝੋਨੇ ਦੇ ਖੇਤ ‘ਚੋਂ ਖਰਾਬ ਹੋਇਆ ਪਾਕਿਸਤਾਨੀ ਡਰੋਨ (Pakistani drones) ਮਿਲਿਆ ਹੈ। ਪੁਲਿਸ ਨੇ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ 20 ਅਕਤੂਬਰ ਨੂੰ ਤੜਕੇ 2 ਵਜੇ ਬੀਐਸਐਫ ਨੇ ਪਾਕਿਸਤਾਨੀ ਡਰੋਨ ਨੂੰ ਦੇਖ ਕੇ ਪੰਦਰਾਂ ਰਾਉਂਡ ਫਾਇਰ ਕੀਤੇ ਸਨ। ਜਿਸ ਕਾਰਨ ਡਰੋਨ ਖੇਤ ਵਿੱਚ ਡਿੱਗ ਗਿਆ।

ਥਾਣਾ ਸਦਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਸੀ ਕਿ ਪਿੰਡ ਰਾਓ ਦੇ ਹਿਠਾੜ ਦੇ ਖੇਤਾਂ ਵਿੱਚ ਇੱਕ ਪਾਕਿਸਤਾਨੀ ਡਰੋਨ ਡਿੱਗਿਆ ਹੈ। ਪੰਜਾਬ ਪੁਲਿਸ (Punjab Police) ਨੇ ਮੌਕੇ ‘ਤੇ ਪਹੁੰਚ ਕੇ ਉਕਤ ਡਰੋਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

ਬੀਐਸਐਫ ਨੇ ਕੀਤੀ ਗੋਲੀਬਾਰੀ

ਗੁਰਮੀਤ ਨੇ ਦੱਸਿਆ ਕਿ ਬੀਤੀ 20 ਅਕਤੂਬਰ ਨੂੰ ਪਿੰਡ ਸੇਠਾਂਵਾਲਾ ਅਤੇ ਜੱਲੋਕੇ ਦੇ ਇਲਾਕੇ ਵਿੱਚ ਪਾਕਿਸਤਾਨੀ ਡਰੋਨ ਨੂੰ ਵੇਖ ਕੇ ਬੀਐੱਸਐੱਫ (BSF) ਨੇ ਪੰਦਰਾਂ ਰਾਉਂਡ ਗੋਲੀਆਂ ਚਲਾਈਆਂ ਸਨ। ਇਸੇ ਗੋਲੀ ਕਾਰਨ ਇਹ ਡਰੋਨ ਪਿੰਡ ਰਾਊਕੇ ਹਿਠਾੜ ਵਿੱਚ ਅਸਮਾਨ ਤੋਂ ਡਿੱਗਿਆ। ਆਸਪਾਸ ਦੇ ਇਲਾਕੇ ਵਿੱਚ ਪੁਲਿਸ ਅਤੇ ਬੀਐਸਐਫ ਦਾ ਸਰਚ ਆਪਰੇਸ਼ਨ ਜਾਰੀ ਹੈ।

Related Stories